ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 17 ਅਕਤੂਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਹੋਣ ਤੋਂ ਪਹਿਲਾ ਭਗਵੰਤ ਮਾਨ ਇੱਕ ਕਾਮੇਡੀਅਨ ਅਤੇ ਅਦਾਕਾਰ ਸੀ। ਉਨ੍ਹਾਂ ਨੇ ਕਾਮੇਡੀ ਅਤੇ ਫਿਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾਂ ਬਣਾਈ।
ਭਗਵੰਤ ਮਾਨ ਨੇ ਮਨੋਰੰਜਨ ਤੋਂ ਲੈ ਕੇ ਰਾਜਨੀਤਿਕ ਤੱਕ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦਾ ਜਨਮ 17 ਅਕਤੂਬਰ ਨੂੰ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਸਤੋਜ ਪਿੰਡ ਵਿੱਚ ਹੋਇਆ ਸੀ। ਰੀਜਨੀਤਿਕ ਵਿੱਚ ਕਦਮ ਰੱਖਣ ਤੋਂ ਪਹਿਲਾ ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ।
CM ਮਾਨ ਨੇ ਕਾਮੇਡੀ ਦੀ ਕਿਵੇਂ ਕੀਤੀ ਸੀ ਸ਼ੁਰੂਆਤ?: ਮਾਨ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਤੋਂ ਹੀ ਹਾਸਿਲ ਕੀਤੀ ਹੈ। ਇਸ ਤੋਂ ਬਾਅਦ 11ਵੀਂ ਦੀ ਪੜ੍ਹਾਈ ਲਈ ਉਨ੍ਹਾਂ ਨੇ ਸ਼ਹੀਦ ਉਧਮ ਸਿੰਘ ਸਕੂਲ ਵਿੱਚ ਦਾਖਿਲਾ ਲੈ ਲਿਆ ਸੀ। ਇੱਥੋ ਹੀ ਇੱਕ ਕਲਾਕਾਰ ਦੇ ਤੌਰ 'ਤੇ ਉਨ੍ਹਾਂ ਨੇ ਆਪਣਾ ਪਹਿਲਾ ਕਦਮ ਚੁੱਕਿਆ। ਸ਼ੁਰੂਆਤੀ ਦਿਨਾਂ ਵਿੱਚ ਮਾਨ ਕਾਮੇਡੀ ਕਰਕੇ ਲੋਕਾਂ ਨੂੰ ਹਸਾਇਆ ਕਰਦੇ ਸੀ। ਕਿਹਾ ਜਾਂਦਾ ਹੈ ਕਿ ਉਹ ਟੀਵੀ ਸਿਤਾਰਿਆਂ ਦੀ ਚੰਗੀ ਨਕਲ ਕਰ ਲੈਂਦੇ ਸੀ।
ਇਸ ਸ਼ੋਅ ਨੇ ਬਦਲੀ ਮਾਨ ਦੀ ਜ਼ਿੰਦਗੀ: ਮੁੱਖ ਮੰਤਰੀ ਭਗਵੰਤ ਮਾਨ ਨੇ 'ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ' ਸ਼ੋਅ ਵੀ ਕੀਤਾ ਹੈ। ਇਸ ਸ਼ੋਅ ਨੇ ਉਨ੍ਹਾਂ ਦੀ ਜਿੰਦਗੀ ਬਦਲ ਦਿੱਤੀ। ਇਸ ਸ਼ੋਅ ਰਾਹੀ ਭਗਵੰਤ ਮਾਨ ਦੇਸ਼ ਭਰ ਵਿੱਚ ਮਸ਼ਹੂਰ ਹੋ ਗਏ। ਸਾਲ 2006 ਵਿੱਚ ਪ੍ਰਸਾਰਿਤ ਇਸ ਸ਼ੋਅ ਵਿੱਚ ਮਾਨ ਦੀ ਕਾਮੇਡੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਹਾਲਾਂਕਿ, ਇਸ ਸ਼ੋਅ ਨੂੰ ਉਹ ਜਿੱਤ ਨਹੀਂ ਪਾਏ ਸੀ, ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਸੀ। ਇਸ ਤੋਂ ਇਲਾਵਾ, ਉਹ ਸਾਲ 2001 ਵਿੱਚ 'ਭਗਵੰਤ ਮਾਨ ਨਾਨ ਸਟਾਪ' ਕਾਮੇਡੀ ਸ਼ੋਅ ਵੀ ਕਰ ਚੁੱਕੇ ਹਨ।
ਭਗਵੰਤ ਮਾਨ ਦੀਆਂ ਫਿਲਮਾਂ: ਕਾਮੇਡੀ ਸ਼ੋਅ ਤੋਂ ਇਲਾਵਾ ਭਗਵੰਤ ਮਾਨ ਕਈ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਾਲ 2015 ਵਿੱਚ '22ਜੀ ਘੈਂਟ ਹੋ', ਸਾਲ 2011 ਵਿੱਚ 'ਹੀਰੋ ਹਿਟਲਰ ਇਨ ਲਵ' ਵਿੱਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ 'ਮੈਂ ਮਾਂ ਪੰਜਾਬ ਦੀ' ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪੜ੍ਹੋ:-