ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਸੁਰੀਲੇ ਕਲਾਕਾਰ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਲਈ ਇੱਥੇ ਸਾਡੇ ਕੋਲ ਤਾਜ਼ਾ ਅਪਡੇਟ ਹੈ। ਇਹ ਅਪਡੇਟ ਉਸ ਦੀ ਆਉਣ ਵਾਲੀ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਨਾਲ ਜੁੜੀ ਹੈ। ਫਿਲਮ ਦਾ ਐਲਾਨ ਹਾਲ ਹੀ 'ਚ ਕੀਤਾ ਗਿਆ ਸੀ ਅਤੇ ਇਸ ਫਿਲਮ ਦਾ ਪਹਿਲਾਂ ਪੋਸਟਰ ਵੀ ਮੇਕਰਸ ਨੇ ਸ਼ੇਅਰ ਕਰ ਦਿੱਤਾ ਸੀ। ਹੁਣ ਇਸ ਫਿਲਮ ਦਾ ਭਾਵੁਕ ਅਤੇ ਹਾਸੇ-ਮਜ਼ਾਕ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਉਲੇਖਯੋਗ ਹੈ ਕਿ ਇਸ ਫਿਲਮ 'ਚ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਗਿੱਲ ਤੋਂ ਇਲਾਵਾ ਜ਼ਾਫਰੀ ਖਾਨ, ਸੋਹੇਲਾ ਕੌਰ ਅਤੇ ਪੁਖਰਾਜ ਸੰਧੂ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। 'ਦਾਰੂ ਨਾ ਪੀਂਦਾ ਹੋਵੇ' ਦੀ ਕਹਾਣੀ ਹਰਪ੍ਰੀਤ ਸਿੰਘ ਜਵੰਦਾ ਅਤੇ ਨਾਥਨ ਗੈਂਡਰੋਨ ਦੁਆਰਾ ਲਿਖੀ ਗਈ ਹੈ। ਇਹ ਫਿਲਮ 'ਬਰੂਕਸਵੁੱਡ ਫਿਲਮਜ਼' ਦੁਆਰਾ ਬਣਾਈ ਗਈ ਹੈ ਅਤੇ ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ, ਸੁਖਜਿੰਦਰ ਬੱਚੂ ਅਤੇ ਚਰਨਪ੍ਰੀਤ ਬੱਲ ਸਹਿ-ਨਿਰਮਾਤਾ ਹਨ। ਜਦੋਂ ਕਿ ਇਸ ਦਾ ਨਿਰਦੇਸ਼ਨ ਰਾਜੀਵ ਢੀਂਗਰਾ ਨੇ ਕੀਤਾ ਹੈ।
ਹੁਣ ਜੇਕਰ ਦੁਬਾਰਾ ਫਿਲਮ ਦੇ ਟ੍ਰੇਲਰ ਵੱਲ ਮੁੜੀਏ ਤਾਂ ਇਹ ਫਿਲਮ ਸ਼ਰਾਬ ਨਾਲ ਬਰਬਾਦ ਹੁੰਦੇ ਰਿਸ਼ਤਿਆਂ ਉਤੇ ਚਾਨਣਾ ਪਾਉਂਦੀ ਹੈ, ਟ੍ਰੇਲਰ ਦੀ ਸ਼ੁਰੂਆਤ ਅਮਰਿੰਦਰ ਗਿੱਲ ਦੇ ਬਚਪਨ ਤੋਂ ਹੁੰਦੀ ਹੈ, ਜਿੱਥੇ ਅਮਰਿੰਦਰ ਗਿੱਲ ਦੇ ਚਾਚਾ ਉਸ ਨੂੰ ਸ਼ਰਾਬ ਪੀਣ ਲਈ ਕਹਿੰਦੇ ਹਨ, ਬਸ ਇੱਥੋਂ ਗਿੱਲ ਦੇ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਕਹਾਣੀ ਵਿੱਚ ਉਦੋਂ ਮੋੜ ਆਉਂਦਾ ਹੈ, ਜਦੋਂ ਅਦਾਕਾਰ ਕੋਲ ਰਹਿਣ ਲਈ ਛੋਟੀ ਕੁੜੀ ਆਉਂਦੀ ਹੈ ਅਤੇ ਗਿੱਲ ਦੇ ਸਾਰਾ ਦਿਨ ਸ਼ਰਾਬ ਪੀਂਦੇ ਰਹਿਣ ਤੋਂ ਨਿਰਾਸ਼-ਪਰੇਸ਼ਾਨ ਹੋ ਜਾਂਦੀ ਹੈ। ਪਰ ਉਹ ਉਸਨੂੰ ਦਾਰੂ ਤੋਂ ਦੂਰ ਰਹਿਣ ਅਤੇ ਉਸਨੂੰ ਆਪਣੀ ਜ਼ਿੰਦਗੀ ਬਿਹਤਰ ਕਰਨ ਲਈ ਕਹਿੰਦੀ ਹੈ।
ਟ੍ਰੇਲਰ ਵਿੱਚ ਕਈ ਥਾਵਾਂ ਉਤੇ ਤੁਹਾਨੂੰ ਹਾਸਾ-ਮਜ਼ਾਕ ਦੇਖਣ ਨੂੰ ਮਿਲੇਗਾ। ਹੁਣ 2 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਨੂੰ ਪੂਰਾ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਾਇਕ ਇੱਕ ਛੋਟੀ ਬੱਚੀ ਦਾ ਦਿਲ ਕਿਵੇਂ ਜਿੱਤਦਾ ਹੈ ਅਤੇ ਉਹ ਸ਼ਰਾਬ ਪੀਣੀ ਛੱਡੇਗਾ ਜਾਂ ਨਹੀਂ।
ਟ੍ਰੇਲਰ ਉਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ: ਜਦੋਂ ਹੀ ਅਮਰਿੰਦਰ ਗਿੱਲ ਨੇ ਆਪਣੀ ਫਿਲਮ ਦੇ ਟ੍ਰੇਲਰ ਨੂੰ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦਾ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਨੇ ਲਿਖਿਆ, 'ਲੰਬੇ ਸਮੇਂ ਬਾਅਦ ਸਿਨੇਮਾਘਰਾਂ ਵਿੱਚ ਫਿਲਮ ਦੇਖਾਂਗਾ ਸਰ, ਤੁਹਾਨੂੰ 'ਦਾਰੂ ਨਾ ਪੀਂਦਾ ਹੋਵੇ' ਲਈ ਸ਼ੁੱਭਕਾਮਨਾਵਾਂ।' ਇੱਕ ਹੋਰ ਨੇ ਲਿਖਿਆ, 'ਅਮਰਿੰਦਰ ਗਿੱਲ ਨੂੰ ਕਿਸੇ ਵਾਧੂ ਪ੍ਰਮੋਸ਼ਨ ਦੀ ਲੋੜ ਨਹੀਂ ਬਸ ਇੱਕ ਪੋਸਟ ਹੀ ਕਾਫੀ ਹੈ, ਸਿਨੇਮਾਘਰ ਭਰ ਜਾਣਗੇ ਆਪੇ ਹੀ।' ਇਸ ਤੋਂ ਇਲਾਵਾ ਕਈਆਂ ਨੇ ਅਦਾਕਾਰ ਲਈ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।
- ਮੁੜ ਇਕੱਠੇ ਹੋਏ ਪੰਕਜ ਬੱਤਰਾ-ਅਮਰਿੰਦਰ ਗਿੱਲ ਅਤੇ ਕਾਰਜ ਗਿੱਲ, ਇਸ ਨਵੀਂ ਪੰਜਾਬੀ ਫਿਲਮ ਦਾ ਕੀਤਾ ਐਲਾਨ - Amrinder Gill And Karaj Gill
- ਅਮਰਿੰਦਰ ਗਿੱਲ ਦੀ ਨਵੀਂ ਫਿਲਮ ਨਾਲ ਪਾਲੀਵੁੱਡ 'ਚ ਡੈਬਿਊ ਕਰੇਗਾ ਇਹ ਬਾਲ ਕਲਾਕਾਰ, ਅਹਿਮ ਭੂਮਿਕਾ 'ਚ ਆਵੇਗਾ ਨਜ਼ਰ - Child Actor Pukhraj Sandhu
- ਖੁਸ਼ਖਬਰੀ...ਅਮਰਿੰਦਰ ਗਿੱਲ ਦੀ ਨਵੀਂ ਫਿਲਮ 'ਦਾਰੂ ਨਾ ਪੀਂਦਾ ਹੋਵੇ' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਦਿਨ ਆਵੇਗੀ ਸਾਹਮਣੇ - Amrinder Gill