ETV Bharat / entertainment

ਬਾਕਸ ਆਫਿਸ 'ਤੇ ਅਜੇ ਦੇਵਗਨ ਦੀ 'ਸ਼ੈਤਾਨ' ਦਾ ਦਬਦਬਾ, ਫਿਲਮ ਨੇ ਪਾਰ ਕੀਤਾ 200 ਕਰੋੜ ਦਾ ਅੰਕੜਾ - Shaitaan Box Office Collection - SHAITAAN BOX OFFICE COLLECTION

Shaitaan Box Office Collection Worldwide: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਜੋੜੀ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਇਸ ਜੋੜੀ ਦੀ ਨਵੀਂ ਫਿਲਮ 'ਸ਼ੈਤਾਨ' ਨੇ ਵਿਦੇਸ਼ਾਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

Shaitaan
Shaitaan
author img

By ETV Bharat Entertainment Team

Published : Apr 3, 2024, 1:41 PM IST

ਮੁੰਬਈ: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਨਵੀਂ ਫਿਲਮ 'ਸ਼ੈਤਾਨ' ਨੂੰ ਰਿਲੀਜ਼ ਹੋਏ ਕਰੀਬ ਇੱਕ ਮਹੀਨਾ ਹੋ ਗਿਆ ਹੈ। ਇਹ ਫਿਲਮ ਪਿਛਲੇ ਮਹੀਨੇ ਦੀ 8 ਤਾਰੀਕ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਜਿੱਥੇ ਇਹ ਫਿਲਮ ਭਾਰਤੀ ਬਾਕਸ ਆਫਿਸ 'ਤੇ ਸਫਲ ਰਹੀ, ਉਥੇ ਹੀ ਇਹ ਵਿਦੇਸ਼ਾਂ 'ਚ ਵੀ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ। ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਦੋਹਰਾ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਘਰੇਲੂ ਬਾਕਸ ਆਫਿਸ 'ਤੇ ਇਸ ਨੇ 150 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਲਿਆ ਹੈ।

ਵਿਕਾਸ ਬਹਿਲ ਦੀ ਫਿਲਮ 'ਸ਼ੈਤਾਨ' ਨੂੰ ਫਿਲਮ ਸਮੀਖਿਅਕਾਂ ਵੱਲੋਂ ਮਿਲੇ-ਜੁਲੇ ਰਿਵਿਊਜ਼ ਮਿਲੇ ਹਨ। ਫਿਲਮ ਨੇ ਆਪਣੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 14.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਿਲਮ ਪਹਿਲੇ ਹਫਤੇ 'ਚ 81.60 ਕਰੋੜ ਰੁਪਏ ਦੀ ਕਮਾਈ ਕਰਨ 'ਚ ਕਾਮਯਾਬ ਰਹੀ।

ਇਸ ਦੇ ਨਾਲ ਹੀ ਦੂਜੇ ਹਫਤੇ 36.08 ਕਰੋੜ ਰੁਪਏ ਅਤੇ ਤੀਜੇ ਹਫਤੇ 20.04 ਕਰੋੜ ਰੁਪਏ ਦੀ ਕਮਾਈ ਕੀਤੀ। ਜਦਕਿ ਪਿਛਲੇ ਵੀਕੈਂਡ 'ਚ ਇਸ ਨੇ 4.34 ਕਰੋੜ ਰੁਪਏ ਕਮਾਏ ਸਨ। ਇਸ ਤਰ੍ਹਾਂ ਫਿਲਮ ਘਰੇਲੂ ਬਾਕਸ ਆਫਿਸ 'ਤੇ ਕੁੱਲ 142.06 ਕਰੋੜ ਰੁਪਏ ਦਾ ਅੰਕੜਾ ਛੂਹਣ 'ਚ ਕਾਮਯਾਬ ਰਹੀ ਹੈ।

ਸ਼ੈਤਾਨ ਦਾ ਵਰਲਡਵਾਈਡ ਕਲੈਕਸ਼ਨ: ਸ਼ੈਤਾਨ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਓਪਨਿੰਗ ਵੀਕੈਂਡ 'ਤੇ 80.21 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ 8 ਮਾਰਚ ਨੂੰ ਰਿਲੀਜ਼ ਹੋਈ ਫਿਲਮ ਦੀ ਕਮਾਈ 15 ਮਾਰਚ ਤੱਕ 117.47 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜਦੋਂ ਕਿ 22 ਮਾਰਚ ਤੱਕ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਇਹ ਫਿਲਮ ਕੁੱਲ 168.42 ਕਰੋੜ ਰੁਪਏ ਦੀ ਕਮਾਈ ਕਰਨ 'ਚ ਸਫਲ ਰਹੀ।

ਇਸ ਦੇ ਨਾਲ ਹੀ ਫਿਲਮ ਨੇ ਪਿਛਲੇ ਹਫਤੇ ਦੁਨੀਆ ਭਰ 'ਚ 187.82 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦੇ ਨਵੇਂ ਕਲੈਕਸ਼ਨ ਬਾਰੇ ਇੱਕ ਅਪਡੇਟ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਫਿਲਮ ਨੇ ਵਿਦੇਸ਼ਾਂ 'ਚ 201.73 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਜੇ ਦੇਵਗਨ, ਆਰ ਮਾਧਵਨ ਅਤੇ ਜਯੋਤਿਕਾ ਅਹਿਮ ਭੂਮਿਕਾਵਾਂ 'ਚ ਹਨ। ਇਹ ਫਿਲਮ 8 ਮਾਰਚ ਯਾਨੀ ਕਿ ਔਰਤ ਦਿਵਸ ਦੇ ਮੌਕੇ ਉਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਹੁਣ ਇਹ ਫਿਲਮ 8 ਮਈ ਨੂੰ OTT ਪਲੇਟਫਾਰਮ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.