ਚੰਡੀਗੜ੍ਹ: ਨਿਰਦੇਸ਼ਕ ਇਮਤਿਆਜ਼ ਅਲੀ ਦੀ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਲ ਕਰ ਰਹੀ 'ਚਮਕੀਲਾ' ਨਾਲ ਇੱਕ ਵਾਰ ਫਿਰ ਮੁੜ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਅਦਾਕਾਰਾ ਨਿਸ਼ਾ ਬਾਨੋ, ਜਿੰਨ੍ਹਾਂ ਨੂੰ ਆਨ ਫਲੌਰ ਅਤੇ ਬਹੁ-ਚਰਚਿਤ ਫਿਲਮ 'ਨਿੱਕਾ ਜ਼ੈਲਦਾਰ 4' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਸੀਕਵਲ ਸੀਰੀਜ਼ ਵਿੱਚ ਇੱਕ ਵਾਰ ਮੁੜ ਅਤਿ ਪ੍ਰਭਾਵੀ ਭੂਮਿਕਾ ਨਿਭਾਉਂਦੀ ਨਜ਼ਰੀ ਪਵੇਗੀ।
'ਵਾਈਟ ਹਿੱਲ ਸਟੂਡੀਓਜ਼' ਅਤੇ 'ਪਟਿਆਲਾ ਮੋਸ਼ਨ ਪਿਕਚਰਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਸਾਹਮਣੇ ਆਈਆਂ ਉਕਤ ਲੜੀ ਦੀਆਂ ਤਿੰਨੋਂ ਫਿਲਮਾਂ ਨੂੰ ਪ੍ਰਭਾਵੀ ਅਤੇ ਸ਼ਾਨਦਾਰ ਵਜ਼ੂਦ ਅਤੇ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪਾਲੀਵੁੱਡ ਦੀਆਂ ਇਸ ਵਰ੍ਹੇ ਦੇ ਅਗਲੇ ਪੜਾਅ ਦੌਰਾਨ ਸਾਹਮਣੇ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਅਤੇ ਐਮੀ ਵਿਰਕ-ਸੋਨਮ ਬਾਜਵਾ ਸਟਾਰਰ ਇਸ ਫਿਲਮ ਦਾ ਲੇਖਨ ਜਗਦੀਪ ਸਿੱਧੂ ਹੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਉਕਤ ਤਿੰਨਾਂ ਫਿਲਮਾਂ ਨੂੰ ਲਿਖਣ ਅਤੇ ਬਿਹਤਰੀਨ ਮੁਹਾਂਦਰਾ ਦੇਣ ਦਾ ਸਿਹਰਾ ਵੀ ਹਾਸਿਲ ਕਰ ਚੁੱਕੇ ਹਨ।
ਰੁਮਾਂਟਿਕ-ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਫਿਲਮ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਮੰਨੋਰੰਜਕ ਫਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ, ਅਵਨੀਤ ਸ਼ੇਰ ਕਾਕੂ ਅਤੇ ਰਮਨੀਤ ਸ਼ੇਰ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
- Nisha Bano: ਨਿਰਮਾਤਰੀ ਵਜੋਂ ਨਵੇਂ ਸਿਨੇਮਾ ਆਗਾਜ਼ ਵੱਲ ਵਧੀ ਅਦਾਕਾਰਾ ਨਿਸ਼ਾ ਬਾਨੋ, ਇਸ ਫਿਲਮ ਦਾ ਕੀਤਾ ਐਲਾਨ
- Mere Gharwale Di Baharwali: ਨਿਸ਼ਾ ਬਾਨੋ-ਕਰਮਜੀਤ ਅਨਮੋਲ ਦੀ ਫਿਲਮ ਦਾ ਐਲਾਨ, ਬਾਹਰਵਾਲੀ ਅਤੇ ਘਰਵਾਲੀ ਵਿੱਚ ਫਸੇ ਨਜ਼ਰ ਆਉਣਗੇ ਕਰਮਜੀਤ ਅਨਮੋਲ
- ਅੱਛਾ! ਤਾਂ ਇਹ ਹੈ ਦਿਲਜੀਤ ਦੁਸਾਂਝ ਦੇ ਵਿਆਹ ਦਾ ਸੱਚ, ਅਦਾਕਾਰਾ ਨਿਸ਼ਾ ਬਾਨੋ ਨੇ ਕੀਤਾ ਖੁਲਾਸਾ - Nisha Bano latest post
ਦੇਸ਼ ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ 'ਚਮਕੀਲਾ' ਵਿੱਚ ਨਿਭਾਈ ਗਾਇਕਾ ਸੋਨੀਆ ਦੀ ਭੂਮਿਕਾ ਨੂੰ ਨਵੇਂ ਅਯਾਮ ਦੇਣ ਵਾਲੀ ਅਦਾਕਾਰਾ ਨਿਸ਼ਾ ਬਾਨੋ ਆਪਣੇ ਉਕਤ ਇੱਕ ਹੋਰ ਵੱਡੇ ਨਵੇਂ ਪੰਜਾਬੀ ਫਿਲਮ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਕਿਹਾ ਕਿ ਇਹ ਸੀਕਵਲ ਸੀਰੀਜ਼ ਮੇਰੇ ਫਿਲਮ ਕਰੀਅਰ ਲਈ ਇੱਕ ਟਰਨਿੰਗ ਪੁਆਇੰਟ ਸਾਬਿਤ ਹੋਈ ਹੈ, ਜਿਸ ਵਿੱਚ ਨਿਭਾਏ ਸ਼ਾਂਤੀ ਦੇ ਕਿਰਦਾਰ ਨੇ ਉਹ ਮਾਣਮੱਤੀ ਪਹਿਚਾਣ ਦੇ ਦਿੱਤੀ ਹੈ, ਜਿਸ ਦੀ ਤਾਂਘ ਬਹੁਤ ਲੰਮੇ ਸਮੇਂ ਤੋਂ ਕਰ ਰਹੀ ਸਾਂ।
ਉਨਾਂ ਅੱਗੇ ਕਿਹਾ ਕਿ ਤਹਿ ਦਿਲੋਂ ਤੋਂ ਸ਼ੁਕਰਗੁਜ਼ਾਰ ਹਾਂ ਇਸ ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਦੀ, ਜਿੰਨ੍ਹਾਂ ਵੱਲੋਂ ਸਿਰਜੇ ਗਏ ਇਸ ਉਮਦਾ ਕਿਰਦਾਰ ਨੇ ਮੇਰੇ ਦਰਸ਼ਕ ਘੇਰੇ ਨੂੰ ਅਜਿਹੀ ਵਿਸ਼ਾਲਤਾ ਦੇ ਦਿੱਤੀ ਹੈ, ਜਿਸ ਦੀ ਖੁਸ਼ੀ ਦਾ ਪ੍ਰਗਟਾਵਾ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ।
ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਇਹ ਬਹੁਪੱਖੀ ਅਦਾਕਾਰਾ, ਜਿੰਨ੍ਹਾਂ ਆਪਣੇ ਮਨ ਦੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਖੇਤਰ ਵਿੱਚ ਲੰਮੇ ਸਮੇਂ ਦੀ ਕੀਤੀ ਜਨੂੰਨੀਅਤ ਭਰੀ ਮਿਹਨਤ ਆਖਰ ਹੁਣ ਰੰਗ ਲਿਆ ਰਹੀ ਹੈ, ਜਿਸ ਨਾਲ ਮੇਰੇ ਸੁਫਨਿਆਂ ਨੂੰ ਤਾਬੀਰ ਮਿਲ ਰਹੀ ਹੈ।