ਹੈਦਰਾਬਾਦ: NTA ਵੱਲੋ ਸਾਲ 'ਚ ਦੋ ਵਾਰ ਦੇਸ਼ਭਰ ਦੇ ਉੱਚ ਸਿੱਖਿਆ ਸੰਸਥਾਵਾਂ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ ਲਈ ਯੋਗਤਾ ਹਾਸਿਲ ਕਰਨ ਅਤੇ ਵੱਖ-ਵੱਖ ਖੋਜ ਪ੍ਰੋਜੈਕਟਾਂ ਵਿੱਚ ਫੈਲੋਸ਼ਿਪ ਪ੍ਰਾਪਤ ਕਰਨ ਲਈ ਰਾਸ਼ਟਰੀ ਯੋਗਤਾ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ NTA ਵੱਲੋ ਜੂਨ 2024 ਸੈਸ਼ਨ ਲਈ ਰਜਿਸਟਰ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਉਮੀਦਵਾਰ 10 ਮਈ ਤੱਕ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
UGC ਨੈੱਟ ਜੂਨ ਸੈਸ਼ਨ ਲਈ ਤਰੀਕਾਂ: UGC ਨੈੱਟ ਜੂਨ ਸੈਸ਼ਨ ਲਈ ਰਜਿਸਟਰ ਕਰਨ ਦੀ ਪ੍ਰੀਕਿਰੀਆਂ 20 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਤੁਸੀਂ 10 ਮਈ ਤੱਕ ਰਜਿਸਟਰ ਕਰਵਾ ਸਕਦੇ ਹੋ। ਇਸ ਪ੍ਰੀਖਿਆ ਲਈ ਫੀਸ 11 ਤੋਂ 12 ਮਈ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸਦੇ ਨਾਲ ਹੀ, 13 ਤੋਂ 15 ਮਈ ਤੱਕ ਸੁਧਾਰ ਵਿੰਡੋ ਖੋਲ੍ਹ ਦਿੱਤੀ ਜਾਵੇਗੀ। UGC ਨੈੱਟ ਜੂਨ ਸੈਸ਼ਨ ਦੀ ਪ੍ਰੀਖਿਆ 16 ਜੂਨ ਨੂੰ ਆਯੋਜਿਤ ਕੀਤੀ ਜਾ ਰਹੀ ਹੈ।
UGC ਨੈੱਟ ਜੂਨ ਸੈਸ਼ਨ ਲਈ ਇਸ ਤਰ੍ਹਾਂ ਕਰੋ ਅਪਲਾਈ: UGC ਨੈੱਟ ਜੂਨ ਸੈਸ਼ਨ ਦੀ ਪ੍ਰੀਖਿਆ 'ਚ ਅਪਲਾਈ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ 'ਤੇ ਜਾਓ ਅਤੇ ਇੱਥੇ ਲੇਟੇਸਟ ਨਿਊਜ਼ 'ਚ ਜਾ ਕੇ UGC NET June 2024 Registration/ Login 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਪਹਿਲੇ ਸਟੈਪ 'ਚ ਰਜਿਸਟਰ ਕਰਨਾ ਹੈ। ਦੂਜੇ ਸਟੈਪ 'ਚ ਅਪਲਾਈ ਪੱਤਰ 'ਚ ਮੰਗੇ ਗਏ ਵੇਰਵੇ ਭਰਨੇ ਹੋਣਗੇ। ਫਿਰ ਤੀਜੇ ਸਟੈਪ 'ਚ ਤੁਸੀਂ ਫੀਸ ਜਮ੍ਹਾਂ ਕਰਵਾ ਕੇ ਫਾਰਮ ਨੂੰ ਸਬਮਿਟ ਕਰ ਸਕਦੇ ਹੋ।
- ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਹੋਏ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - CA May 2024 Admit Card
- ਜੇਈਈ ਐਡਵਾਂਸਡ 2024 ਲਈ ਰਜਿਸਟਰ ਪ੍ਰੀਕਿਰੀਆ ਸ਼ੁਰੂ ਹੋਣ ਤੋਂ ਪਹਿਲਾ ਐਲਾਨੇ ਜਾ ਸਕਦੈ ਨੇ ਜੇਈਈ ਮੇਨ ਸੈਸ਼ਨ 2 ਦੇ ਨਤੀਜੇ - Jee Advanced Exam Date 2024
- NEET UG ਪ੍ਰੀਖਿਆ ਆਉਣ 'ਚ ਕੁਝ ਹੀ ਦਿਨ ਬਾਕੀ, ਤਿਆਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - NEET UG 2024
UGC ਨੈੱਟ ਜੂਨ ਸੈਸ਼ਨ ਲਈ ਫੀਸ: UGC ਨੈੱਟ ਜੂਨ ਸੈਸ਼ਨ ਦੀ ਪ੍ਰੀਖਿਆ ਲਈ ਜਨਰਲ/ਅਨਰਿਜ਼ਰਵ ਉਮੀਦਵਾਰਾਂ ਨੂੰ 1150 ਰੁਪਏ, ਜਨਰਲ-ਈਡਬਲਯੂਐਸ/ਓਬੀਸੀ ਐਨਸੀਐਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 600 ਰੁਪਏ ਅਤੇ SC/ST/PWD/ਤੀਜੇ ਲਿੰਗ ਦੇ ਉਮੀਦਵਾਰਾਂ ਨੂੰ 325 ਰੁਪਏ ਅਦਾ ਕਰਨੇ ਪੈਣਗੇ।