ਹੈਦਰਾਬਾਦ: ਯੂਜੀਸੀ ਨੇ ਪੀਐਚਡੀ ਕੋਰਸ ਦੇ ਦਾਖਲੇ ਲਈ ਨਿਯਮਾਂ 'ਚ ਵੱਡਾ ਬਦਲਾਅ ਕਰ ਦਿੱਤਾ ਹੈ। ਇਸਦੇ ਤਹਿਤ ਹੁਣ ਯੂਨੀਵਰਸਿਟੀਆਂ ਨੂੰ ਪੀਐਚਡੀ 'ਚ ਦਾਖਲੇ ਲਈ ਅਲੱਗ ਤੋਂ ਦਾਖਲਾ ਪ੍ਰੀਖਿਆ ਕਰਵਾਉਣ ਦੀ ਲੋੜ ਨਹੀਂ ਪਵੇਗੀ, ਸਗੋ ਇੱਕ ਹੀ ਪ੍ਰੀਖਿਆ ਦੇ ਰਾਹੀ ਵਿਦਿਆਰਥੀਆਂ ਨੂੰ ਦਾਖਲਾ ਮਿਲ ਜਾਵੇਗਾ। ਯੂਜੀਸੀ ਨੇ ਪ੍ਰਸਤਾਵ ਰੱਖਿਆ ਹੈ ਕਿ NET ਦੇ ਸਕੋਰਾਂ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਪੀਐਚਡੀ 'ਚ ਦਾਖਲੇ ਮਿਲਣ। ਇਹ ਸਕੋਰ ਕੁਝ ਸਮੇਂ ਤੱਕ ਜ਼ਰੂਰੀ ਰਹਿਣਗੇ ਅਤੇ ਉਮੀਦਵਾਰਾਂ ਨੂੰ ਪੀਐਚਡੀ ਕਰਨ ਲਈ ਅਲੱਗ ਤੋਂ ਦਾਖਲਾ ਪ੍ਰੀਖਿਆ ਨਹੀਂ ਦੇਣੀ ਪਵੇਗੀ।
ਦਾਖਲਾ ਲਈ ਜ਼ਿਆਦਾ ਪ੍ਰੀਖਿਆਵਾਂ ਦੇਣ ਦੀ ਨਹੀਂ ਲੋੜ: ਯੂਜੀਸੀ ਦਾ ਕਹਿਣਾ ਹੈ ਕਿ ਪੀਐਚਡੀ ਕੋਰਸ 'ਚ ਦਾਖਲੇ ਲਈ ਜ਼ਿਆਦਾ ਪ੍ਰੀਖਿਆਵਾਂ ਦੇਣ ਦੀ ਲੋੜ ਨਹੀਂ ਪਵੇਗੀ। ਹਰ ਯੂਨੀਵਰਸਿਟੀ 'ਚ ਦਾਖਲਾ ਲੈਣ ਦਾ ਤਰੀਕਾ ਅਲੱਗ ਹੈ ਅਤੇ ਹਰ ਕੋਈ ਆਪਣੀ ਦਾਖਲਾ ਪ੍ਰੀਖਿਆ ਲੈਂਦਾ ਹੈ। NET ਦੇ ਸਕੋਰ ਨੂੰ ਪ੍ਰਮਾਣਿਤ ਕਰਕੇ ਵਰਤੋਂ ਕੀਤੀ ਜਾ ਸਕੇਗੀ ਅਤੇ ਵੱਖਰੀ ਪ੍ਰੀਖਿਆਵਾਂ ਦੀ ਕੋਈ ਲੋੜ ਨਹੀਂ ਹੋਵੇਗੀ।
ਪੀਐਚਡੀ ਕੋਰਸ 'ਚ ਦਾਖਲੇ ਲਈ ਦੋ ਵਾਰ ਹੁੰਦੀ ਹੈ ਪ੍ਰੀਖਿਆ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ NET ਪ੍ਰੀਖਿਆ ਦਾ ਆਯੋਜਨ ਸਾਲ 'ਚ ਦੋ ਵਾਰ ਹੁੰਦਾ ਹੈ। ਇੱਕ ਵਾਰ ਜੂਨ 'ਚ ਅਤੇ ਇੱਕ ਵਾਰ ਦਸੰਬਰ ਮਹੀਨੇ 'ਚ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵਿਦਿਆਰਥੀਆ ਨੂੰ ਪੀਐਚਡੀ 'ਚ ਦਾਖਲੇ ਲਈ ਸਾਲ 'ਚ ਦੋ ਵਾਰ ਮੌਕਾ ਮਿਲਣ ਲੱਗੇਗਾ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਇਸ ਰਾਹੀਂ ਦਾਖ਼ਲਾ ਲੈਣਾ ਚਾਹੀਦਾ ਹੈ। ਇਹ ਸੰਸਥਾ ਅਤੇ ਵਿਦਿਆਰਥੀਆਂ ਦੋਵਾਂ ਦੇ ਹਿੱਤ ਵਿੱਚ ਹੋਵੇਗਾ।
- NTA ਨੇ ਜਾਰੀ ਕੀਤੀ ਅਪ੍ਰੈਲ ਸੈਸ਼ਨ ਦੀ ਸਿਟੀ ਇਨਫਰਮੇਸ਼ਨ ਸਲਿੱਪ - JEE MAIN 2024
- 9ਵੀਂ ਅਤੇ 11ਵੀਂ ਦੇ ਦਾਖਲੇ ਲਈ ਸੰਯੁਕਤ ਦਾਖਲਾ ਪ੍ਰੀਖਿਆ ਇਸ ਦਿਨ ਹੋਵੇਗੀ, ਇਸ ਤਰ੍ਹਾਂ ਹਾਸਿਲ ਕਰ ਸਕੋਗੇ ਰੋਲ ਨੰਬਰ - 9th and 11th admissions
- ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਜਲਦ ਹੀ ਪ੍ਰੀਖਿਆ ਸਿਟੀ ਸਲਿੱਪ ਹੋਵੇਗੀ ਜਾਰੀ, ਇੱਥੇ ਜਾਣੋ ਕਦੋ ਹੋਵੇਗੀ ਪ੍ਰੀਖਿਆ - JEE Main 2O24
ਇਸ ਤਰ੍ਹਾਂ ਹੋਵੇਗੀ ਚੋਣ: ਇਸ ਪ੍ਰੀਕਿਰੀਆ ਰਾਹੀ NET ਪ੍ਰੀਖਿਆ ਦੇ ਉਮੀਦਵਾਰ ਤਿੰਨ ਸ਼੍ਰੈਣੀ 'ਚ ਸਫ਼ਲ ਐਲਾਨੇ ਜਾਣਗੇ। ਪੀਐਚਡੀ 'ਚ ਜੇਆਰਐਫ ਦੇ ਨਾਲ ਦਾਖਲਾ- ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤੀ, ਜੇਆਰਐਫ ਤੋਂ ਬਿਨਾਂ ਪੀਐਚਡੀ ਵਿੱਚ ਦਾਖਲਾ- ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤੀ ਅਤੇ ਤੀਜੀ ਅਤੇ ਆਖਰੀ ਸ਼੍ਰੇਣੀ ਵਿੱਚ ਸਿਰਫ ਪੀਐਚਡੀ ਪ੍ਰੋਗਰਾਮ ਵਿੱਚ ਦਾਖਲਾ ਸ਼ਾਮਲ ਹੈ।
ਇੰਟਰਵਿਊ: ਪੀਐਚਡੀ ਪ੍ਰੋਗਰਾਮ ਵਿੱਚ ਦਾਖ਼ਲੇ ਲਈ ਸਿਰਫ਼ ਨੈੱਟ ਸਕੋਰ ਜ਼ਰੂਰੀ ਨਹੀਂ ਹੋਵੇਗਾ, ਸਗੋਂ ਵਿਵਸਥਾ ਅਜਿਹੀ ਹੋਵੇਗੀ ਕਿ 70 ਫੀਸਦੀ ਨੈੱਟ ਸਕੋਰ ਅਤੇ ਬਾਕੀ 30 ਫੀਸਦੀ ਇੰਟਰਵਿਊ ਜ਼ਰੂਰੀ ਹੋਵੇਗੀ। ਇਹ ਇੰਟਰਵਿਊ ਉਸ ਸੰਸਥਾ ਦੁਆਰਾ ਕਰਵਾਈ ਜਾਵੇਗੀ ਜਿੱਥੇ ਤੁਸੀਂ ਪੀਐਚਡੀ ਦਾਖਲੇ ਲਈ ਫਾਰਮ ਜਮ੍ਹਾ ਕੀਤਾ ਹੈ।