ਹੈਦਰਾਬਾਦ: NTA ਵੱਲੋ NEET UG ਪ੍ਰੀਖਿਆ ਦਾ ਆਯੋਜਨ 5 ਮਈ ਨੂੰ ਕਰਵਾਇਆ ਜਾ ਰਿਹਾ ਹੈ। ਜਿਹੜੇ ਉਮੀਦਵਾਰਾਂ ਨੇ ਇਸ ਪ੍ਰੀਖਿਆ 'ਚ ਭਾਗ ਲੈਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਲਈ ਐਡਮਿਟ ਕਾਰਡ ਕਦੇ ਵੀ ਜਾਰੀ ਹੋ ਸਕਦੇ ਹਨ। ਐਡਮਿਟ ਕਾਰਡ ਔਨਲਾਈਨ ਅਧਿਕਾਰਿਤ ਪੋਰਟਲ exams.nta.ac.in/NEET 'ਤੇ ਜਾਰੀ ਕੀਤੇ ਜਾਣਗੇ। NTA ਦੇਸ਼ ਭਰ ਦੇ 557 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ 5 ਮਈ ਨੂੰ ਦੁਪਹਿਰ 2:00 ਵਜੇ ਤੋਂ 5:20 ਵਜੇ ਤੱਕ ਪੈੱਨ ਅਤੇ ਪੇਪਰ ਮੋਡ ਰਾਹੀ NEET UG ਦੀ ਪ੍ਰੀਖਿਆ ਦਾ ਆਯੋਜਨ ਕਰੇਗਾ।
NEET UG ਪ੍ਰੀਖਿਆ ਲਈ ਐਡਮਿਟ ਕਾਰਡ ਇਸ ਦਿਨ ਹੋ ਸਕਦੈ ਜਾਰੀ: NEET UG ਲਈ ਐਡਮਿਟ ਕਾਰਡ ਪ੍ਰੀਖਿਆ ਤੋਂ 2-3 ਦਿਨ ਪਹਿਲਾ ਜਾਰੀ ਕੀਤੇ ਜਾਂਦੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਐਡਮਿਟ ਕਾਰਡ 1 ਜਾਂ 2 ਮਈ ਨੂੰ ਜਾਰੀ ਕੀਤੇ ਜਾ ਸਕਦੇ ਹਨ।
NEET UG ਪ੍ਰੀਖਿਆ ਦਾ ਪੈਟਰਨ: NEET UG ਪ੍ਰੀਖਿਆ ਵਿੱਚ 180 MCQs ਹੋਣਗੇ। ਪੂਰੀ ਪ੍ਰੀਖਿਆ 720 ਅੰਕਾਂ ਦੀ ਹੋਵੇਗੀ। ਵਿਦਿਆਰਥੀਆਂ ਨੂੰ ਪ੍ਰੀਖਿਆ ਪੂਰੀ ਕਰਨ ਲਈ 3 ਘੰਟੇ 20 ਮਿੰਟ ਤੱਕ ਦਾ ਸਮੇਂ ਮਿਲੇਗਾ। ਸਹੀ ਉੱਤਰਾਂ ਲਈ ਹਰੇਕ ਉਮੀਦਵਾਰ ਨੂੰ +4 ਅੰਕ ਦਿੱਤੇ ਜਾਣਗੇ, ਜਦਕਿ ਗਲਤ ਜਵਾਬ ਲਈ ਨੈਗੇਟਿਵ ਮਾਰਕਿੰਗ ਵੀ ਹੋਵੇਗੀ।
ਇਸ ਤਰ੍ਹਾਂ ਡਾਊਨਲੋਡ ਕਰ ਸਕੋਗੇ ਐਡਮਿਟ ਕਾਰਡ: NEET UG ਪ੍ਰੀਖਿਆ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ 'ਤੇ ਜਾਓ। ਹੁਣ ਤੁਹਾਨੂੰ ਐਡਮਿਟ ਕਾਰਡ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਨਵੇਂ ਪੇਜ 'ਤੇ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਦਰਜ ਕਰਕੇ ਸਬਮਿਟ ਕਰੋ। ਜਾਣਕਾਰੀ ਸਬਮਿਟ ਕਰਦੇ ਹੀ ਤੁਹਾਡਾ ਐਡਮਿਟ ਕਾਰਡ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ। ਫਿਰ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕੋਗੇ। ਪ੍ਰੀਖਿਆ ਦੌਰਾਨ ਐਡਮਿਟ ਕਾਰਡ ਨਾਲ ਲੈ ਕੇ ਆਉਣਾ ਜ਼ਰੂਰੀ ਹੈ। ਇਸ ਤੋਂ ਬਿਨ੍ਹਾਂ ਪ੍ਰੀਖਿਆ ਕੇਂਦਰਾਂ 'ਚ ਐਂਟਰੀ ਨਹੀਂ ਮਿਲੇਗੀ।
ਸਿਟੀ ਸਲਿੱਪ ਹੋ ਚੁੱਕੀ ਜਾਰੀ: NEET UG ਪ੍ਰੀਖਿਆ ਲਈ ਸਿਟੀ ਸਲਿੱਪ ਪਹਿਲਾ ਤੋਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਸਲਿੱਪ 'ਚ ਤੁਹਾਡੇ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਤੁਸੀਂ ਪ੍ਰੀਖਿਆ ਦੇਣ ਲਈ ਉਸ ਸ਼ਹਿਰ ਜਾਣ ਦੀ ਤਿਆਰੀ ਕਰ ਸਕਦੇ ਹੋ।