ਹੈਦਰਾਬਾਦ: ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਮੈਰਿਟ ਆਉਣ ਵਾਲੇ ਵਿਦਿਆਰਥਣਾਂ ਦੀ ਸੂਚੀ ਜਾਰੀ ਹੋ ਚੁੱਕੀ ਹੈ। ਵਿਦਿਆਰਥੀ ਕੱਲ੍ਹ ਸਵੇਰੇ ਸੱਤ ਵਜੇ ਬੋਰਡ ਦੀ ਵੈੱਬਸਾਈਟ 'ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in/ 'ਤੇ ਲੌਗਇਨ ਕਰਨਾ ਹੋਵੇਗਾ, ਜਿੱਥੇ ਰਿਜਲਟ ਲਈ ਕਾਲਮ ਬਣਿਆ ਹੋਵੇਗਾ। ਉਸ 'ਚ ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਭਰ ਕੇ ਵਿਦਿਆਰਥੀ ਨਤੀਜੇ ਦੇਖ ਸਕਣਗੇ।
ਇਸ ਦਿਨ ਹੋਈ ਸੀ ਪ੍ਰੀਖਿਆ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 'ਚ ਇਸ ਵਾਰ 3 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਹ ਪ੍ਰੀਖਿਆ 13 ਫਰਵਰੀ ਤੋਂ 5 ਮਾਰਚ ਦੇ ਵਿਚਕਾਰ ਕਰਵਾਈ ਗਈ ਸੀ। ਪ੍ਰੀਖਿਆ ਰਾਜ ਦੇ ਅਲੱਗ-ਅਲੱਗ ਪ੍ਰੀਖਿਆ ਕੇਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਅੱਜ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਸਭ ਤੋਂ ਪਹਿਲਾ ਨਤੀਜੇ ਐਲਾਨ ਕਰਨ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਅਜੇ ਤੱਕ ਹੋਰ ਰਾਜ ਦੇ ਕਿਸੇ ਵੀ ਬੋਰਡ ਨੇ ਨਤੀਜੇ ਐਲਾਨ ਨਹੀਂ ਕੀਤੇ ਹਨ ਅਤੇ CBSE ਨੇ ਵੀ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਹੈ, ਪਰ PSEB ਵੱਲੋ ਅੱਜ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
PSEB ਵੱਲੋ ਐਲਾਨੇ ਗਏ ਨਤੀਜੇ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਅੱਜ ਰਾਜ ਦੇ ਟਾਪਰ, ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ, ਮੈਰਿਟ ਅਤੇ ਵਿਸ਼ੇ ਅਨੁਸਾਰ ਨਤੀਜੇ ਜਾਰੀ ਕੀਤੇ ਗਏ। ਵੈੱਬਸਾਈਟ 'ਤੇ ਐਲਾਨ ਕੀਤੇ ਜਾਣ ਵਾਲੇ ਨਤੀਜੇ ਵਿਦਿਆਰਥੀਆਂ ਦੀ ਤਰੁੰਤ ਜਾਣਕਾਰੀ ਲਈ ਹਨ। ਇਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਗ਼ਲਤੀ ਰਹਿੰਦੀ ਹੈ, ਤਾਂ ਇਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।
- ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਹੋਏ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - CA May 2024 Admit Card
- ਜੇਈਈ ਐਡਵਾਂਸਡ 2024 ਲਈ ਰਜਿਸਟਰ ਪ੍ਰੀਕਿਰੀਆ ਸ਼ੁਰੂ ਹੋਣ ਤੋਂ ਪਹਿਲਾ ਐਲਾਨੇ ਜਾ ਸਕਦੈ ਨੇ ਜੇਈਈ ਮੇਨ ਸੈਸ਼ਨ 2 ਦੇ ਨਤੀਜੇ - Jee Advanced Exam Date 2024
- NEET UG ਪ੍ਰੀਖਿਆ ਆਉਣ 'ਚ ਕੁਝ ਹੀ ਦਿਨ ਬਾਕੀ, ਤਿਆਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - NEET UG 2024
ਇਸ ਤਰ੍ਹਾਂ ਚੈੱਕ ਕਰੋ ਨਤੀਜੇ: 10ਵੀਂ ਜਮਾਤ ਦੇ ਨਤੀਜੇ ਚੈੱਕ ਕਰਨ ਲਈ ਤੁਹਾਨੂੰ ਆਪਣੇ ਰੋਲ ਨੰਬਰ ਅਤੇ ਜਨਮ ਤਰੀਕ ਦੀ ਲੋੜ ਹੋਵੇਗੀ। ਇਹ ਜਾਣਕਾਰੀ ਤੁਹਾਡੇ ਐਡਮਿਟ ਕਾਰਡ 'ਤੇ ਉਪਲਬਧ ਹੁੰਦੀ ਹੈ। ਜੇਕਰ ਤੁਹਾਨੂੰ ਨਤੀਜਾ ਚੈੱਕ ਕਰਦੇ ਸਮੇਂ ਕੋਈ ਪਰੇਸ਼ਾਨੀ ਆਉਦੀ ਹੈ, ਤਾਂ ਤੁਸੀਂ PSEB ਦੇ ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ।