ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ EPF ਮੈਂਬਰਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਬਜਟ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ (EPF) ਦੇ ਲਈ 8.25 ਫੀਸਦੀ ਦੀ ਸਾਲਾਨਾ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਫਰਵਰੀ 'ਚ ਈਪੀਐੱਫਓ ਨੇ ਵਿੱਤੀ ਸਾਲ 2023-24 ਲਈ ਈਪੀਐੱਫ 'ਤੇ ਵਿਆਜ ਦਰ 8.15 ਫ਼ੀਸਦੀ ਤੋਂ ਵਧਾ ਕੇ 8.25 ਫ਼ੀਸਦੀ ਕਰ ਦਿੱਤੀ ਸੀ। ਇਸ ਫੈਸਲੇ ਨਾਲ ਦੇਸ਼ ਭਰ ਦੇ ਲੱਖਾਂ ਈਪੀਐਫ ਮੈਂਬਰਾਂ ਨੂੰ ਫਾਇਦਾ ਹੋਵੇਗਾ।
ਵਿੱਤ ਮੰਤਰਾਲੇ ਵਲੋਂ EPF ਦੇ ਵਿਆਜ ਦਰ 'ਚ ਵਾਧਾ: EPFO ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਵਿੱਤੀ ਸਾਲ 2023-2024 ਲਈ EPF ਮੈਂਬਰਾਂ ਲਈ ਵਿਆਜ ਦਰ 8.25 ਫੀਸਦੀ ਹੈ। ਇਹ ਘੋਸ਼ਣਾ 31 ਮਈ, 2024 ਨੂੰ ਕੀਤੀ ਗਈ ਸੀ। EPFO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ 'ਚ ਕਿਹਾ ਕਿ ਵਿੱਤ ਮੰਤਰਾਲੇ ਨੇ 8.25 ਫੀਸਦੀ ਦੀ ਸਾਲਾਨਾ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਿਰਫ ਕਰਮਚਾਰੀ ਪੀਐਫ ਦਾ ਵਿਆਜ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
CBT in its meeting held on 10.02.2024, recommended interest rate @ 8.25% per annum for the financial year 2023-24 and the proposal was sent to Ministry of Labour & Employment for forwarding to Ministry of Finance.
— EPFO (@socialepfo) July 11, 2024
ਇੱਕ ਹੋਰ ਪੋਸਟ ਵਿੱਚ ਕਿਹਾ ਗਿਆ ਹੈ ਕਿ ਈਪੀਐਫਓ ਨੇ ਪਹਿਲਾਂ ਹੀ 8.25 ਪ੍ਰਤੀਸ਼ਤ ਪ੍ਰਤੀ ਸਾਲ ਦੀ ਦਰ ਨਾਲ ਦਾਅਵਿਆਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਆਜ ਦਰ ਦੀ ਗਣਨਾ EPFO ਦੇ ਕਰਜ਼ੇ ਅਤੇ ਇਕੁਇਟੀ ਨਿਵੇਸ਼ਾਂ ਤੋਂ ਆਮਦਨ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
ਈਪੀਐਫਓ ਦੀ ਸਿਖਰ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਨੇ ਫਰਵਰੀ ਵਿੱਚ ਵਿੱਤੀ ਸਾਲ 2023-24 ਲਈ ਪੀਐਫ 'ਤੇ ਵਿਆਜ ਵਧਾਉਣ ਦਾ ਐਲਾਨ ਕੀਤਾ ਸੀ। PF 'ਤੇ ਵਿਆਜ 8.15 ਫੀਸਦੀ ਸਾਲਾਨਾ ਤੋਂ ਵਧਾ ਕੇ 8.25 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ। CBT ਦੇ ਫੈਸਲੇ ਤੋਂ ਬਾਅਦ, 2023-24 ਲਈ EPF ਜਮ੍ਹਾ 'ਤੇ ਵਿਆਜ ਦਰ ਨੂੰ ਸਹਿਮਤੀ ਲਈ ਵਿੱਤ ਮੰਤਰਾਲੇ ਨੂੰ ਭੇਜਿਆ ਗਿਆ ਸੀ, ਜਿਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ।
- ਬਜਟ 2024 ਨੂੰ ਲੈ ਕੇ ਆ ਸਕਦੀ ਹੈ ਵੱਡੀ ਖਬਰ, PM ਮੋਦੀ ਦੀ ਅਰਥਸ਼ਾਸਤਰੀਆਂ ਨਾਲ ਮੁਲਾਕਾਤ - Union Budget 2024
- ਅਚਾਨਕ ਸ਼ੇਅਰ ਬਾਜ਼ਾਰ ਫਿਰ ਫਿਸਲਿਆ, ਸੈਂਸੈਕਸ 279 ਅੰਕ ਡਿੱਗਿਆ, ਨਿਫਟੀ 24,300 ਤੋਂ ਹੇਠਾਂ - Stock Market Update
- ਅਡਾਨੀ ਗਰੁੱਪ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਮੁੰਦਰਾ ਜ਼ਮੀਨ ਮਾਮਲੇ 'ਚ ਹਾਈਕੋਰਟ ਦੇ ਫੈਸਲੇ 'ਤੇ ਰੋਕ - Supreme Court Relief For Adani