ETV Bharat / bharat

ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਰੋਡਵੇਜ਼ ਦੀ ਬੱਸ ਦੀ ਟੱਕਰ, 6 ਲੋਕਾਂ ਦੀ ਹੋਈ ਮੌਤ - ਜੌਨਪੁਰ ਸੜਕ ਹਾਦਸਾ

UP Jaunpur accident: ਜੌਨਪੁਰ 'ਚ ਰੋਡਵੇਜ਼ ਦੀ ਬੱਸ ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

UP Jaunpur accident
UP Jaunpur accident
author img

By ETV Bharat Punjabi Team

Published : Feb 26, 2024, 9:44 AM IST

ਜੌਨਪੁਰ: ਐਤਵਾਰ ਦੇਰ ਰਾਤ ਸਿਕਰਾਰਾ ਇਲਾਕੇ ਦੇ ਸਮਾਧਗੰਜ ਬਾਜ਼ਾਰ ਨੇੜੇ ਰੋਡਵੇਜ਼ ਦੀ ਬੱਸ ਨੇ ਮਜ਼ਦੂਰਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਸਾਰੇ ਵਰਕਰ ਕਾਸਟਿੰਗ ਕਰਕੇ ਵਾਪਸ ਪਰਤ ਰਹੇ ਸਨ। ਬੱਸ ਯਾਤਰੀਆਂ ਨੂੰ ਲੈ ਕੇ ਪ੍ਰਯਾਗਰਾਜ ਤੋਂ ਗੋਰਖਪੁਰ ਜਾ ਰਹੀ ਸੀ। ਇਸ ਹਾਦਸੇ 'ਚ 6 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਐਸਪੀ ਦਿਹਾਤੀ ਡਾਕਟਰ ਸ਼ੈਲੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 12:30 ਵਜੇ ਯੂਪੀ ਰੋਡਵੇਜ਼ ਦੀ ਇੱਕ ਬੱਸ ਪ੍ਰਯਾਗਰਾਜ ਤੋਂ ਗੋਰਖਪੁਰ ਜਾ ਰਹੀ ਸੀ। ਇਸ ਦੌਰਾਨ ਇੱਕ ਟਰੈਕਟਰ-ਟਰਾਲੀ ਵੀ ਮਜ਼ਦੂਰਾਂ ਨੂੰ ਘਰ ਦੀ ਮੋਲਡਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੈ ਕੇ ਜਾ ਰਹੀ ਸੀ। ਇਸ ਵਿਚਾਲੇ ਸਿਕਰਾਰਾ ਇਲਾਕੇ ਦੇ ਸਮਾਧਗੰਜ ਬਾਜ਼ਾਰ ਨੇੜੇ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ।

ਗੱਡੀ ਹੇਠ ਦੱਬੀਆਂ ਸੀ ਲਾਸ਼ਾਂ : ਹਾਦਸੇ 'ਚ 5 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਟਰੈਕਟਰ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਜਿਥੇ ਇੱਕ ਹੋਰ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਆਸ-ਪਾਸ ਦੇ ਪਿੰਡ ਵਾਸੀ ਸੁੱਤੇ ਹੋਏ ਸਨ। ਰੌਲਾ ਸੁਣ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ।

ਬੱਸ 'ਚ ਸਵਾਰ ਔਰਤ ਵੀ ਜ਼ਖਮੀ: ਪਿੰਡ ਵਾਸੀਆਂ ਮੁਤਾਬਕ ਹਾਦਸੇ 'ਚ ਬੱਸ 'ਚ ਸਵਾਰ ਔਰਤ ਵੀ ਜ਼ਖਮੀ ਹੋ ਗਈ। ਐਸਪੀ ਦਿਹਾਤੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ। ਕੁੱਲ ਛੇ ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਟਰੈਕਟਰ-ਟਰਾਲੀ ਵਿੱਚ ਕੁੱਲ ਸੱਤ ਵਿਅਕਤੀ ਸਵਾਰ ਸਨ। ਸੜਕ ’ਤੇ ਟਰੈਕਟਰ ਦੇ ਪੁਰਜ਼ੇ ਇਕੱਠੇ ਕਰਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।

ਸੜਕ ਹਾਦਸਾ
ਸੜਕ ਹਾਦਸਾ

ਇੰਨ੍ਹਾਂ ਦੀ ਹੋਈ ਮੌਤ: ਹਾਦਸੇ ਵਿੱਚ ਅਲੀਸ਼ਾਹਪੁਰ ਵਾਸੀ ਨੀਰਜ ਸਰੋਜ (28), ਰਾਜੇਸ਼ ਸਰੋਜ (45), ਸੰਗਰਾਮ ਸਰੋਜ (25), ਚਾਏ ਮੁਸਾਹਰ (20), ਵੀਰਪਾਲਪੁਰ ਵਾਸੀ ਅਤੁਲ ਸਰੋਜ (30), ਬਠੂਵਾੜ ਵਾਸੀ ਗੋਵਿੰਦਾ ਬਿੰਦ (30) ਦੀ ਮੌਤ ਹੋ ਗਈ ਹੈ।

ਕਾਸਗੰਜ 'ਚ ਕਾਲ ਬਣੀ ਸੀ ਟਰੈਕਟਰ-ਟਰਾਲੀ: ਕਾਸਗੰਜ 'ਚ ਵੀ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ ਸੀ। ਪੂਰਨਮਾਸ਼ੀ ਵਾਲੇ ਦਿਨ ਗੰਗਾ 'ਚ ਇਸ਼ਨਾਨ ਕਰਨ ਜਾ ਰਹੇ ਲੋਕਾਂ ਨਾਲ ਭਰੀ ਟਰੈਕਟਰ ਟਰਾਲੀ ਛੱਪੜ 'ਚ ਡਿੱਗ ਗਈ ਸੀ। ਇਹ ਹਾਦਸਾ ਇੱਕ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਇਸ ਵਿੱਚ 13 ਔਰਤਾਂ, 8 ਬੱਚਿਆਂ ਅਤੇ ਇੱਕ ਪੁਰਸ਼ ਸਮੇਤ ਕੁੱਲ 24 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਵਿੱਚ ਕਈ ਪਰਿਵਾਰ ਅਜਿਹੇ ਸਨ, ਜਿਨ੍ਹਾਂ ਦਾ ਸਾਰਾ ਟੱਬਰ ਹੀ ਮੌਤ ਦੇ ਮੂੰਹ 'ਚ ਚਲਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.