ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ 'ਚ ਸਕੂਲ 'ਚ ਛੇੜਛਾੜ ਕਰਨ 'ਤੇ ਤਿੰਨ ਨੌਜਵਾਨਾਂ ਨੇ 11ਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ 'ਚ 10ਵੀਂ ਜਮਾਤ ਦੇ ਵਿਦਿਆਰਥੀ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਦੋ ਚਾਕੂ ਵੀ ਬਰਾਮਦ ਕੀਤੇ ਗਏ ਹਨ।
ਜ਼ਖ਼ਮੀ ਹਾਲਾਤ ਵਿੱਚ ਮਿਲਿਆ ਸੀ ਮ੍ਰਿਤਕ: ਪੁਲਿਸ ਮੁਤਾਬਕ ਰੋਹਨ ਵੀਰਵਾਰ ਨੂੰ ਨੇਬ ਸਰਾਏ 'ਚ ਜ਼ਖਮੀ ਹਾਲਤ 'ਚ ਮਿਲਿਆ ਸੀ। ਉਸ ਦੇ ਸਰੀਰ 'ਤੇ ਚਾਕੂ ਦੇ ਕਈ ਜ਼ਖ਼ਮ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਰੋਹਨ 11ਵੀਂ ਜਮਾਤ ਦਾ ਵਿਦਿਆਰਥੀ ਸੀ।
ਸਕੂਲ ਕਰਦਾ ਸੀ ਪਰੇਸ਼ਾਨ: ਅਧਿਕਾਰੀ ਮੁਤਾਬਕ ਪੁੱਛਗਿੱਛ ਦੌਰਾਨ ਇਕ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਰੋਹਨ ਇੱਕ ਹੀ ਸਕੂਲ 'ਚ ਪੜ੍ਹਦੇ ਹਨ ਅਤੇ ਰੋਹਨ ਅਕਸਰ ਉਸ ਨੂੰ ਸਕੂਲ 'ਚ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਇਸ ਲਈ ਦੋਸ਼ੀ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਬਦਲਾ ਲੈਣ ਦੀ ਸੋਚੀ ਅਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
- ਕਿਸਾਨ ਅੰਦੋਲਨ ਦਾ ਛੇਵਾਂ ਦਿਨ: ਕੇਂਦਰ ਨਾਲ ਕਿਸਾਨਾਂ ਦੀ ਅੱਜ ਚੌਥੀ ਮੀਟਿੰਗ, ਹਰਿਆਣਾ ਵਿੱਚ ਕਿਸਾਨ-ਖਾਪ ਪੰਚਾਇਤ; ਪੰਜਾਬ 'ਚ ਟੋਲ ਫਰੀ
- ਅਮਰੀਕੀ ਰਾਜਦੂਤ ਦਾ ਬਿਆਨ, ਇਜ਼ਰਾਈਲ ਨੇ ਇਸ ਗੱਲ ਦੇ ਸਬੂਤ ਪੇਸ਼ ਨਹੀਂ ਕੀਤੇ ਕਿ ਹਮਾਸ ਨੇ ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੀ ਸਹਾਇਤਾ ਨੂੰ ਮੋੜਿਆ
- ਲੜਕੀ ਨੂੰ ਆਇਆ ਸੁਫ਼ਨਾ, ਪਰਿਵਾਰ ਵਾਲਿਆਂ ਨੇ ਸਮਝਿਆ ਮਜ਼ਾਕ, ਜਦੋਂ ਕੀਤੀ ਖੁਦਾਈ ਤਾਂ ਨਿਕਲੀ ਭਗਵਾਨ ਕ੍ਰਿਸ਼ਨ ਦੀ ਮੂਰਤੀ
- ਪੰਜਾਬ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਬਾੜ ਦਾ ਵਪਾਰੀ, ਜਾਣ ਲਓ ਮਾਮਲਾ