ਮੇਖ: ਸੂਰਜ ਦਾ ਮੀਨ ਰਾਸ਼ੀ ਵਿੱਚ ਆਉਣਾ ਤੁਹਾਡੇ ਲਈ ਖਰਚੇ ਦਾ ਕਾਰਨ ਬਣੇਗਾ। ਇਸ ਦੌਰਾਨ ਤੁਹਾਡੀ ਸਿਹਤ ਵੀ ਥੋੜ੍ਹੀ ਵਿਗੜ੍ਹ ਸਕਦੀ ਹੈ। ਵਿਦੇਸ਼ ਨਾਲ ਜੁੜੇ ਕੰਮਾਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਦੁਸ਼ਮਣ ਪੱਖ ਕਮਜ਼ੋਰ ਰਹੇਗਾ।
ਉਪਾਅ- ਰੋਜ਼ਾਨਾ ਗਾਇਤਰੀ ਮੰਤਰ ਦਾ ਜਾਪ ਕਰੋ।
ਵ੍ਰਿਸ਼ਭ: ਮੀਨ ਸੰਕ੍ਰਾਂਤੀ ਤੋਂ ਇੱਕ ਮਹੀਨੇ ਦਾ ਸਮਾਂ ਤੁਹਾਡੇ ਲਈ ਬਹੁਤ ਵਧੀਆ ਹੋ ਸਕਦਾ ਹੈ। ਤੁਹਾਡੀ ਆਮਦਨ ਵਧ ਸਕਦੀ ਹੈ। ਇਸ ਸਮੇਂ ਦੌਰਾਨ ਤੁਹਾਡੀ ਰੁਚੀ ਸਮਾਜਿਕ ਕੰਮਾਂ ਵਿੱਚ ਵੀ ਰਹੇਗੀ। ਬਹੁਤ ਸਾਰੇ ਲੋਕ ਤੁਹਾਡਾ ਸਮਰਥਨ ਕਰਨਗੇ।
ਉਪਾਅ- ਆਦਿਤਿਆ ਹਿਰਦੈ ਸਤੋਤਰ ਦਾ ਪਾਠ ਕਰੋ।
ਮਿਥੁਨ: ਸੂਰਜ ਦਾ ਮੀਨ ਰਾਸ਼ੀ ਵਿੱਚ ਹੋਣਾ, ਤੁਹਾਡੇ ਲਈ ਲਾਭਦਾਇਕ ਰਹੇਗਾ। ਇਸ ਸਮੇਂ ਦੌਰਾਨ ਤੁਸੀਂ ਤਰੱਕੀ ਕਰ ਸਕਦੇ ਹੋ। ਤੁਹਾਨੂੰ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਮਿਲੇਗਾ। ਕਾਰੋਬਾਰ ਕਰਨ ਦੇ ਇੱਛੁਕ ਲੋਕ ਅੱਗੇ ਜਾ ਕੇ ਕੋਈ ਕੰਮ ਸ਼ੁਰੂ ਕਰ ਸਕਦੇ ਹਨ।
ਉਪਾਅ — ਭਗਵਾਨ ਸੂਰਜ ਨੂੰ ਕੁਮਕੁਮ ਦੇ ਨਾਲ ਮਿਲਾ ਕੇ ਅਰਘ ਦਿਓ।
ਕਰਕ: ਸੂਰਜ ਦੇ ਮੀਨ ਵਿੱਚ ਜਾਣ ਤੋਂ ਬਾਅਦ ਇੱਕ ਮਹੀਨੇ ਦਾ ਸਮਾਂ ਤੁਹਾਡੇ ਲਈ ਬਹੁਤ ਲਾਭਦਾਇਕ ਰਹੇਗਾ। ਇਸ ਸਮੇਂ ਦੌਰਾਨ, ਤੁਸੀਂ ਆਪਣੇ ਪਰਿਵਾਰ ਨਾਲ ਯਾਤਰਾ 'ਤੇ ਵੀ ਜਾ ਸਕਦੇ ਹੋ। ਤੁਹਾਡਾ ਆਤਮਵਿਸ਼ਵਾਸ ਚੰਗਾ ਰਹੇਗਾ। ਵਿਦਿਆਰਥੀਆਂ ਲਈ ਵੀ ਇਹ ਸਮਾਂ ਬਹੁਤ ਚੰਗਾ ਰਹੇਗਾ।
ਉਪਾਅ- ਰੋਜ਼ਾਨਾ ਸੂਰਜਾਸ਼ਟਕ ਦਾ ਪਾਠ ਕਰੋ।
ਸਿੰਘ: ਜਿਵੇਂ ਹੀ ਸੂਰਜ ਮੀਨ ਵਿੱਚ ਜਾਂਦਾ ਹੈ, ਇਹ ਤੁਹਾਡੀ ਰਾਸ਼ੀ ਤੋਂ ਅੱਠਵੇਂ ਸਥਾਨ ਵਿੱਚ ਹੋਵੇਗਾ। ਇਸ ਸਮੇਂ ਦੌਰਾਨ ਤੁਹਾਨੂੰ ਕੋਈ ਚਿੰਤਾ ਘੇਰ ਸਕਦੀ ਹੈ। ਗੱਡੀ ਚਲਾਉਂਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ। ਕੁਝ ਲੋਕਾਂ ਦਾ ਪਰਿਵਾਰ ਜਾਂ ਸਹੁਰੇ ਨਾਲ ਵੀ ਝਗੜ੍ਹਾ ਹੋ ਸਕਦਾ ਹੈ।
ਉਪਾਅ- ਭਗਵਾਨ ਸ਼ਿਵ ਦੇ ਪੰਚਾਕਸ਼ਰ ਮੰਤਰ ਦਾ ਰੋਜ਼ਾਨਾ ਜਾਪ ਕਰੋ।
ਕੰਨਿਆ: ਮੀਨ ਸੰਕ੍ਰਾਂਤੀ ਤੋਂ ਅਗਲੇ ਇੱਕ ਮਹੀਨੇ ਤੱਕ ਦਾ ਸਮਾਂ ਤੁਹਾਡੇ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਇਸ ਸਮੇਂ ਦੌਰਾਨ, ਤੁਹਾਡੇ ਵਿਚਾਰ ਹੰਕਾਰੀ ਹੋ ਸਕਦੇ ਹਨ ਅਤੇ ਤੁਹਾਡੇ ਜੀਵਨ ਸਾਥੀ ਅਤੇ ਕਾਰੋਬਾਰੀ ਸਾਥੀ ਨਾਲ ਤੁਹਾਡੇ ਸੰਬੰਧ ਵੀ ਵਿਗੜ੍ਹ ਸਕਦੇ ਹਨ। ਇਸ ਸਮੇਂ ਦੌਰਾਨ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ।
ਉਪਾਅ- ਪਿਤਾ ਦਾ ਆਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰੋ।
ਤੁਲਾ: ਸੂਰਜ ਹੁਣ ਮੀਨ ਰਾਸ਼ੀ ਵਿੱਚ ਚਲਾ ਜਾਵੇਗਾ। ਇਹ ਮਹੀਨਾ ਤੁਹਾਡੇ ਲਈ ਚੰਗਾ ਰਹੇਗਾ। ਦੁਸ਼ਮਣ ਕਮਜ਼ੋਰ ਰਹੇਗਾ, ਪਰ ਤੁਸੀਂ ਨੌਕਰੀ ਬਦਲਣ ਜਾਂ ਵਪਾਰ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਮਿਆਦ ਦੇ ਦੌਰਾਨ, ਸਾਰੇ ਲੈਣ-ਦੇਣ ਧਿਆਨ ਨਾਲ ਕਰੋ।
ਉਪਾਅ- ਗਾਇਤਰੀ ਮੰਤਰ ਦਾ ਜਾਪ ਕਰੋ।
ਵ੍ਰਿਸ਼ਚਕ: ਸੂਰਜ ਦਾ ਮੀਨ ਰਾਸ਼ੀ ਵਿੱਚ ਜਾਣਾ ਤੁਹਾਡੇ ਲਈ ਚੁਣੌਤੀਪੂਰਨ ਹੋ ਸਕਦਾ ਹੈ। ਇਹ ਸਮਾਂ ਤੁਹਾਡੇ ਪ੍ਰੇਮ ਜੀਵਨ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ। ਤੁਸੀਂ ਬੱਚਿਆਂ ਨੂੰ ਲੈ ਕੇ ਵੀ ਚਿੰਤਤ ਹੋ ਸਕਦੇ ਹੋ। ਇਸ ਸਮੇਂ ਦੌਰਾਨ ਤੁਸੀਂ ਕਿਸੇ ਸਮਾਜਿਕ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ।
ਉਪਾਅ- ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰੋ।
ਧਨੁ: ਧਨੁ ਰਾਸ਼ੀ ਜਾਤਕਾਂ ਲਈ ਸੂਰਜ ਦਾ ਮੀਨ ਰਾਸ਼ੀ ਵਿੱਚ ਜਾਣਾ ਥੋੜ੍ਹਾ ਚਿੰਤਾਜਨਕ ਰਹੇਗਾ। ਰੀਅਲ ਅਸਟੇਟ ਨਾਲ ਜੁੜ੍ਹੇ ਕੰਮ ਵਿੱਚ ਤੁਹਾਨੂੰ ਬਹੁਤ ਸਾਵਧਾਨੀ ਵਰਤਣੀ ਪਵੇਗੀ। ਮਾਂ ਦੀ ਸਿਹਤ ਦਾ ਧਿਆਨ ਰੱਖੋ।
ਉਪਾਅ - ਹਰ ਰੋਜ਼ ਗਾਇਤਰੀ ਮੰਤਰ ਦੀ ਇੱਕ ਮਾਲਾ ਦਾ ਜਾਪ ਕਰੋ।
ਮਕਰ: ਸੂਰਜ ਦਾ ਮੀਨ ਰਾਸ਼ੀ ਵਿੱਚ ਆਉਣਾ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਏਗਾ। ਤੁਸੀਂ ਨਵੇਂ ਕੰਮ ਕਰਨ ਵਿੱਚ ਜੋਖਮ ਉਠਾਓਗੇ। ਇਸ ਸਮੇਂ ਦੌਰਾਨ ਕਿਸਮਤ ਤੁਹਾਡਾ ਸਾਥ ਦੇਵੇਗੀ। ਛੋਟੇ ਭੈਣ-ਭਰਾਵਾਂ ਨਾਲ ਤੁਹਾਡੇ ਸੰਬੰਧ ਬਹੁਤ ਚੰਗੇ ਰਹਿਣਗੇ।
ਉਪਾਅ- ਲੋੜਵੰਦ ਲੋਕਾਂ ਨੂੰ ਕਣਕ ਦਾਨ ਕਰੋ।
ਕੁੰਭ: ਮੀਨ ਸੰਕ੍ਰਾਂਤੀ ਤੋਂ ਇੱਕ ਮਹੀਨਾ ਕੁੰਭ ਰਾਸ਼ੀ ਦੇ ਜਾਤਕਾਂ ਲਈ ਮੱਧਮ ਫਲਦਾਇਕ ਰਹੇਗਾ। ਇਸ ਸਮੇਂ ਦੌਰਾਨ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਤੋਂ ਬਚੋ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਤੁਸੀਂ ਲਗਾਤਾਰ ਪੈਸੇ ਬਚਾਉਣ ਦੀ ਕੋਸ਼ਿਸ਼ ਕਰੋਂਗੇ।
ਉਪਾਅ- ਸੂਰਜਾਸ਼ਟਕ ਦਾ ਪਾਠ ਰੋਜ਼ਾਨਾ ਕਰੋ।
ਮੀਨ: ਸੂਰਜ ਹੁਣ ਤੁਹਾਡੀ ਰਾਸ਼ੀ ਵਿੱਚ ਹੋਵੇਗਾ। ਇਸ ਸਮੇਂ ਦੌਰਾਨ, ਤੁਸੀਂ ਹੰਕਾਰੀ ਹੋ ਸਕਦੇ ਹੋ, ਪਰ ਤੁਹਾਡੀ ਊਰਜਾ ਉੱਚੀ ਰਹਿ ਸਕਦੀ ਹੈ। ਇਸ ਸਮੇਂ ਦੌਰਾਨ, ਤੁਸੀਂ ਹਰ ਮੁੱਦੇ 'ਤੇ ਗੁੱਸੇ ਹੋ ਕੇ ਦੂਜਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋਗੇ।
ਉਪਾਅ- ਹਰ ਰੋਜ਼ ਗਾਇਤਰੀ ਮੰਤਰ ਦੀ ਇੱਕ ਮਾਲਾ ਦਾ ਜਾਪ ਕਰੋ।