ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪਾਰਟੀ ਵਿੱਚ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਅਰਵਿੰਦ ਕੇਜਰੀਵਾਲ ਦੀ ਗੈਰ-ਮੌਜੂਦਗੀ 'ਚ ਸੁਨੀਤਾ 'ਆਪ' ਦੀਆਂ ਰੈਲੀਆਂ ਦਾ ਮੁੱਖ ਚਿਹਰਾ ਬਣ ਰਹੇ ਹਨ। ਅੱਜ ਉਹ ਪੂਰਬੀ ਦਿੱਲੀ ਲੋਕ ਸਭਾ ਦੀ ਕੋਂਡਲੀ ਵਿਧਾਨ ਸਭਾ ਵਿੱਚ 'ਜੇਲ੍ਹ ਕਾ ਜਵਾਬ ਵੋਟ ਸੇ' ਮੁਹਿੰਮ ਤਹਿਤ ਰੋਡ ਸ਼ੋਅ ਕਰ ਰਹੇ ਹਨ। ਇਸ ਮੈਗਾ ਰੋਡ ਸ਼ੋਅ ਰਾਹੀਂ ਸੁਨੀਤਾ ਕੇਜਰੀਵਾਲ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਕੰਮਾਂ ਦਾ ਲੇਖਾ-ਜੋਖਾ ਕਰ ਰਹੇ ਹਨ।
ਆਪਣੇ ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਨੇ ਕਿਹਾ, "ਇੱਕ ਮਹੀਨੇ ਤੋਂ ਤੁਹਾਡੇ ਸੀਐਮ ਅਤੇ ਮੇਰੇ ਪਤੀ ਨੂੰ ਜ਼ਬਰਦਸਤੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਅੱਜ ਤੱਕ ਕਿਸੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਉਹ ਕਹਿ ਰਹੇ ਹਨ ਕਿ ਜਾਂਚ ਹੋਵੇਗੀ। ਜੇਕਰ ਜਾਂਚ 10 ਸਾਲ ਤੱਕ ਚੱਲੇਗੀ ਤਾਂ ਕੀ ਉਹ ਉਨ੍ਹਾਂ ਨੂੰ 10 ਸਾਲ ਤੱਕ ਜੇਲ੍ਹ 'ਚ ਰੱਖਣਗੇ? ਇਹ ਤਾਨਾਸ਼ਾਹੀ ਹੈ। ਅਰਵਿੰਦ ਕੇਜਰੀਵਾਲ 22 ਸਾਲਾਂ ਤੋਂ ਸ਼ੂਗਰ ਦੇ ਮਰੀਜ਼ ਹਨ ਅਤੇ 12 ਸਾਲਾਂ ਤੋਂ ਇਨਸੁਲਿਨ ਲੈ ਰਹੇ ਹਨ। ਕੀ ਉਹ ਅਰਵਿੰਦ ਕੇਜਰੀਵਾਲ ਨੂੰ ਮਾਰਨਾ ਚਾਹੁੰਦੇ ਹਨ? ਮੈਂ ਜਾਣਦੀ ਹਾਂ ਕਿ ਤੁਸੀਂ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਇਹ ਹੀ ਉਨ੍ਹਾਂ ਦੀ ਸਮੱਸਿਆ ਹੈ। ਉਨ੍ਹਾਂ ਦੀ ਗਲਤੀ ਕੀ ਹੈ?"
ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਨੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਹ ਲੋਕਾਂ ਨੂੰ ਇਹ ਵੀ ਦੱਸ ਰਹੇ ਹਨ ਕਿ ਉਨ੍ਹਾਂ ਦੇ ਪਤੀ ਅਰਵਿੰਦ ਕੇਜਰੀਵਾਲ ਨੂੰ ‘ਸਾਜ਼ਿਸ਼ ਤਹਿਤ’ ਜੇਲ੍ਹ ਵਿੱਚ ਡੱਕਿਆ ਗਿਆ ਹੈ। ਦੱਸ ਦਈਏ ਕਿ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਉਨ੍ਹਾਂ ਲਈ ਆਸ਼ੀਰਵਾਦ ਮੰਗਣ ਅਤੇ 'ਆਪ' ਉਮੀਦਵਾਰਾਂ ਲਈ ਵੋਟ ਮੰਗਣ ਲਈ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪ੍ਰਚਾਰ 'ਚ ਉਤਰਣਗੇ। ਆਤਿਸ਼ੀ ਮੁਤਾਬਕ ਸੁਨੀਤਾ ਕੇਜਰੀਵਾਲ ਦਿੱਲੀ, ਪੰਜਾਬ, ਗੁਜਰਾਤ ਅਤੇ ਹਰਿਆਣਾ 'ਚ ਵੀ ਚੋਣ ਪ੍ਰਚਾਰ ਕਰਨਗੇ।
ਸੁਨੀਤਾ ਕੇਜਰੀਵਾਲ ਰੋਡ ਸ਼ੋਅ ਦੀਆਂ ਝਲਕੀਆਂ:
- ਸੁਨੀਤਾ ਕੇਜਰੀਵਾਲ ਨੇ 24 ਘੰਟੇ ਮੁਫਤ ਬਿਜਲੀ ਅਤੇ ਮੁਹੱਲਾ ਕਲੀਨਿਕ ਦੀ ਗੱਲ ਕੀਤੀ।
- ਰੋਡ ਸ਼ੋਅ ਦੀ ਗੱਡੀ ਵਿੱਚ ਸੁਨੀਤਾ ਕੇਜਰੀਵਾਲ ਗਿਣਾ ਰਹੀ ਕੇਜਰੀਵਾਲ ਦੇ ਕੰਮ।
- ਸੀਲਮਪੁਰ ਦੇ ਵਿਧਾਇਕ ਅਬਦੁਲ ਰਹਿਮਾਨ ਬੁਰਾੜੀ ਦੇ ਵਿਧਾਇਕ ਸੰਜੀਵ ਝਾਅ ਵੀ ਪਹੁੰਚੇ।
- ਜੰਗਪੁਰਾ ਦੇ ਵਿਧਾਇਕ ਪ੍ਰਵੀਨ ਕੁਮਾਰ ਵੀ ਪਹੁੰਚੇ।
- ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਪੁੱਜੇ।
ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸੁਨੀਤਾ ਕੇਜਰੀਵਾਲ 'ਆਪ'-ਕਾਂਗਰਸ ਗਠਜੋੜ ਦੀਆਂ ਸਾਰੀਆਂ ਰੈਲੀਆਂ ਦਾ ਹਿੱਸਾ ਰਹੇ ਹਨ। ਜਦੋਂ ਉਹ ਰਾਮਲੀਲਾ ਮੈਦਾਨ ਦੇ ਮੰਚ 'ਤੇ ਨਜ਼ਰ ਆਏ ਤਾਂ ਉਥੇ ਹੀ ਰਾਂਚੀ 'ਚ 'ਆਪ'-ਕਾਂਗਰਸ ਗਠਜੋੜ ਦੀ ਰੈਲੀ ਦਾ ਹਿੱਸਾ ਵੀ ਬਣ ਗਏ ਸਨ।
- ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ - Lok Sabha Elections
- ਸਿੱਖਿਆ ਮਾਡਲ ਦੀ ਗੱਲ ਕਰਨ ਵਾਲਿਆਂ ਨੇ ਖੁਦ ਕੀਤਾ ਸਿੱਖਿਆ ਮਾਡਲ ਖੇਰੂੰ-ਖੇਰੂੰ, ਪ੍ਰਨੀਤ ਕੌਰ ਦਾ 'ਆਪ' 'ਤੇ ਨਿਸ਼ਾਨਾ - Lok Sabha Elections
- ਦਿੱਲੀ ਸ਼ਰਾਬ ਘੁਟਾਲਾ: CM ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਕਿਹਾ- 'ਈਡੀ ਨੇ ਮਨਮਾਨੀ ਨਾਲ ਕੰਮ ਕੀਤਾ' - Kejriwal To SC