ਬੈਂਗਲੁਰੂ: ਕਰਨਾਟਕ ਦੇ ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੋਬਾਈਲ ਚਾਰਜ ਕਰਦੇ ਸਮੇਂ ਬਿਜਲੀ ਦਾ ਝਟਕਾ ਲੱਗਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ ਸ਼ਹਿਰ ਦੇ ਬਸਵੇਸ਼ਵਰ ਥਾਣਾ ਅਧੀਨ ਮੰਜੂਨਾਥ ਨਗਰ 'ਚ ਵਾਪਰਿਆ। ਇਸ ਦੇ ਨਾਲ ਹੀ ਮ੍ਰਿਤਕ ਵਿਦਿਆਰਥੀ ਦੀ ਪਛਾਣ ਬਿਦਰ ਵਾਸੀ ਸ੍ਰੀਨਿਵਾਸ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਹ ਬੈਂਗਲੁਰੂ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਸਾਫਟਵੇਅਰ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਸੀ। ਨੌਜਵਾਨ ਮੰਜੂਨਾਥ ਨਗਰ ਸਥਿਤ ਇੱਕ ਪੀ.ਜੀ. ਵਿੱਚ ਰਹਿ ਰਿਹਾ ਸੀ। ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਉਹ ਕਮਰੇ ਵਿੱਚ ਸੀ ਅਤੇ ਆਪਣਾ ਮੋਬਾਈਲ ਚਾਰਜ ਕਰ ਰਿਹਾ ਸੀ ਕਿ ਅਚਾਨਕ ਨੌਜਵਾਨ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਕਰੰਟ ਲੱਗਣ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਲਾਂਕਿ ਕਮਰੇ ਵਿੱਚ ਕੋਈ ਨਾ ਹੋਣ ਕਾਰਨ ਨੌਜਵਾਨ ਦੀ ਮੌਤ ਦੀ ਸੂਚਨਾ ਦੇਰੀ ਨਾਲ ਮਿਲੀ। ਹਾਦਸੇ ਦੇ ਸਮੇਂ ਨੌਜਵਾਨ ਦਾ ਰੂਮਮੇਟ ਕਮਰੇ ਤੋਂ ਬਾਹਰ ਸੀ, ਕੁਝ ਦੇਰ ਬਾਅਦ ਉਹ ਸ਼੍ਰੀਨਿਵਾਸ ਨੂੰ ਡਿਨਰ ਲਈ ਬੁਲਾਉਣ ਲਈ ਕਮਰੇ 'ਚ ਆਇਆ ਤਾਂ ਉਸ ਨੂੰ ਫਰਸ਼ 'ਤੇ ਪਿਆ ਦੇਖਿਆ। ਜਦੋਂ ਉਸ ਦੇ ਰੂਮਮੇਟ ਨੇ ਉਸ ਨੂੰ ਫੜ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੋਸਤ ਨੂੰ ਵੀ ਕਰੰਟ ਲੱਗ ਗਿਆ। ਪਰ ਖੁਸ਼ਕਿਸਮਤੀ ਨਾਲ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਹਾਦਸੇ ਤੋਂ ਬਾਅਦ ਪੀਜੀ ਸਟਾਫ ਨੇ ਤੁਰੰਤ ਬਸਵੇਸ਼ਵਰ ਨਗਰ ਥਾਣੇ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਬਸਵੇਸ਼ਵਰ ਨਗਰ ਥਾਣਾ ਪੁਲਿਸ ਨੇ ਹਾਦਸੇ ਸਬੰਧੀ ਅਣਪਛਾਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।
- ਅਸਾਮ ਵਿੱਚ ਹੜ੍ਹ ਦਾ ਗੰਭੀਰ ਰੂਪ, 24 ਲੱਖ ਤੋਂ ਵੱਧ ਲੋਕ ਪ੍ਰਭਾਵਿਤ - Assam Flood 2024
- ਰਾਹੁਲ ਦਾ ਪੀਐਮ ਮੋਦੀ 'ਤੇ ਹਮਲਾ, ਕਿਹਾ- ਜਿਵੇਂ ਅਯੁੱਧਿਆ 'ਚ ਹਰਾਇਆ ਸੀ, ਉਸੇ ਤਰ੍ਹਾਂ ਗੁਜਰਾਤ 'ਚ ਵੀ ਹਰਾਵਾਂਗੇ - Congress leader Rahul Gandhi
- 12 ਸਾਲਾ ਬਲਾਤਕਾਰ ਪੀੜਤਾ ਨੂੰ ਹਾਈਕੋਰਟ ਤੋਂ ਮਿਲੀ 26 ਹਫਤਿਆਂ ਦੇ ਭਰੂਣ ਦਾ ਗਰਭਪਾਤ ਕਰਨ ਦੀ ਇਜਾਜ਼ਤ - Rape Victim Abortion