ETV Bharat / bharat

ਉੱਤਰਾਖੰਡ 'ਚ ਵੱਡਾ ਹਾਦਸਾ, ਕੇਦਾਰਨਾਥ ਪੈਦਲ ਮਾਰਗ 'ਤੇ ਪੱਥਰ ਡਿੱਗਣ ਕਾਰਨ 3 ਯਾਤਰੀਆਂ ਦੀ ਮੌਤ - Stone Fall On Pilgrims Kedarnath - STONE FALL ON PILGRIMS KEDARNATH

Kedarnath Route Pilgrims Died: ਉੱਤਰਾਖੰਡ 'ਚ ਕੇਦਾਰਨਾਥ ਪੈਦਲ ਮਾਰਗ 'ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਜਿੱਥੇ ਪਹਾੜੀ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਕਈ ਲੋਕ ਦੱਬ ਗਏ। ਜਦਕਿ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੋ ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ।

ਕੇਦਾਰਨਾਥ ਪੈਦਲ ਰਸਤੇ 'ਤੇ ਪੱਥਰ ਡਿੱਗੇ
ਕੇਦਾਰਨਾਥ ਪੈਦਲ ਰਸਤੇ 'ਤੇ ਪੱਥਰ ਡਿੱਗੇ (YMF Rudraprayag)
author img

By ETV Bharat Punjabi Team

Published : Jul 21, 2024, 9:56 AM IST

Updated : Aug 17, 2024, 8:47 AM IST

ਰੁਦਰਪ੍ਰਯਾਗ/ਉਤਰਾਖੰਡ: ਕੇਦਾਰਨਾਥ ਪੈਦਲ ਮਾਰਗ 'ਤੇ ਪੱਥਰ ਅਤੇ ਮਲਬਾ ਡਿੱਗਣ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਦਕਿ ਦੋ ਹੋਰ ਯਾਤਰੀ ਜ਼ਖਮੀ ਹੋ ਗਏ ਹਨ। ਇਹ ਹਾਦਸਾ ਕੇਦਾਰਨਾਥ ਪੈਦਲ ਮਾਰਗ 'ਤੇ ਚਿਰਬਾਸਾ ਵਿਖੇ ਵਾਪਰਿਆ। ਇਹ ਜਾਣਕਾਰੀ ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦਿੱਤੀ।

ਜ਼ਿਲ੍ਹਾ ਆਫ਼ਤ ਪ੍ਰਬੰਧਨ ਅਫ਼ਸਰ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਆਫ਼ਤ ਕੰਟਰੋਲ ਰੂਮ ਨੂੰ ਸਵੇਰੇ ਸਾਢੇ ਸੱਤ ਵਜੇ ਸੂਚਨਾ ਮਿਲੀ ਸੀ। ਜਿਸ 'ਚ ਦੱਸਿਆ ਗਿਆ ਸੀ ਕਿ ਕੇਦਾਰਨਾਥ ਯਾਤਰਾ ਮਾਰਗ 'ਤੇ ਚਿਰਬਾਸਾ ਨੇੜੇ ਪਹਾੜੀ ਤੋਂ ਮਲਬਾ ਅਤੇ ਭਾਰੀ ਪੱਥਰ ਆਏ ਹਨ। ਜਿਸ ਕਾਰਨ ਕੁਝ ਯਾਤਰੀ ਮਲਬੇ ਹੇਠਾਂ ਦੱਬੇ ਹੋਏ ਹਨ। ਇਸ ਦੀ ਸੂਚਨਾ ਮਿਲਦੇ ਹੀ ਐੱਨ.ਡੀ.ਆਰ.ਐੱਫ., ਡੀ.ਡੀ.ਆਰ.ਐੱਫ., ਵਾਈ.ਐੱਮ.ਐੱਫ. ਅਤੇ ਪ੍ਰਸ਼ਾਸਨ ਦੀਆਂ ਟੀਮਾਂ ਸਮੇਤ ਯਾਤਰਾ ਰੂਟ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਜਿੱਥੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬਚਾਅ ਦਲ ਨੇ ਮਲਬੇ 'ਚੋਂ 3 ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇੱਕ ਜ਼ਖਮੀ ਯਾਤਰੀ ਨੂੰ ਬਚਾ ਲਿਆ ਗਿਆ ਹੈ। ਦੱਸ ਦਈਏ ਕਿ ਮ੍ਰਿਤਕਾਂ ਦੀ ਹਾਲੇ ਪਹਿਚਾਣ ਨਹੀਂ ਹੋ ਸਕੀ ਹੈ। ਫਿਲਹਾਲ ਰਾਹਤ ਅਤੇ ਬਚਾਅ ਲਈ ਸਰਚ ਆਪਰੇਸ਼ਨ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਅਜਿਹੇ 'ਚ ਪਹਾੜਾਂ 'ਤੇ ਪੱਥਰ ਅਤੇ ਮਲਬਾ ਡਿੱਗਣ ਨਾਲ ਨਦੀਆਂ-ਨਾਲਿਆਂ ਦੇ ਓਵਰਫਲੋਅ ਹੋਣ ਦਾ ਖਤਰਾ ਵਧ ਗਿਆ ਹੈ। ਇਸ ਲਈ ਬਰਸਾਤ ਦੇ ਮੌਸਮ ਵਿੱਚ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।

ਗੌਰਤਲਬ ਹੈ ਕਿ ਗੌਰੀਕੁੰਡ ਵਿੱਚ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਵੀ ਇੱਕ ਵੱਡਾ ਹਾਦਸਾ ਵਾਪਰਿਆ ਸੀ। ਜਿੱਥੇ ਪਹਾੜੀ ਡਿੱਗਣ ਕਾਰਨ ਤਿੰਨ ਦੁਕਾਨਾਂ ਢਹਿ ਗਈਆਂ। ਇਸ ਹਾਦਸੇ ਵਿੱਚ ਕਈ ਲੋਕ ਮਾਰੇ ਗਏ ਸਨ। ਜਦਕਿ ਕਈ ਲੋਕ ਲਾਪਤਾ ਹੋ ਗਏ ਸਨ। ਮੰਦਾਕਿਨੀ ਨਦੀ 'ਚੋਂ ਕਰੀਬ ਇਕ ਦਰਜਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਦੋਂ ਕਿ ਇਸ ਹਾਦਸੇ ਵਿੱਚ ਇੰਨੇ ਹੀ ਲੋਕ ਲਾਪਤਾ ਹੋ ਗਏ।

Last Updated : Aug 17, 2024, 8:47 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.