ਅਮਰਾਵਤੀ/ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਅਨਕਾਪੱਲੀ 'ਚ ਇੱਕ ਫਾਰਮਾਸਿਊਟੀਕਲ ਕੰਪਨੀ ਦੀ ਫੈਕਟਰੀ 'ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ 'ਚ 17 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਚਯੁਤਾਪੁਰਮ SEZ 'ਚ Essentia ਕੰਪਨੀ ਦੇ ਰਿਐਕਟਰ 'ਚ ਧਮਾਕਾ ਹੋਇਆ ਹੈ। ਰਿਐਕਟਰ 'ਚ ਧਮਾਕਾ ਦੁਪਹਿਰ ਦੇ ਖਾਣੇ ਦੇ ਸਮੇਂ ਹੋਇਆ।
ਇਸ ਘਟਨਾ ਵਿੱਚ ਕੁੱਲ ਇੱਕ ਦਰਜਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ, ਜਦੋਂਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਖਮੀਆਂ ਦਾ ਅਨਕਾਪੱਲੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਰਿਪੋਰਟ ਦੇ ਮੁਤਾਬਕ, ਧਮਾਕੇ ਨਾਲ ਫਾਰਮਾਸਿਊਟੀਕਲ ਕੰਪਨੀ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀ ਡਰ ਗਏ ਸਨ, ਫਿਲਹਾਲ ਅਧਿਕਾਰੀ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
Andhra Pradesh Chief Minister Chandrababu Naidu orders a High-Level inquiry into Atchutapuram Pharma Company Accident
— ANI (@ANI) August 21, 2024
Chief Minister Chandrababu Naidu will visit Achyutapuram in Anakapalli district tomorrow to meet the families of the deceased and those injured in the pharma…
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦੁੱਖ ਪ੍ਰਗਟ ਕੀਤਾ: ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਉਪਾਅ ਕਰਨ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭਲਕੇ ਅਨਕਾਪੱਲੀ ਜ਼ਿਲ੍ਹੇ ਦੇ ਅਚਯੁਤਾਪੁਰਮ ਦਾ ਦੌਰਾ ਕਰਨਗੇ ਅਤੇ ਫਾਰਮਾ ਕੰਪਨੀ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਮਿਲਣਗੇ। ਉਹ ਹਾਦਸੇ ਵਾਲੀ ਥਾਂ ਦਾ ਮੁਆਇਨਾ ਵੀ ਕਰਨਗੇ।
ਇਸ ਦੌਰਾਨ ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਅਨੀਤਾ ਨੇ SEZ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਨਕਾਪੱਲੀ ਦੇ ਕਲੈਕਟਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਫਾਰਮਾ ਕੰਪਨੀ ਵਿੱਚ ਹੋਏ ਹਾਦਸੇ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਪੀੜਤਾਂ ਦਾ ਵਧੀਆ ਇਲਾਜ ਕਰਵਾਉਣ ਦੇ ਆਦੇਸ਼ ਵੀ ਦਿੱਤੇ।
#WATCH | Andhra Pradesh | Visuals from the spot where a reactor explosion incident occurred at a company in Atchutapuram SEZ, in Anakapalle
— ANI (@ANI) August 21, 2024
3 people lost their lives and 17 others are injured in the incident, as per Vasamsetti Subhash, Andhra Pradesh Labour, Factories, Boilers &… pic.twitter.com/Ll6kjXFbJE
ਕੀ ਕਿਹਾ ਪੀੜਤ ਪਰਿਵਾਰ ਦਾ? : ਪੀੜਤਾਂ ਵਿੱਚੋਂ ਇੱਕ ਵੈਂਕਟੇਸ਼ ਦੀ ਭੈਣ ਹੀਰਾਨਾਮਈ ਨੇ ਕਿਹਾ ਕਿ -
ਮੈਂ ਖ਼ਬਰ ਦੇਖੀ ਹੈ ਅਤੇ ਮੈਂ ਉਸ (ਭਰਾ) ਨੂੰ ਕਈ ਵਾਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ, ਮੈਂ ਸੋਚਿਆ ਕਿ ਸ਼ਾਇਦ ਕੁਝ ਹੋਇਆ ਹੈ, ਇਸੇ ਲਈ ਬਾਹਰ ਨਹੀਂ ਆ ਰਿਹਾ ਹੈ। ਅਸੀਂ ਘਟਨਾ ਵਾਲੀ ਥਾਂ ਉੱਤੇ ਪਹੁੰਚੇ। ਅਸੀਂ ਪੁਲਿਸ ਤੋਂ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਲੱਭ ਰਹੇ ਹਨ, ਪਰ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਮੈਨੂੰ ਇੱਥੋਂ ਦੂਰ ਰਹਿਣ ਲਈ ਕਿਹਾ। - ਪੀੜਤ ਪਰਿਵਾਰ
ਇਸ ਤੋਂ ਪਹਿਲਾਂ, ਆਂਧਰਾ ਪ੍ਰਦੇਸ਼ ਦੇ ਲੇਬਰ, ਫੈਕਟਰੀਜ਼, ਬਾਇਲਰ ਅਤੇ ਬੀਮਾ ਮੈਡੀਕਲ ਸੇਵਾਵਾਂ ਮੰਤਰੀ ਵਾਸਮਸੇਤੀ ਸੁਭਾਸ਼ ਨੇ ਕਿਹਾ ਸੀ ਕਿ ਇਸ ਘਟਨਾ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ।
ਦੱਸ ਦੇਈਏ ਕਿ 6 ਅਪ੍ਰੈਲ 2024 ਨੂੰ ਅਨਕਾਪੱਲੀ ਵਿੱਚ ਪਰਵਾਦਾ ਸਥਿਤ ਵਿਸ਼ਾਖਾ ਫਾਰਮੇਸੀ ਲਿਮਟਿਡ (ਵੀਪੀਐਲ) ਵਿੱਚ ਦੋ ਵੱਖ-ਵੱਖ ਉਦਯੋਗਿਕ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
- '16 ਲੋਕ ਲੀਡਰਾਂ 'ਤੇ ਬਲਾਤਕਾਰ ਦੇ ਇਲਜ਼ਾਮ', ਜ਼ਿਆਦਾਤਰ ਇਸ ਪਾਰਟੀ ਨਾਲ ਹਨ ਸਬੰਧਿਤ' - Allegations of rape on 16 leaders
- ਲਾਪਾਤਾ ਜਹਾਜ਼ ਦੀ ਤਲਾਸ਼ ਜਾਰੀ, ਆਦਿਤਿਆਪੁਰ ਦੇ ਵਿਦਿਆਰਥੀ ਨੂੰ ਦਿੱਤੀ ਜਾ ਰਹੀ ਸੀ ਟਰੇਨਿੰਗ, ਸਦਮੇ 'ਚ ਪਰਿਵਾਰ - Search for missing Aircraft
- ਕੋਲਕਾਤਾ ਟ੍ਰੇਨੀ ਡਾਕਟਰ ਬਲਾਤਕਾਰ-ਕਤਲ ਮਾਮਲਾ : 13ਵੇਂ ਦਿਨ ਵੀ ਸਿਹਤ ਸੇਵਾਵਾਂ ਪ੍ਰਭਾਵਿਤ, 'ਦਾਦਾ' ਕੱਢੇਗਾ ਰੋਸ ਮਾਰਚ - Trainee Doctor Rape Murder Case