ਹੈਦਰਾਬਾਦ: ਪ੍ਰਪੋਜ਼ ਡੇ ਹਰ ਸਾਲ 8 ਫਰਵਰੀ ਨੂੰ ਮਨਾਇਆ ਜਾਂਦਾ ਹੈ। ਫਰਵਰੀ ਮਹੀਨਾ ਜੋੜਿਆ ਲਈ ਖਾਸ ਹੁੰਦਾ ਹੈ। ਇਸ ਮਹੀਨੇ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਫਰਵਰੀ ਮਹੀਨੇ ਲੋਕ ਆਪਣੇ ਪਾਰਟਨਰ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਪਰ ਕੁਝ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪ੍ਰਪੋਜ਼ ਡੇ ਕਿਉ ਮਨਾਇਆ ਜਾਂਦਾ ਹੈ। ਇਸ ਲਈ ਤੁਹਾਨੂੰ ਇਸ ਦਿਨ ਬਾਰੇ ਕੁਝ ਗੱਲ੍ਹਾਂ ਦਾ ਪਤਾ ਹੋਣਾ ਚਾਹੀਦਾ ਹੈ।
ਪ੍ਰਪੋਜ਼ ਡੇ ਕਿਉ ਮਨਾਇਆ ਜਾਂਦਾ ਹੈ?: ਵੈਲੇਨਟਾਈਨ ਹਫ਼ਤੇ ਦੀ ਸ਼ੁਰੂਆਤ 7 ਫਰਵਰੀ ਨੂੰ ਰੋਜ਼ ਡੇ ਦੇ ਨਾਲ ਹੁੰਦੀ ਹੈ। ਇਸ ਦਿਨ ਤੋਂ ਬਾਅਦ 8 ਫਰਵਰੀ ਨੂੰ ਪ੍ਰਪੋਜ਼ ਡੇ ਮਨਾਇਆ ਜਾਂਦਾ ਹੈ। ਜੋੜਿਆ ਲਈ ਪ੍ਰਪੋਜ਼ ਡੇ ਕਾਫ਼ੀ ਖਾਸ ਹੁੰਦਾ ਹੈ। ਇਸ ਦਿਨ ਤੁਸੀਂ ਆਪਣੇ ਪਾਰਟਨਰ ਨਾਲ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪਸੰਦ ਕਰਦੇ ਹੋ, ਤਾਂ ਅੱਜ ਦੇ ਦਿਨ ਉਸਨੂੰ ਪ੍ਰਪੋਜ਼ ਵੀ ਕਰ ਸਕਦੇ ਹੋ।
ਪ੍ਰਪੋਜ਼ ਡੇ ਪਿਆਰ ਕਰਨ ਵਾਲਿਆ ਲਈ ਖਾਸ: ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪਸੰਦ ਕਰਦੇ ਹੋ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ, ਤਾਂ ਅੱਜ ਦਾ ਦਿਨ ਤੁਹਾਡੇ ਲਈ ਵਧੀਆਂ ਹੋ ਸਕਦਾ ਹੈ। ਪ੍ਰਪੋਜ਼ ਡੇ ਦੇ ਦਿਨ ਤੁਸੀਂ ਆਪਣੇ ਦਿਲ ਦੀਆਂ ਗੱਲ੍ਹਾਂ ਅਸਾਨੀ ਨਾਲ ਦੂਜੇ ਵਿਅਕਤੀ ਨੂੰ ਦਸ ਸਕਦੇ ਹੋ। ਇਹ ਦਿਨ ਪਿਆਰ ਕਰਨ ਵਾਲਿਆ ਦਾ ਹੁੰਦਾ ਹੈ। ਇਸ ਲਈ ਅੱਜ ਦਾ ਦਿਨ ਆਪਣੇ ਹੱਥੋ ਜਾਣ ਨਾ ਦਿਓ।
ਇਸ ਤਰ੍ਹਾਂ ਕਰ ਸਕਦੇ ਹੋ ਆਪਣੇ ਪਾਰਟਨਰ ਨੂੰ ਪ੍ਰਪੋਜ਼:
ਲਾਲ ਰੰਗ ਦਾ ਗੁਲਾਬ ਦੇ ਸਕਦੇ ਹੋ: ਪ੍ਰਪੋਜ਼ ਡੇ ਦੇ ਦਿਨ ਤੁਸੀਂ ਆਪਣੇ ਪਾਰਟਨਰ ਨੂੰ ਲਾਲ ਰੰਗ ਦਾ ਗੁਲਾਬ ਦੇ ਸਕਦੇ ਹੋ। ਆਪਣੇ ਸਾਥੀ ਨੂੰ ਲਾਲ ਰੰਗ ਦਾ ਗੁਲਾਬ ਦੇਣ ਲਈ ਪਹਿਲਾ ਗੋਢਿਆ ਦੇ ਭਾਰ ਬੈਠੋ ਅਤੇ ਫਿਰ ਪ੍ਰਪੋਜ਼ ਕਰ ਦਿਓ। ਇਸਦੇ ਨਾਲ ਹੀ, ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪਸੰਦ ਕਰਦੇ ਹੋ ਅਤੇ ਪ੍ਰਪੋਜ਼ ਕਰਨਾ ਚਾਹੁੰਦੇ ਹੋ, ਤਾਂ ਫੁੱਲਾਂ ਦਾ ਗੁਲਦਸਤਾ ਖਰੀਦ ਸਕਦੇ ਹੋ ਅਤੇ ਪਸੰਦੀਦਾ ਵਿਅਕਤੀ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ।
ਗ੍ਰੀਟਿੰਗ ਕਾਰਡ ਨਾਲ ਕਰੋ ਪ੍ਰਪੋਜ਼: ਲਾਲ ਗੁਲਾਬ ਤੋਂ ਇਲਾਵਾ, ਤੁਸੀਂ ਗ੍ਰੀਟਿੰਗ ਕਾਰਡ ਦੀ ਮਦਦ ਨਾਲ ਵੀ ਆਪਣੇ ਪਾਰਟਨਰ ਨੂੰ ਦਿਲ ਦੀ ਗੱਲ੍ਹ ਦੱਸ ਸਕਦੇ ਹੋ। ਇਸਦੇ ਨਾਲ ਹੀ, ਕੁਝ ਲੋਕ ਪ੍ਰਪੋਜ਼ ਡੇ ਵਾਲੇ ਦਿਨ ਆਪਣੇ ਸਾਥੀ ਲਈ ਗੀਤ ਗਾ ਕੇ ਜਾਂ ਫਿਰ ਸ਼ਾਇਰੀ ਸੁਣਾ ਕੇ ਵੀ ਪ੍ਰਪੋਜ਼ ਕਰਦੇ ਹਨ। ਤੁਸੀਂ ਵੀ ਅਜਿਹਾ ਕਰਕੇ ਆਪਣੇ ਪਾਰਟਨਰ ਨੂੰ ਖੁਸ਼ ਕਰ ਸਕਦੇ ਹੋ।