Elections 2024 Predictions, ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਪੰਜਵੇਂ ਪੜਾਅ ਵਿੱਚ ਪਹੁੰਚ ਗਈਆਂ ਹਨ। ਪੰਜਵੇਂ ਪੜਾਅ 'ਚ 20 ਮਈ ਨੂੰ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਦੌਰਾਨ ਐਂਟੀਕ ਸਟਾਕ ਬ੍ਰੋਕਿੰਗ ਨੇ ਆਪਣੇ ਤਾਜ਼ਾ ਅੰਦਾਜ਼ੇ 'ਚ ਕਿਹਾ ਹੈ ਕਿ ਇਸ ਵਾਰ ਭਾਜਪਾ 2019 ਦੇ ਮੁਕਾਬਲੇ ਬਿਹਤਰ ਸਥਿਤੀ 'ਚ ਹੈ। 2019 'ਚ ਜਿੱਤ ਦੇ ਫਰਕ ਦੇ ਮੁਕਾਬਲੇ ਵੋਟ ਪ੍ਰਤੀਸ਼ਤਤਾ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਬ੍ਰੋਕਰੇਜ ਕੰਪਨੀ ਨੇ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ 2019 ਦੀਆਂ ਸੀਟਾਂ ਦੀ ਗਿਣਤੀ ਨੂੰ ਪਾਰ ਕਰ ਸਕਦੀ ਹੈ।
ਬ੍ਰੋਕਰੇਜ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਜਪਾ ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ ਵਿੱਚ ਸੁਧਾਰ ਕਰ ਸਕਦੀ ਹੈ, ਪਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 370-410 ਸੀਟਾਂ ਜਿੱਤਣ ਦੀ ਉਮੀਦ ਨਹੀਂ ਹੈ, ਜਿਵੇਂ ਕਿ ਕਈ ਚੋਣ ਸਰਵੇਖਣਾਂ ਵਿੱਚ ਅਨੁਮਾਨ ਲਗਾਇਆ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ।
ਐਂਟੀਕ ਨੇ ਕਿਹਾ ਕਿ ਸਾਡੇ ਵਿਸ਼ਲੇਸ਼ਣ ਦਾ ਮੁੱਖ ਸਿੱਟਾ ਇਹ ਹੈ ਕਿ ਪਹਿਲੀ ਵਾਰ 85 ਸਾਲ ਤੋਂ ਵੱਧ ਉਮਰ ਦੇ ਅਤੇ ਅਪਾਹਜ ਵੋਟਰਾਂ ਲਈ ਵਿਕਲਪਿਕ ਪੋਸਟਲ ਬੈਲਟ ਦੀ ਸਹੂਲਤ ਮਤਦਾਨ ਨੂੰ ਵਧਾ ਸਕਦੀ ਹੈ ਅਤੇ 2004 ਦੇ ਘੱਟ ਮਤਦਾਨ ਦੇ ਰੁਝਾਨ ਨੂੰ ਦੁਹਰਾਇਆ ਜਾ ਸਕਦਾ ਹੈ ਜਿਸ ਕਾਰਨ ਭਾਜਪਾ ਨੂੰ ਸੀਟਾਂ ਦਾ ਨੁਕਸਾਨ ਹੋਇਆ ਸੀ। ਐਂਟੀਕ ਦੇ ਅਨੁਸਾਰ, ਭਾਜਪਾ ਦਾ ਵੋਟ ਬੈਂਕ ਫੈਲਿਆ ਹੈ, ਖਾਸ ਕਰਕੇ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ।
ਅੰਤਿਮ ਵੋਟ ਪ੍ਰਤੀਸ਼ਤਤਾ ਹੋਰ ਵਧ ਸਕਦੀ: ਬ੍ਰੋਕਰੇਜ ਕੰਪਨੀ ਨੇ ਕਿਹਾ ਕਿ ਇੱਕ ਤਰਫਾ ਚੋਣਾਂ ਨਾਲ ਵੋਟਿੰਗ ਪ੍ਰਤੀਸ਼ਤ ਵਿੱਚ ਗਿਰਾਵਟ ਆਉਂਦੀ ਹੈ, ਜਿਵੇਂ ਕਿ ਪਿਛਲੀਆਂ ਗੁਜਰਾਤ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਖਿਆ ਗਿਆ ਸੀ। ਪਰ ਉਸਦਾ ਹੁਣ ਤੱਕ ਦਾ ਵਿਸ਼ਲੇਸ਼ਣ ਇਹ ਸੰਕੇਤ ਦਿੰਦਾ ਹੈ ਕਿ ਭਾਜਪਾ ਬਿਹਤਰ ਸਥਿਤੀ ਵਿੱਚ ਹੈ। ਐਂਟੀ ਨੇ ਕਿਹਾ ਕਿ ਅੰਤਿਮ ਵੋਟਿੰਗ ਪ੍ਰਤੀਸ਼ਤਤਾ ਹੋਰ ਵਧ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਨੇ ਪਹਿਲੀ ਵਾਰ 85 ਸਾਲ ਤੋਂ ਵੱਧ ਉਮਰ ਦੇ 82 ਲੱਖ ਵੋਟਰਾਂ ਅਤੇ 88 ਲੱਖ ਅਪਾਹਜ ਵੋਟਰਾਂ ਲਈ ਵਿਕਲਪਿਕ ਪੋਸਟਲ ਬੈਲਟ ਦੀ ਸਹੂਲਤ ਪ੍ਰਦਾਨ ਕੀਤੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਵੋਟਰਾਂ ਦਾ ਇਹ ਹਿੱਸਾ ਮੌਜੂਦਾ ਵੋਟਿੰਗ ਪ੍ਰਤੀਸ਼ਤ ਵਿੱਚ ਸ਼ਾਮਲ ਨਹੀਂ ਹੈ। ਮੌਜੂਦਾ ਕੇਂਦਰ ਸਰਕਾਰ ਵੱਲੋਂ ਅੰਗਹੀਣਾਂ ਲਈ ਜਿੰਨੀਆਂ ਵੀ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਉਸ ਨੂੰ ਦੇਖਦਿਆਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਵਰਗ ਦਾ ਝੁਕਾਅ ਮੌਜੂਦਾ ਸੱਤਾਧਾਰੀ ਧਿਰ ਵੱਲ ਹੋ ਸਕਦਾ ਹੈ।
(Disclaimer- ਇਹ ਖਬਰ ਬ੍ਰੋਕਰੇਜ ਕੰਪਨੀ ਐਂਟੀਕ ਸਟਾਕ ਬ੍ਰੋਕਿੰਗ ਦੇ ਅੰਦਾਜ਼ੇ 'ਤੇ ਆਧਾਰਿਤ ਹੈ। ਈਟੀਵੀ ਭਾਰਤ ਇਨ੍ਹਾਂ ਵਿਚਾਰਾਂ ਦੀ ਕਿਸੇ ਵੀ ਤਰ੍ਹਾਂ ਪੁਸ਼ਟੀ ਨਹੀਂ ਕਰਦਾ। ਸਾਡਾ ਉਦੇਸ਼ ਸਿਰਫ਼ ਪਾਠਕਾਂ ਨੂੰ ਜਾਣਕਾਰੀ ਪ੍ਰਦਾਨ ਕਰਨਾ ਹੈ।)
- 20 ਮਈ ਨੂੰ 'ਡਰਾਈ ਡੇ': ਚੋਣਾਂ ਵਾਲੇ ਦਿਨ ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
- ਗਿਆਨਵਾਪੀ ਸ਼੍ਰਿੰਗਾਰ ਗੌਰੀ ਕੇਸ ਦੀ ਅਗਲੀ ਸੁਣਵਾਈ 29 ਮਈ ਨੂੰ, ਹਿੰਦੂ ਪੱਖ ਨੇ ਪਟੀਸ਼ਨ 'ਚ ਕਿਹਾ- ਮੁਸਲਿਮ ਭਾਈਚਾਰੇ ਨੂੰ ਬੇਸਮੈਂਟ ਦੀ ਛੱਤ 'ਤੇ ਜਾਣ ਤੋਂ ਰੋਕਿਆ ਜਾਵੇ
- ਸਾਰਨਗੜ੍ਹ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦਾ ਕਤਲ, ਕਤਲ ਤੋਂ ਬਾਅਦ ਮੁਲਜ਼ਮ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ