ਤਿਰੂਵਨੰਤਪੁਰਮ: ਕੇਰਲ ਨਵੀਂ ਸ਼ਾਨ ਵੱਲ ਵਧਣ ਲਈ ਤਿਆਰ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇੱਥੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦੇ ਦੌਰੇ ਦੌਰਾਨ ਭਾਰਤ ਦੇ ਗਗਨਯਾਨ ਮਿਸ਼ਨ ਲਈ ਸਿਖਲਾਈ ਲੈ ਰਹੇ ਚਾਰ ਟੈਸਟ ਪਾਇਲਟਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ। ਸੂਤਰਾਂ ਨੇ ਦੱਸਿਆ ਕਿ ਸੁਖੋਈ ਫਾਈਟਰ ਪਾਇਲਟ ਗਰੁੱਪ ਕੈਪਟਨ ਪ੍ਰਸ਼ਾਂਤ ਬੀ. ਨਾਇਰ, ਜੋ ਕੇਰਲ ਦਾ ਰਹਿਣ ਵਾਲਾ ਹੈ, ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਡਰੀਮ ਮਿਸ਼ਨ ਲਈ ਸਿਖਲਾਈ ਲੈ ਰਿਹਾ ਹੈ।
ਚਾਰ ਟੈਸਟ ਪਾਇਲਟਾਂ ਨੇ ਰੂਸ ਵਿੱਚ ਆਪਣੀ ਸਿਖਲਾਈ ਪੂਰੀ ਕਰ ਲਈ ਹੈ ਅਤੇ ਹੁਣ ਇੱਕ ISRO ਸਹੂਲਤ ਵਿੱਚ ਮਿਸ਼ਨ ਦੀਆਂ ਪੇਚੀਦਗੀਆਂ ਤੋਂ ਜਾਣੂ ਹੋ ਰਹੇ ਹਨ। ਨਿਊਜ਼ ਏਜੰਸੀ ਮੁਤਾਬਕ ਜਦੋਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਕੇਰਲ ਦਾ ਇੱਕ ਨਾਗਰਿਕ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਿਹਾ ਹੈ, ਉਦੋਂ ਤੋਂ ਇਹ ਜਾਣਨ ਦੀ ਦੌੜ ਲੱਗ ਗਈ ਹੈ ਕਿ ਉਹ ਅਧਿਕਾਰੀ ਕੌਣ ਹੈ। ਪ੍ਰਧਾਨ ਮੰਤਰੀ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਤਿਰੂਵਨੰਤਪੁਰਮ ਵਿੱਚ VSSC ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਸਵੇਰੇ 10.45 ਵਜੇ VSSC ਪਹੁੰਚਣਗੇ ਅਤੇ ਉੱਥੇ ਇੱਕ ਘੰਟਾ ਬਿਤਾਉਣਗੇ।
ਸੰਭਾਵਿਤ ਯਾਤਰੀਆਂ ਦੇ ਨਾਮ: ਇਸ ਤੋਂ ਇਲਾਵਾ ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਦੇ ਸੰਭਾਵੀ ਪੁਲਾੜ ਯਾਤਰੀਆਂ ਦੇ ਨਾਂ ਗੁਪਤ ਰੱਖੇ ਗਏ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਕੋਲ ਸੰਭਾਵਿਤ ਯਾਤਰੀਆਂ ਦੇ ਨਾਮ ਹਨ। ਮੀਡੀਆ ਰਿਪੋਰਟ 'ਚ ਸੰਭਾਵਿਤ ਯਾਤਰੀਆਂ ਦੇ ਪਹਿਲੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
- ਕੇਰਲ ਦੇ ਕੋਝੀਕੋਡ 'ਚ ਬਿਨਾਂ ਲਾੜਾ-ਲਾੜੀ ਦੇ ਹੋਇਆ ਵਿਆਹ, ਪੂਰੇ ਪਿੰਡ ਨੇ ਲਿਆ ਹਿੱਸਾ, ਜਾਣੋ ਕਾਰਨ
- ਸੁਪਰੀਮ ਕੋਰਟ ਨੇ ਨਫਰਤ ਭਰੇ ਭਾਸ਼ਣ ਦੇ ਮਾਮਲੇ 'ਚ ਅੰਨਾਮਾਲਾਈ ਵਿਰੁੱਧ ਅਦਾਲਤੀ ਕਾਰਵਾਈ 'ਤੇ ਲਗਾਈ ਰੋਕ
- ਤੀਰਅੰਦਾਜ਼ੀ, ਹਾਕੀ ਅਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ, ਖੇਡ ਮੰਤਰੀ ਪੰਜਾਬ ਨੇ ਦਿੱਤੀਆਂ ਮੁਬਾਰਕਾਂ
ਇਹ ਚਾਰ ਚੁਣੇ ਗਏ ਪੁਲਾੜ ਯਾਤਰੀ: ਸਾਰੇ ਹਵਾਈ ਸੈਨਾ ਵਿੱਚ ਵਿੰਗ ਕਮਾਂਡਰ ਜਾਂ ਗਰੁੱਪ ਕੈਪਟਨ ਦੇ ਅਹੁਦੇ 'ਤੇ ਸੇਵਾ ਕਰ ਰਹੇ ਹਨ। ਇਹ ਨਾਂ ਹਨ ਪ੍ਰਸ਼ਾਂਤ ਨਾਇਰ, ਅੰਗਦ ਪ੍ਰਤਾਪ, ਅਜੀਤ ਕ੍ਰਿਸ਼ਨਨ ਅਤੇ ਚੌਹਾਨ (ਪੂਰਾ ਨਾਂ ਤੁਰੰਤ ਉਪਲਬਧ ਨਹੀਂ)। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਚਾਰੇ, ਜੋ ਬੈਂਗਲੁਰੂ ਵਿੱਚ ਪੁਲਾੜ ਯਾਤਰੀ ਸਿਖਲਾਈ ਸਹੂਲਤ ਵਿੱਚ ਸਿਖਲਾਈ ਲੈ ਰਹੇ ਹਨ, ਮੰਗਲਵਾਰ ਨੂੰ ਤਿਰੂਵਨੰਤਪੁਰਮ ਵਿੱਚ ਇਸਰੋ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿੱਚ ਹੋਣਗੇ, ਜਿੱਥੇ ਪੀਐਮ ਮੋਦੀ ਉਨ੍ਹਾਂ ਨੂੰ ਦੁਨੀਆ ਨਾਲ ਜਾਣੂ ਕਰਾਉਣਗੇ।