ETV Bharat / bharat

ਗਾਜ਼ੀਆਬਾਦ 'ਚ ਵਿਅਕਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ, ਚਾਰ ਦਿਨ ਤੱਕ ਲਾਸ਼ ਕੋਲ ਰਿਹਾ ਮੌਜੂਦ, ਇੰਝ ਹੋਇਆ ਖੁਲਾਸਾ - Accused Arrested Of Wife Murder

Man murdered his wife in Ghaziabad: ਗਾਜ਼ੀਆਬਾਦ 'ਚ ਇੱਕ 55 ਸਾਲਾ ਵਿਅਕਤੀ ਨੇ ਨਾ ਸਿਰਫ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸਗੋਂ ਚਾਰ ਦਿਨ ਤੱਕ ਉਸ ਦੀ ਲਾਸ਼ ਕੋਲ ਮੌਜੂਦ ਰਿਹਾ। ਮਾਮਲੇ ਦਾ ਖੁਲਾਸਾ ਕਿਵੇਂ ਹੋਇਆ, ਆਓ ਜਾਣਦੇ ਹਾਂ ...

man murdered his wife
man murdered his wife
author img

By ETV Bharat Punjabi Team

Published : Mar 3, 2024, 8:38 AM IST

ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਮਸੂਰੀ ਇਲਾਕੇ 'ਚ 55 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਘਰ 'ਚ ਹੀ ਪਈ ਰਹਿਣ ਦਿੱਤੀ। ਘਰ 'ਚੋਂ ਬਦਬੂ ਆਉਣ 'ਤੇ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਿਛਲੇ ਚਾਰ ਦਿਨਾਂ ਤੋਂ ਲਾਸ਼ ਦੇ ਕੋਲ ਮੌਜੂਦ ਸੀ।

ਪਤਨੀ ਦਾ ਗਲਾ ਘੁੱਟ ਕੇ ਕਤਲ: ਏਸੀਪੀ ਨਰੇਸ਼ ਕੁਮਾਰ ਅਨੁਸਾਰ ਇਸ ਘਟਨਾ ਦੀ ਜਾਣਕਾਰੀ ਸ਼ਨੀਵਾਰ ਨੂੰ ਮਿਲੀ ਸੀ, ਜਿਸ ਵਿੱਚ ਵਿਅਕਤੀ ਦੇ ਗੁਆਂਢੀਆਂ ਨੇ ਦੱਸਿਆ ਕਿ ਭਰਤ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਬਰਾਮਦ ਕੀਤਾ। ਫੜੇ ਗਏ ਮੁਲਜ਼ਮ ਦੀ ਉਮਰ 55 ਸਾਲ ਹੈ ਅਤੇ ਉਸ ਦਾ ਨਾਂ ਭਰਤ ਹੈ। ਮ੍ਰਿਤਕ ਔਰਤ ਦੀ ਪਛਾਣ ਸੁਨੀਤਾ ਵਜੋਂ ਹੋਈ ਹੈ ਅਤੇ ਇਸ ਘਟਨਾ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਘਰੇਲੂ ਝਗੜੇ ਕਾਰਨ ਲਈ ਜਾਨ: ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਘਰੇਲੂ ਝਗੜੇ ਕਾਰਨ ਤਿੰਨ-ਚਾਰ ਦਿਨ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਫਿਲਹਾਲ ਸ਼ਿਕਾਇਤ ਮਿਲਣ ਤੋਂ ਬਾਅਦ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕ ਹੈਰਾਨ ਹਨ। ਇਹ ਮਾਮਲਾ ਲਾਸ਼ 'ਚੋਂ ਨਿਕਲ ਰਹੀ ਬਦਬੂ ਕਾਰਨ ਸਾਹਮਣੇ ਆਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.