ETV Bharat / bharat

ਵੋਟਿੰਗ ਤੋਂ ਬਾਅਦ, ਜਿਸ ਗੋਦਾਮ 'ਚ ਰੱਖੀਆਂ ਸੀ EVM ਮਸ਼ੀਨਾਂ, ਉੱਥੇ 45 ਮਿੰਟ ਰਿਹਾ ਕੈਮਰਾ ਬੰਦ, ਸੁਪ੍ਰੀਆ ਸੁਲੇ ਦਾ ਇਲਜ਼ਾਮ - Lok Sabah Polls 2024 - LOK SABAH POLLS 2024

Supriya Sule: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਨੇਤਾ ਸੁਪ੍ਰੀਆ ਸੁਲੇ ਨੇ ਇਲਜ਼ਾਮ ਲਗਾਇਆ ਹੈ ਕਿ ਅੱਜ ਸਵੇਰੇ 45 ਮਿੰਟ ਲਈ ਵੋਟਿੰਗ ਤੋਂ ਬਾਅਦ ਜਿਸ ਗੋਦਾਮ ਵਿੱਚ ਈਵੀਐਮ ਰੱਖੇ ਗਏ ਸਨ, ਦੇ ਸੀਸੀਟੀਵੀ ਨੂੰ ਬੰਦ ਕਰ ਦਿੱਤਾ ਗਿਆ ਸੀ।

Supriya Sule
Supriya Sule (Etv Bharat)
author img

By ETV Bharat Punjabi Team

Published : May 13, 2024, 7:46 PM IST

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੀ ਨੇਤਾ ਸੁਪ੍ਰੀਆ ਸੁਲੇ ਨੇ ਸੋਮਵਾਰ ਨੂੰ ਬਾਰਾਮਤੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਸੁਪ੍ਰੀਆ ਸੂਲੇ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਵੋਟਿੰਗ ਤੋਂ ਬਾਅਦ ਅੱਜ 45 ਮਿੰਟ ਲਈ ਜਿਸ ਗੋਦਾਮ 'ਚ ਈਵੀਐੱਮ ਰੱਖੇ ਗਏ ਸਨ, ਦੇ ਸੁਰੱਖਿਆ ਕੈਮਰੇ ਬੰਦ ਕਰ ਦਿੱਤੇ ਗਏ। ਸੂਲੇ ਨੇ ਇਸ ਨੂੰ 'ਸ਼ੱਕੀ' ਘਟਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਤੋਂ ਇਸ ਮਾਮਲੇ ਵਿੱਚ ਵੱਡੀ ਗਲਤੀ ਹੋਈ ਹੈ।

ਸੂਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ਬਾਰਾਮਤੀ ਲੋਕਸਭਾ ਖੇਤਰ ਵਿੱਚ ਮਤਦਾਨ ਤੋਂ ਬਾਅਦ ਇੱਕ ਗੋਦਾਮ ਜਿੱਥੇ EVM ਮਸ਼ੀਨਾਂ ਰੱਖੀਆਂ ਹੋਈਆਂ ਸੀ, ਉੱਥੇ ਸੀਸੀਟੀਵੀ ਅੱਜ ਸਵੇਰੇ 45 ਮਿੰਟ ਦੇ ਲਈ ਕਰ ਦਿੱਤਾ ਗਿਆ ਸੀ। ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ EVM ਮਸ਼ੀਨਾਂ ਵਰਗੀ ਬਹੁਤ ਹੀ ਮਹੱਤਵਪੂਰਨ ਚੀਜ਼ ਰੱਖੀ ਹੋਵੇ ਉੱਥੇ ਸੀਸੀਟੀਵੀ ਬੰਦ ਹੈ, ਉਹ ਬਹੁਤ ਵੱਡੀ ਗਲਤੀ ਹੈ।

'ਇੱਥੋਂ ਤੱਕ ਕਿ ਤਕਨੀਸ਼ੀਅਨ ਵੀ ਉਪਲਬਧ ਨਹੀਂ': ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਚੋਣ ਨੁਮਾਇੰਦਿਆਂ ਨੇ ਸਬੰਧਿਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਤੋਂ ਇਲਾਵਾ ਉਸ ਥਾਂ 'ਤੇ ਟੈਕਨੀਸ਼ੀਅਨ ਵੀ ਉਪਲਬਧ ਨਹੀਂ ਹੈ। ਸੁਪ੍ਰੀਆ ਸੁਲੇ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਨੁਮਾਇੰਦਿਆਂ ਨੂੰ ਉੱਥੇ ਸਟੋਰ ਕੀਤੇ ਈਵੀਐਮ ਦੀ ਹਾਲਤ ਦਾ ਨਿਰੀਖਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਸੁਪ੍ਰੀਆ ਸੁਲੇ ਨੇ ਕਾਰਵਾਈ ਦੀ ਕੀਤੀ ਮੰਗ: ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਦੱਸਿਆ ਜਾਣਾ ਚਾਹੀਦਾ ਹੈ ਕਿ ਸੀ.ਸੀ.ਟੀ.ਵੀ. ਇਸ ਤੋਂ ਇਲਾਵਾ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਰਿਟਰਨਿੰਗ ਅਫਸਰ ਨੇ ਦਿੱਤਾ ਸਪੱਸ਼ਟੀਕਰਨ: NCP ਨੇਤਾ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ, ਬਾਰਾਮਤੀ ਰਿਟਰਨਿੰਗ ਅਫਸਰ ਕਵਿਤਾ ਦਿਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੇ ਵਿਜ਼ੂਅਲ ਨੂੰ ਦਿਖਾਉਣ ਵਾਲੀ ਸਕਰੀਨ ਨੂੰ ਟੈਕਨੀਸ਼ੀਅਨ ਦੁਆਰਾ ਕੁਝ ਸਮੇਂ ਲਈ ਅਨਪਲੱਗ ਕੀਤਾ ਗਿਆ ਸੀ, ਪਰ ਕੈਮਰੇ ਕੰਮ ਕਰ ਰਹੇ ਸਨ।

  1. ਅੰਬਾਲਾ 'ਚ ਪੰਜਾਬ ਦੀਆਂ ਕੁੜੀਆਂ 'ਤੇ ਡਿੱਗੀ ਮੰਦਿਰ ਦੀ ਛੱਤ, 2 ਦੀ ਮੌਤ ਇੱਕ ਦੀ ਹਾਲਤ ਗੰਭੀਰ - Ambala Devi Temple Lanter Collapsed
  2. 'ਸਿਰਫ਼ ਰਾਖਵੇਂਕਰਨ ਨਾਲ ਨਹੀਂ ਚੱਲ ਸਕਦਾ ਕੰਮ, ਕੁਝ ਹੋਰ ਕਰਨ ਦੀ ਜ਼ਰੁਰਤ', ਮੁਸਲਿਮ ਰਾਖਵੇਂਕਰਨ 'ਤੇ ਨਾਇਡੂ ਨੇ ਹੋਰ ਕੀ ਕਿਹਾ? - Chandrababu Naidu On Muslim Quota
  3. ਨਿੱਝਰ ਕਤਲੇਆਮ ਦਾ ਮਾਮਲਾ, ਜੈਸ਼ੰਕਰ ਨੇ ਭਾਰਤੀ ਸ਼ਮੂਲੀਅਤ ਦੇ ਸਬੂਤ ਮਿਲਣ ਤੋਂ ਇਨਕਾਰ ਕੀਤਾ - Nijhar murder case

ਤੁਹਾਨੂੰ ਦੱਸ ਦੇਈਏ ਕਿ ਸੁਪ੍ਰਿਆ ਸੁਲੇ ਮਹਾਰਾਸ਼ਟਰ ਦੀ ਬਾਰਾਮਤੀ ਸੀਟ ਤੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਦੇ ਖਿਲਾਫ ਚੋਣ ਲੜ ਰਹੀ ਹੈ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਇੱਥੇ 7 ਮਈ ਨੂੰ ਵੋਟਿੰਗ ਹੋਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.