ਹੈਦਰਾਬਾਦ— ਸ਼ਹਿਰ ਦੇ ਸੁਲਤਾਨ ਬਾਜ਼ਾਰ ਇਲਾਕੇ 'ਚ ਐਤਵਾਰ ਦੇਰ ਰਾਤ ਇਕ ਰੈਸਟੋਰੈਂਟ 'ਚ ਭਿਆਨਕ ਅੱਗ ਲੱਗ ਗਈ ਅਤੇ ਇਹ ਪਟਾਕਿਆਂ ਦੀ ਦੁਕਾਨ 'ਚ ਫੈਲ ਗਈ। ਇਸ ਦੇ ਪ੍ਰਭਾਵ ਕਾਰਨ ਕਈ ਵਾਹਨ ਨੁਕਸਾਨੇ ਗਏ ਅਤੇ ਇਕ ਔਰਤ ਮਾਮੂਲੀ ਜ਼ਖਮੀ ਹੋ ਗਈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਕੁਝ ਸਮੇਂ 'ਚ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਕਦੋਂ ਵਾਪਰੀ ਘਟਨਾ
ਕਾਬਲੇਜ਼ਿਕਰ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਤ ਕਰੀਬ 10:45 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਸੁਲਤਾਨ ਬਜ਼ਾਰ ਦੇ ਵਧੀਕ ਪੁਲਿਸ ਕਮਿਸ਼ਨਰ (ਏਸੀਪੀ) ਕੇ ਸ਼ੰਕਰ ਦੇ ਅਨੁਸਾਰ, ਇਹ ਘਟਨਾ ਇੱਕ ਰੈਸਟੋਰੈਂਟ ਵਿੱਚ ਵਾਪਰੀ ਅਤੇ ਅੱਗ ਨੇੜਲੇ ਇੱਕ ਗੈਰ ਕਾਨੂੰਨੀ ਪਟਾਕਿਆਂ ਦੀ ਦੁਕਾਨ ਵਿੱਚ ਫੈਲ ਗਈ।ਅੱਗ ਦੀ ਘਟਨਾ ਬਾਰੇ ਜ਼ਿਲ੍ਹਾ ਫਾਇਰ ਅਫਸਰ ਏ ਵੈਂਕੰਨਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਰਾਤ 9.18 ਵਜੇ ਮਿਲੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਅੱਗ ਹੋਰ ਫੈਲਣ ਕਾਰਨ ਅੱਗ ਬੁਝਾਊ ਅਮਲੇ ਨੂੰ ਬੁਲਾਇਆ ਗਿਆ। ਫਾਇਰ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਇੰਨੀ ਫੈਲ ਗਈ ਕਿ ਪੂਰਾ ਰੈਸਟੋਰੈਂਟ ਸੜ ਕੇ ਸੁਆਹ ਹੋ ਗਿਆ। ਰੈਸਟੋਰੈਂਟ ਦੇ ਸਾਹਮਣੇ ਖੜ੍ਹੇ ਦੋਪਹੀਆ ਵਾਹਨਾਂ ਨੂੰ ਵੀ ਨੁਕਸਾਨ ਹੋਇਆ।
#WATCH | Telangana: A fire broke out at the Paras Fireworks in the Sultan Bazar area. of Hyderabad, which has now been doused by the firefighters. (27.10)
— ANI (@ANI) October 27, 2024
Visuals source: Nitin Nandikar, BJYM Hyderabad City President pic.twitter.com/OlaBk83ACX
ਕਿੰਨਾ ਨੁਕਸਾਨ ਹੋਇਆ
ਦੱਸਿਆ ਜਾ ਰਿਹਾ ਕਿ ਰਾਤ ਕਰੀਬ 10.30 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਰੈਸਟੋਰੈਂਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ ਨਾਲ 7-8 ਕਾਰਾਂ ਵੀ ਸੜ ਕੇ ਸੁਆਹ ਹੋ ਗਈਆਂ। ਰੈਸਟੋਰੈਂਟ 'ਚ ਲੱਗੀ ਅੱਗ ਨੇੜਲੀ ਪਟਾਕਿਆਂ ਦੀ ਦੁਕਾਨ 'ਚ ਫੈਲ ਗਈ, ਜਿਸ ਕਾਰਨ ਇਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ। ਦੁਕਾਨ ਦਾ ਕੋਈ ਸਰਟੀਫਿਕੇਟ ਨਹੀਂ ਸੀ। ਇਹ ਗੈਰ-ਕਾਨੂੰਨੀ ਦੁਕਾਨ ਸੀ। ਪੁਲਿਸ ਉਸ ਖਿਲਾਫ ਕਾਰਵਾਈ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਜੇਕਰ ਇਲਾਕੇ ਵਿੱਚ ਕੋਈ ਰਿਹਾਇਸ਼ੀ ਇਲਾਕਾ ਹੁੰਦਾ ਤਾਂ ਨੁਕਸਾਨ ਹੋਰ ਵੀ ਵੱਧ ਹੋਣਾ ਸੀ।
- ਮੈਂ ਰਾਜਨੀਤੀ 'ਚ ਬੱਚਾ ਹਾਂ, ਪਰ... ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਥਲਪਤੀ ਵਿਜੇ ਨੇ ਕਿਹਾ, ਜਾਣੋ ਦ੍ਰਾਵਿੜ ਮਾਡਲ 'ਤੇ ਅਭਿਨੇਤਾ ਨੇ ਕੀ ਕਿਹਾ?
- ਪਰਾਲੀ ਸਾੜਨ ਦੇ ਮਾਮਲੇ 'ਚ ਦਿੱਲੀ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ, ਪੰਜਾਬ-ਹਰਿਆਣਾ ਸਭ ਤੋਂ ਅੱਗੇ, ਦੇਖੋ ICAR ਦੀ ਰਿਪੋਰਟ
- ਦਿੱਲੀ 'ਚ ਸਾਹ ਲੈਣਾ ਔਖਾ! ਕਈ ਇਲਾਕਿਆਂ 'ਚ AQI 400 ਦੇ ਪਾਰ, ਠੰਡ ਵਧੀ ਤਾਂ ਹੋਵੇਗੀ ਦੋਹਰੀ ਮਾਰ - ਜਾਣੋ ਕੀ ਕਹਿ ਰਿਹਾ ਹੈ ਮੌਸਮ ਵਿਭਾਗ