ਉੱਤਰ ਪ੍ਰਦੇਸ਼/ਬਲੀਆ: ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਗੁੱਸੇ 'ਚ ਆ ਕੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਜਾਂ ਤਾਂ ਪ੍ਰੇਮਿਕਾ ਵਿਆਹ ਲਈ ਰਾਜ਼ੀ ਨਹੀਂ ਸੀ ਜਾਂ ਉਸ ਦਾ ਵਿਆਹ ਕਿਸੇ ਹੋਰ ਨਾਲ ਤੈਅ ਹੋ ਗਿਆ ਸੀ। ਅਜਿਹੇ 'ਚ ਗੁੱਸੇ 'ਚ ਆਏ ਪ੍ਰੇਮੀ ਨੇ ਆਪਣੀ ਪ੍ਰੇਮਿਕਾ 'ਤੇ ਤੇਜ਼ਾਬ ਨਾਲ ਹਮਲਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਪਰ, ਯੂਪੀ ਦੇ ਬਲੀਆ ਵਿੱਚ ਇੱਕ ਉਲਟ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪ੍ਰੇਮਿਕਾ ਨੇ ਆਪਣੇ ਲਾੜਾ ਬਣੇ ਆਪਣੇ ਪ੍ਰੇਮੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਕਾਰਨ ਉਹ ਗੰਭੀਰ ਰੂਪ 'ਚ ਝੁਲਸ ਗਿਆ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਮਾਮਲਾ ਯੂਪੀ ਦੇ ਬਲੀਆ ਜ਼ਿਲ੍ਹੇ ਦੇ ਬੰਸਡੀਹ ਥਾਣਾ ਖੇਤਰ ਦੇ ਡੁਮਰੀ ਦਾ ਹੈ। ਇੱਥੇ ਮੰਗਲਵਾਰ ਸ਼ਾਮ ਨੂੰ ਉਸ ਦੀ ਪ੍ਰੇਮਿਕਾ ਨੇ ਵਿਆਹ ਦੀ ਬਰਾਤ ਨਾਲ ਜਾ ਰਹੇ ਲਾੜੇ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਪਰਿਵਾਰਕ ਮੈਂਬਰਾਂ ਨੇ ਲਾੜੇ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਹੈ। ਲਾੜੇ ਦੇ ਘਰ ਦੀਆਂ ਔਰਤਾਂ ਨੇ ਤੇਜ਼ਾਬ ਸੁੱਟਣ ਵਾਲੀ ਲੜਕੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਤੇ ਲੜਕੀ ਦੋਵਾਂ ਦਾ ਪਿਛਲੇ ਕੁਝ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ। ਦੋਵਾਂ ਦੇ ਪਰਿਵਾਰ ਵਾਲਿਆਂ ਦਾ ਕਾਫੀ ਵਿਰੋਧ ਸੀ। ਇਸ ਦੇ ਬਾਵਜੂਦ ਪ੍ਰੇਮੀ ਜੋੜਾ ਇਕ-ਦੂਜੇ ਨਾਲ ਰਹਿਣ 'ਤੇ ਅੜੇ ਸਨ। ਇਸ ਸਬੰਧੀ ਦੋਵਾਂ ਧਿਰਾਂ ਵਿਚਾਲੇ ਪੰਚਾਇਤ ਵੀ ਹੋਈ, ਜਿਸ ਤੋਂ ਬਾਅਦ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾ ਲਿਆ ਗਿਆ ਅਤੇ ਨੌਜਵਾਨ ਨੂੰ ਪੈਸੇ ਕਮਾਉਣ ਲਈ ਬਾਹਰ ਭੇਜ ਦਿੱਤਾ ਗਿਆ।
ਜਿੱਥੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਤੈਅ ਕਰ ਲਿਆ ਅਤੇ ਉਹ ਵਿਆਹ ਲਈ ਤੈਅ ਸਮੇਂ 'ਤੇ ਘਰ ਆ ਗਿਆ। ਮੰਗਲਵਾਰ ਨੂੰ ਉਹ ਵਿਆਹ ਕਰਵਾਉਣ ਲਈ ਬਰਾਤ ਲੈਕੇ ਨਿਕਲਿਆ ਸੀ। ਇਸ ਦੌਰਾਨ ਉਸ ਦੇ ਵਿਆਹ ਤੋਂ ਨਾਰਾਜ਼ ਉਸ ਦੀ ਪ੍ਰੇਮਿਕਾ ਨੇ ਵੀ ਬਦਲਾ ਲੈਣ ਦਾ ਮਨ ਬਣਾ ਲਿਆ ਅਤੇ ਤਿਆਰ ਹੋਕੇ ਬਰਾਤ 'ਚ ਸ਼ਾਮਲ ਹੋ ਗਈ।
ਆਖਰੀ ਸਮੇਂ 'ਤੇ ਉਹ ਲਾੜੇ ਦੇ ਨੇੜੇ ਗਈ ਅਤੇ ਉਸ ਦੇ ਮੂੰਹ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਿਆ। ਇਸ ਨਾਲ ਉਥੇ ਹਫੜਾ-ਦਫੜੀ ਮਚ ਗਈ, ਲਾੜੇ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਅਤੇ ਔਰਤਾਂ ਨੇ ਲੜਕੀ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ।
ਲਾੜੇ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਇਲਾਜ ਤੋਂ ਬਾਅਦ ਡਾਕਟਰ ਨੇ ਉਸ ਨੂੰ ਛੁੱਟੀ ਦੇ ਦਿੱਤੀ। ਇਸ ਤੋਂ ਬਾਅਦ ਲਾੜਾ ਬਰਾਤ ਲੈਕੇ ਗਿਆ ਤੇ ਉਸ ਦਾ ਵਿਆਹ ਹੋਇਆ। ਇਸ ਘਟਨਾ 'ਚ ਲਾੜੇ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ। ਇੱਥੇ ਔਰਤਾਂ ਵੱਲੋਂ ਥਾਣੇ ਲਿਜਾਈ ਗਈ ਲੜਕੀ ਪੂਰੀ ਰਾਤ ਥਾਣੇ ਵਿੱਚ ਬੈਠੀ ਰਹੀ।
ਥਾਣਾ ਮੁਖੀ ਅਖਿਲੇਸ਼ ਚੰਦਰ ਪਾਂਡੇ ਨੇ ਦੱਸਿਆ ਕਿ ਲਾੜੇ ਦੇ ਪੱਖ ਤੋਂ ਹੁਣੇ ਹੀ ਸ਼ਿਕਾਇਤ ਮਿਲੀ ਹੈ। ਸਬੰਧਿਤ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਜਾਰੀ ਹੈ, ਇਸ ਘਟਨਾ ਨੂੰ ਲੈ ਕੇ ਦੇਰ ਰਾਤ ਤੱਕ ਹੜਕੰਪ ਮਚਿਆ ਹੋਇਆ ਸੀ।
- ਮਣੀਪੁਰ 'ਚ ਹਿੰਸਾ ਕਾਰਨ 60,000 ਲੋਕ ਹੋਏ ਬੇਘਰ, ਅਮਰੀਕੀ ਰਿਪੋਰਟ 'ਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਜ਼ਿਕਰ - US Annual Human Rights Report
- UPSC ਪ੍ਰਸ਼ਨ ਪੱਤਰਾਂ ਦਾ ਰਾਜ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ AI ਦੀ ਵਰਤੋਂ ਕਰਨ 'ਤੇ ਹੋਵੇ ਵਿਚਾਰ: ਹਾਈਕੋਰਟ - Madras HC CJ Bench Advised
- ਦਿੱਲੀ 'ਚ ਇੰਡੀਆ ਬਲਾਕ ਦੀ ਸਾਂਝੀ ਮੁਹਿੰਮ ਦੀ ਹੋਵੇਗੀ ਸ਼ੁਰੂਆਤ, ਕਾਂਗਰਸ ਤੇ 'ਆਪ' ਇਕੱਠੇ ਆਉਣਗੇ ਨਜ਼ਰ - Cong AAP Joint Campaign In Delhi