ਉੱਤਰਾਖੰਡ/ਦੇਹਰਾਦੂਨ: ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਜੰਗਲ ਨੂੰ ਅੱਗ ਲੱਗਣ ਕਾਰਨ, ਅੱਗ ਦੀ ਝਪੇਟ ਵਿੱਚ ਆਏ ਜੰਗਲਾਤ ਵਿਭਾਗ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ। ਮਾਮਲਾ ਅਲਮੋੜਾ ਜ਼ਿਲ੍ਹੇ ਦੇ ਬਿਨਸਰ ਜੰਗਲੀ ਸੈੰਕਚੂਰੀ ਖੇਤਰ ਦਾ ਦੱਸਿਆ ਜਾ ਰਿਹਾ ਹੈ।
ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਦੇ ਕੁਝ ਮੁਲਾਜ਼ਮ ਆਪਣੀ ਗੱਡੀ ਵਿੱਚ ਜੰਗਲ ਦੀ ਅੱਗ ਬੁਝਾਉਣ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਚਾਰੇ ਮੁਲਾਜ਼ਮ ਅੱਗ ਵਿੱਚ ਝੁਲਸ ਗਏ। ਕੁਝ ਹੋਰ ਕਰਮਚਾਰੀ ਵੀ ਗੰਭੀਰ ਰੂਪ ਵਿਚ ਝੁਲਸ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਣਕਾਰੀ ਲਈ ਈਟੀਵੀ ਭਾਰਤ ਨੇ ਵਧੀਕ ਚੀਫ਼ ਫਾਰੈਸਟ ਕੰਜ਼ਰਵੇਟਰ, ਫਾਰੈਸਟ ਫਾਇਰ ਅਤੇ ਡਿਜ਼ਾਸਟਰ ਮੈਨੇਜਮੈਂਟ ਨਿਸ਼ਾਂਤ ਵਰਮਾ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁੱਢਲੀ ਸੂਚਨਾ ਮਿਲੀ ਹੈ ਕਿ ਜੰਗਲਾਤ ਵਿਭਾਗ ਦੇ ਚਾਰ ਮੁਲਾਜ਼ਮ ਝੁਲਸ ਗਏ ਹਨ। ਇਹ ਹਾਦਸਾ ਕਿਵੇਂ ਵਾਪਰਿਆ ਅਤੇ ਕਦੋਂ ਵਾਪਰਿਆ, ਇਸ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
ਕੁਮਾਉਂ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਉਨ੍ਹਾਂ ਕੋਲ ਇਸ ਸਮੇਂ ਇਸ ਤੋਂ ਵੱਧ ਹੋਰ ਕੋਈ ਜਾਣਕਾਰੀ ਨਹੀਂ ਹੈ। ਕਿਉਂਕਿ ਜਦੋਂ ਤੱਕ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਨਹੀਂ ਜਾਂਦੀ, ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਲਮੋੜਾ ਜ਼ਿਲੇ 'ਚ 5 ਲੋਕ ਜੰਗਲ ਦੀ ਅੱਗ ਦਾ ਸ਼ਿਕਾਰ ਹੋ ਚੁੱਕੇ ਹਨ।
- ਦਿੱਲੀ 'ਚ ਪਾਣੀ ਦਾ ਸੰਕਟ ਗਹਿਰਾਇਆ, ਹਿਮਾਚਲ ਪ੍ਰਦੇਸ਼ ਨੇ ਕਿਹਾ-ਸਾਡੇ ਕੋਲ ਵਾਧੂ ਪਾਣੀ ਨਹੀਂ ਹੈ - Supreme Court On Delhi Water Crisis
- ਰੈੱਡ ਅਲਰਟ! ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ 'ਚ ਤਬਾਹੀ, 3 ਦੀ ਮੌਤ - Heavy rainfall hits sikkim
- ਜਾਣੋ ਕਿਵੇਂ ਹੋਈ ਸੀ ਪਿਤਾ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ, ਪਿਤਾ ਨੂੰ ਖੁਸ਼ ਕਰਨ ਲਈ ਕਰੋ ਇਹ ਕੰਮ - Fathers Day 2024
- ਸੁਪਰੀਮ ਕੋਰਟ ਨੇ ਫਿਲਮ 'ਹਮਾਰੇ ਬਾਰਹ ' ਦੀ ਰਿਲੀਜ਼ 'ਤੇ ਲਗਾਈ ਰੋਕ, 'ਟ੍ਰੇਲਰ ਬੇਹੱਦ ਇਤਰਾਜ਼ਯੋਗ' - Hamare Baarah Release Halted
- ਪੇਮਾ ਖਾਂਡੂ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ - CM of Arunachal Pradesh