ETV Bharat / bharat

ਦਿੱਲੀ ਦੇ ਰੋਹਿਣੀ 'ਚ CRPF ਸਕੂਲ ਨੇੜੇ ਵੱਡਾ ਧਮਾਕਾ, ਅਸਮਾਨ 'ਚ ਉੱਡਿਆ ਧੂੰਏਂ ਦੇ ਗੁਬਾਰ

ਦਿੱਲੀ ਦੇ ਪ੍ਰਸ਼ਾਂਤ ਵਿਹਾਰ 'ਚ CRPF ਸਕੂਲ ਨੇੜੇ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ। ਪੁਲਿਸ ਵਿਭਾਗ ਨੂੰ ਭਾਜੜ ਪੈ ਗਈ।

ਸੀਆਰਪੀਐਫ ਸਕੂਲ ਨੇੜੇ ਵੱਡਾ ਧਮਾਕਾ
ਸੀਆਰਪੀਐਫ ਸਕੂਲ ਨੇੜੇ ਵੱਡਾ ਧਮਾਕਾ (ETV Bharat)
author img

By ETV Bharat Punjabi Team

Published : Oct 20, 2024, 11:39 AM IST

ਨਵੀਂ ਦਿੱਲੀ: ਰਾਜਧਾਨੀ ਦੇ ਰੋਹਿਣੀ ਜ਼ਿਲ੍ਹੇ 'ਚ ਜ਼ੋਰਦਾਰ ਧਮਾਕੇ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਪ੍ਰਸ਼ਾਂਤ ਵਿਹਾਰ ਵਿੱਚ ਸੀਆਰਪੀਐਫ ਸਕੂਲ ਨੇੜੇ ਇੱਕ ਜ਼ੋਰਦਾਰ ਧਮਾਕੇ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ 'ਤੇ ਧੂੜ ਦੇ ਬੱਦਲ ਛਾ ਗਏ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ, ਇਲਾਕੇ 'ਚ ਹਫੜਾ-ਦਫੜੀ ਮਚ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਧਮਾਕੇ ਕਾਰਨ ਸਕੂਲ ਦੀ ਕੰਧ ਢਹਿ ਗਈ।

CRPF ਸਕੂਲ ਨੇੜੇ ਵੱਡਾ ਧਮਾਕਾ

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਕਾਰਨ ਨੇੜੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਤੋਂ ਇਲਾਵਾ ਕੁਝ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਹੈ, ਜੋ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨ ਲਈ ਘਟਨਾ ਦੀ ਜਾਂਚ ਕਰੇਗੀ। ਫਿਲਹਾਲ ਫਾਇਰ ਬ੍ਰਿਗੇਡ, ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਐੱਫਐੱਸਐੱਲ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਕੂਲ ਦੀ ਕੰਧ ਡਿੱਗੀ ਤੇ ਵਾਹਨਾਂ ਦੇ ਸ਼ੀਸ਼ੇ ਟੁੱਟੇ

ਇਸ ਤੋਂ ਇਲਾਵਾ ਬੰਬ ਸਕੁਐਡ ਵੀ ਮੌਕੇ 'ਤੇ ਮੌਜੂਦ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਐਤਵਾਰ ਸਵੇਰੇ 7:47 ਵਜੇ ਘਟਨਾ ਦੀ ਸੂਚਨਾ ਦਿੱਤੀ ਗਈ। ਹੋਰ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਇਸ ਕਾਰਨ ਸਥਾਨਕ ਲੋਕ ਦਹਿਸ਼ਤ ਵਿਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਵਿਚ ਘੱਟ ਤੀਬਰਤਾ ਵਾਲੇ ਵਿਸਫੋਟਕ ਹੋਣ ਦੀ ਸੰਭਾਵਨਾ ਹੈ। ਸਪੈਸ਼ਲ ਸੈੱਲ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਲਈ ਜਾ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਬੈਰੀਕੇਡ ਲਗਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਧਮਾਕੇ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ

ਰੋਹਿਣੀ ਦੇ ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਕਿਸ ਕਿਸਮ ਦਾ ਸੀ। ਡੀਸੀਪੀ ਨੇ ਕਿਹਾ ਕਿ ਧਮਾਕੇ ਦੀ ਜਾਂਚ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਮਾਹਿਰਾਂ ਦੀ ਟੀਮ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.