ਹਰਿਆਣਾ/ਸੋਨੀਪਤ : ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਟੀਮ ਨੇ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਨੂੰ ਗ੍ਰਿਫਤਾਰ ਕੀਤਾ ਹੈ । ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ ਹੈ। ਈਡੀ ਦੀ ਟੀਮ ਸੋਨੀਪਤ ਤੋਂ ਕਾਂਗਰਸੀ ਵਿਧਾਇਕ ਨੂੰ ਅੰਬਾਲਾ ਦਫ਼ਤਰ ਲੈ ਗਈ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਈਡੀ ਦੀ ਟੀਮ ਨੇ ਸੋਨੀਪਤ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਸ ਦੇ ਸਾਥੀਆਂ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ।
Surender Panwar, MLA Sonepat has been arrested by ED in an illegal mining case.
— ANI (@ANI) July 20, 2024
ED ਨੇ Congress MLA Surendra Pawar ਨੂੰ ਕੀਤਾ ਗ੍ਰਿਫਤਾਰ: 4 ਜਨਵਰੀ ਨੂੰ ਈਡੀ ਦੇ ਅਧਿਕਾਰੀ ਵਿਧਾਇਕ ਸੁਰਿੰਦਰ ਪਵਾਰ ਦੀ ਰਿਹਾਇਸ਼ ਅਤੇ ਦਫਤਰ ਤੋਂ ਕੁਝ ਮਹੱਤਵਪੂਰਨ ਦਸਤਾਵੇਜ਼ ਆਪਣੇ ਨਾਲ ਲੈ ਗਏ ਸਨ। ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ। ਈਡੀ ਨੂੰ ਗੈਰ-ਕਾਨੂੰਨੀ ਮਾਈਨਿੰਗ ਬਾਰੇ ਜਾਣਕਾਰੀ ਮਿਲ ਰਹੀ ਸੀ, ਜਿਸ ਨੂੰ ਲੈ ਕੇ ਈਡੀ ਦੀ ਟੀਮ ਨੇ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਈਡੀ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਈਡੀ ਦੀ ਟੀਮ ਜਾਂਚ ਪੂਰੀ ਕਰਕੇ ਵਾਪਸ ਚਲੀ ਗਈ।
ਇਨੈਲੋ ਨੇਤਾ ਦੇ ਵੀ ਹਨ ਸਬੰਧ : ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਈਡੀ ਨੇ ਇਨੈਲੋ ਨੇਤਾ ਅਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। ਫਿਰ ਈਡੀ ਨੇ ਇਨੈਲੋ ਨੇਤਾਵਾਂ ਦੇ ਟਿਕਾਣਿਆਂ ਤੋਂ ਲਗਭਗ 5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਦਿਲਬਾਗ ਸਿੰਘ ਦੇ ਘਰੋਂ ਕਈ ਵਿਦੇਸ਼ੀ ਹਥਿਆਰ ਅਤੇ 300 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਛਾਪੇਮਾਰੀ ਦੌਰਾਨ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਅਤੇ 4/5 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ।
- ਮਾਈਕ੍ਰੋਸਾਫਟ ਸਰਵਰ ਦੀ ਗੜਬੜੀ ਕਾਰਨ ਦੂਜੇ ਦਿਨ ਵੀ ਕਈ ਉਡਾਣਾਂ ਰੱਦ, ਜਾਣੋ ਕਿੰਨੇ ਜਹਾਜ਼ ਹੋਏ ਲੇਟ, ਦੇਖੋ ਸੂਚੀ - flights canceled at Lucknow airport
- ਫੌਜ ਮੁਖੀ ਅੱਜ ਜੰਮੂ ਦੌਰਾ, ਸੁਰੱਖਿਆ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ ਸਾਂਝੀ - Army Chief Jammu visit
- ਕੇਜਰੀਵਾਲ ਦੇ ਭਾਰ 'ਤੇ ਸਿਆਸੀ ਜੰਗ ! ਚਿੱਠੀ 'ਤੇ ਸੰਜੇ ਸਿੰਘ ਦਾ ਪਲਟਵਾਰ, ਤੁਸੀਂ ਕਿਹੜਾ ਮਜ਼ਾਕ ਕਰ ਰਹੇ ਹੋ LG ਸਰ? - ARVIND KEJRIWAL WEIGHT LOSS ISSUE
- UPSC ਚੇਅਰਮੈਨ ਮਨੋਜ ਸੋਨੀ ਨੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਦਿੱਤਾ ਅਸਤੀਫਾ, ਦੱਸੀ ਇਹ ਵਜ੍ਹਾਂ - UPSC Chairman Resigned