ਹੈਦਰਾਬਾਦ: "ਕਿਸਾਨਾਂ ਨੂੰ ਲਗਾਤਾਰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ"। ਇਹ ਤਿੱਖੇ ਤੰਜ ਪਟਿਆਲਾ ਤੋਂ ਕਾਂਗਰਸ ਦੇ ਐਮ.ਪੀ ਡਾ. ਧਰਮਵੀਰ ਗਾਂਧੀ ਨੇ ਕੱਸੇ ਹਨ। ਉਨ੍ਹਾਂ ਸਿੱਧੇ ਸ਼ਬਦਾਂ 'ਚ ਕਿਹਾ ਕਿ ਭਾਰਤ ਰਾਜਾਂ ਦਾ ਇੱਕ ਸੰਘ ਹੈ। ਹਿੰਦੁਸਤਾਨ ਨੇ ਰਾਜ ਨਹੀਂ ਬਣਾਏ ਬਲਕਿ ਪੰਜਾਬ, ਬੰਗਾਲ, ਮਹਾਂਰਾਸ਼ਟਰ, ਤਾਮਿਲਨਾਡੂ ਨੇ ਆਪਣੀ ਹਸਤੀ ਅਤੇ ਹੋਂਦ ਨੂੰ ਮਿਟਾ ਕੇ ਹਿੰਦੁਸਤਾਨ ਬਣਾਇਆ। ਸੰਸਦ 'ਚ ਭਾਜਪਾ 'ਤੇ ਵਰਦੇ ਹੋਏ ਸੰਸਦ ਮੈਂਬਰ ਗਾਂਧੀ ਨੇ ਆਖਿਆ ਕਿ ਰਾਜਾਂ ਨੂੰ ਲਗਾਤਾਰ ਕਮਜ਼ੋਰ ਕਰਕੇ ਕੇਂਦਰ ਸਰਕਾਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
![Dr Dharamvira Gandhi Discussion on Union Budget for 2024-25](https://etvbharatimages.akamaized.net/etvbharat/prod-images/26-07-2024/22056192__thumbnail_16x9_ppp.jpg)
ਰਾਜ ਬਣੇ ਭਿਖਾਰੀ: ਐਮ.ਪੀ. ਗਾਂਧੀ ਨੇ ਬੀਜੇਪੀ ਨੂੰ ਕਟਿਹਰੇ 'ਚ ਖੜ੍ਹਾ ਕਰਦੇ ਕਿਹਾ ਕਿ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਆਪ ਦਾਤਾ ਬਣ ਗਿਆ ਅਤੇ ਰਾਜਾਂ ਨੂੰ ਭਿਖਾਰੀ ਬਣਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਰਾਜਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਜਦਕਿ ਜੀਡੀਪੀ ਰਾਜਾਂ ਤੋਂ ਪੈਦਾ ਹੁੰਦੀ ਹੈ।
ਗੁੱਸੇ 'ਚ ਬੋਲ੍ਹੇ ਡਾ. ਗਾਂਧੀ: ਡਾ.ਧਰਮਵੀਰ ਨੇ ਗੁੱਸੇ 'ਚ ਆਖਿਆ ਕਿ ਉਹ ਪੰਜਾਬ ਜਿਸ ਨੇ ਆਜ਼ਾਦੀ ਦੇ ਦੌਰ 'ਚ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆ, ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਅੱਜ ਉਸ ਪੰਜਾਬ ਨੂੰ ਇਸ ਬਜਟ ਵਿੱਚੋਂ ਅਣਦੇਖਿਆ ਕਰਦੇ ਹੋਏ ਕੁਝ ਨਹੀਂ ਦਿੱਤਾ। ਪੰਜਾਬ ਨਾਲ ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਨੇ ਜਦੋਂ ਹਰੀ ਕ੍ਰਾਂਤੀ ਕਰਕੇ ਆਪਣਾ ਸਭ ਬਰਬਾਦ ਕਰ ਲਿਆ ਤਾਂ ਕੇਂਦਰ ਨੇ ਉਸ ਦੀ ਮਦਦ ਨਹੀਂ ਕੀਤੀ। ਕਿਸਾਨਾਂ ਲਈ ਵੀ ਇਸ ਬਜਟ 'ਚ ਸਰਕਾਰ ਨੇ ਕੁੱਝ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅੱਜ ਕਿਸਾਨ ਵੱਡੀ ਸਾਜ਼ਿਸ ਦਾ ਸ਼ਿਕਾਰ ਹੋ ਰਹੇ ਹਨ। ਕੇਂਦਰ ਆਪਣੇ ਖਾਸ ਯਾਰਾਂ ਨੂੰ ਮੁਨਾਫ਼ਾ ਪਹੁੰਚਾਉਣ ਕਾਰਨ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਦਰਅਸਲ ਸੰਸਦ 'ਚ ਬਜਟ 'ਤੇ ਚਰਚਾ ਕਰਦੇ ਹੋਏ ਡਾ. ਗਾਂਧੀ ਨੇ ਭਾਜਪਾ ਸਰਕਾਰ ਨੂੰ ਘੇਰਿਆ ਅਤੇ ਕਈ ਵੱਡੇ ਸਵਾਲ ਖੜ੍ਹੇ ਕੀਤੇ।
- ਲੁਧਿਆਣਾ 'ਚ ਹੋਈ ਪੰਜਾਬ ਵਿਧਾਨ ਸਭਾ ਕਮੇਟੀ ਦੀ ਅਹਿਮ ਮੀਟਿੰਗ, ਵਿਕਾਸ ਕਾਰਜਾਂ 'ਤੇ ਲਏ ਅਹਿਮ ਫੈਸਲੇ - Ludhiana News
- ਭਾਜਪਾ ਆਗੂ ਨਿਮਿਸ਼ਾ ਮਹਿਤਾ ਦਾ ਪੰਜਾਬ ਸਰਕਾਰ ਉੱਤੇ ਇਲਜ਼ਾਮ, ਕਿਹਾ-ਬੂਟੇ ਲਗਾਉਣ ਦੀ ਮੁਹਿੰਮ 'ਚ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਵੱਡਾ ਭ੍ਰਿਸ਼ਟਾਚਾਰ - corruption in the sapling campaign
- ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ, ਕਿਹਾ- ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ 'ਤੇ ਕੱਸਿਆ ਸ਼ਿਕੰਜਾ - Fake Bill Scam