ETV Bharat / bharat

Watch: ਗੁਰੂਗ੍ਰਾਮ 'ਚ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਕਾਰਨ 4 ਦੀ ਮੌਤ, ਘਟਨਾ ਸੀਸੀਟੀਵੀ 'ਚ ਕੈਦ - Cremation Wall Collapse In Gurugram - CREMATION WALL COLLAPSE IN GURUGRAM

Cremation Wall Collapse In Gurugram: ਹਰਿਆਣਾ ਦੇ ਗੁਰੂਗ੍ਰਾਮ 'ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮਦਨਪੁਰੀ ਸ਼ਮਸ਼ਾਨਘਾਟ ਦੀ ਕੰਧ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਲੜਕੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

Cremation Wall Collapse In Gurugram
Cremation Wall Collapse In Gurugram
author img

By ETV Bharat Punjabi Team

Published : Apr 21, 2024, 7:26 AM IST

ਗੁਰੂਗ੍ਰਾਮ 'ਚ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਕਾਰਨ 4 ਦੀ ਮੌਤ

ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਇਸ 'ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਪੂਰੇ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਕੁਝ ਲੋਕ ਸ਼ਮਸ਼ਾਨਘਾਟ ਦੀ ਕਰੀਬ 15 ਫੁੱਟ ਉੱਚੀ ਕੰਧ ਹੇਠਾਂ ਬੈਠੇ ਦਿਖਾਈ ਦੇ ਰਹੇ ਹਨ। ਅਚਾਨਕ ਕੰਧ ਲੋਕਾਂ 'ਤੇ ਡਿੱਗ ਪਈ। ਇਸ ਹਾਦਸੇ 'ਚ ਇਕ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿੰਨ੍ਹਾਂ ਦਾ ਨਿੱਜੀ ਹਸਪਤਾਲ 'ਚ ਇਲਾਜ ਜਾਰੀ ਹੈ।

ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਚਾਰ ਦੀ ਮੌਤ: ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਕੰਧ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ 'ਤੇ ਪਲਿਸ ਪ੍ਰਸ਼ਾਸਨ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਮਲਬਾ ਹਟਾਇਆ ਗਿਆ। ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਨਿੱਜੀ ਹਸਪਤਾਲ 'ਚ ਇਲਾਜ ਜਾਰੀ ਹੈ।

ਹਾਦਸੇ 'ਚ ਕਈ ਜ਼ਖਮੀ: ਸਥਾਨਕ ਲੋਕਾਂ ਨੇ ਦੱਸਿਆ ਕਿ ਮਦਨਪੁਰੀ ਸ਼ਮਸ਼ਾਨਘਾਟ ਦੀ ਕੰਧ ਡਿੱਗ ਗਈ ਹੈ। ਇਸ ਦੇ ਸਹਾਰੇ ਹਜ਼ਾਰਾਂ ਟਨ ਲੱਕੜ ਰੱਖੀ ਗਈ ਸੀ। ਇਨ੍ਹਾਂ ਲੱਕੜਾਂ ਦੇ ਭਾਰ ਕਾਰਨ ਕੰਧ ਟੇਢੀ ਹੋ ਗਈ ਸੀ। ਲੋਕਾਂ ਨੇ ਕਈ ਵਾਰ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੂੰ ਇਸ ਨੂੰ ਠੀਕ ਕਰਵਾਉਣ ਲਈ ਕਿਹਾ, ਪਰ ਕੋਈ ਸੁਣਵਾਈ ਨਹੀਂ ਹੋਈ। ਸ਼ਨੀਵਾਰ ਸ਼ਾਮ ਕਰੀਬ 6.24 ਵਜੇ ਜਦੋਂ ਇੱਥੇ ਕੁਝ ਲੋਕ ਬੈਠੇ ਸਨ ਤਾਂ ਅਚਾਨਕ ਕੰਧ ਡਿੱਗ ਗਈ। ਜਿਸ ਦੇ ਹੇਠਾਂ ਲੋਕ ਦੱਬ ਗਏ। ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦਾ ਮਾਹੌਲ ਹੈ।

ਸੀਸੀਟੀਵੀ 'ਚ ਕੈਦ ਘਟਨਾ: ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਕੰਧ ਦੇ ਸਹਾਰੇ ਕੁਰਸੀਆਂ ਲਗਾ ਕੇ ਬੈਠੇ ਹਨ। ਮਠਿਆਈ ਬਣਾਉਣ ਦਾ ਕੰਮ ਇੱਕ ਹਲਵਾਈ ਵਾਲੇ ਵੱਲੋਂ ਕੀਤਾ ਜਾ ਰਿਹਾ ਹੈ। ਅਚਾਨਕ ਕੰਧ ਡਿੱਗ ਪਈ। ਜਿਸ ਵਿੱਚ ਇੱਥੇ ਬੈਠੇ ਲੋਕ ਦੱਬ ਜਾਂਦੇ ਹਨ। ਇਸ ਘਟਨਾ ਵਿੱਚ ਕੰਧ ਕੋਲ ਬੈਠਾ ਵਿਅਕਤੀ ਵਾਲ-ਵਾਲ ਬਚ ਗਿਆ। ਇਸ ਦੇ ਨਾਲ ਹੀ ਮਠਿਆਈ ਬਣਾਉਣ ਵਾਲਾ ਕਾਰੀਗਰ ਵੀ ਤੇਜ਼ੀ ਨਾਲ ਦੌੜਦਾ ਹੈ ਅਤੇ ਕੰਧ ਦੀ ਰੇਂਜ ਤੋਂ ਦੂਰ ਹੋ ਜਾਂਦਾ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.