ਉੱਤਰਾਖੰਡ/ਸ਼੍ਰੀਨਗਰ : ਉੱਤਰਾਖੰਡ ਵਿੱਚ ਪਿਆਰ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੋਸ਼ਲ ਮੀਡੀਆ 'ਤੇ 23 ਸਾਲ ਦੀ ਲੜਕੀ ਦੇ ਪਿਆਰ 'ਚ ਪਾਗਲ ਹੋਏ 45 ਸਾਲਾ ਵਿਅਕਤੀ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਜੋ ਲੜਕੀ ਨੂੰ ਪਸੰਦ ਨਹੀਂ ਆਇਆ ਅਤੇ ਉਸ ਨੇ ਪੁਲਿਸ ਨੂੰ ਉਕਤ ਵਿਅਕਤੀ ਖਿਲਾਫ ਸ਼ਿਕਾਇਤ ਕੀਤੀ। ਫਿਰ ਅਜਿਹਾ ਕੀ ਹੋਇਆ ਕਿ ਪੁਲਿਸ ਨੇ ਰਾਜਸਥਾਨ ਤੋਂ 45 ਸਾਲਾ ਆਸ਼ਿਕ ਨੂੰ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਵਿੱਚ ਵੀ ਬੁਲਾਇਆ ਅਤੇ ਲੈਂਸਡਾਊਨ ਥਾਣੇ ਲੈ ਗਈ। ਪੁਲਿਸ ਦੀ ਕਾਰਵਾਈ ਇੱਥੇ ਹੀ ਨਹੀਂ ਰੁਕੀ। ਥਾਣੇ ਵਿੱਚ ਉਸ ਦੀ ਚੰਗੀ ਕਲਾਸ ਲਗਾਈ ਅਤੇ ਉਸ ਦੇ ਹੱਥ ਵਿੱਚ ਨੋਟਿਸ ਫੜਾ ਕੇ ਘਰ ਭੇਜ ਦਿੱਤਾ।
ਦਰਅਸਲ, ਪੌੜੀ ਜ਼ਿਲੇ ਦੇ ਲੈਂਸਡਾਊਨ ਦੀ ਰਹਿਣ ਵਾਲੀ 23 ਸਾਲਾ ਲੜਕੀ ਦੀ ਇੰਸਟਾਗ੍ਰਾਮ 'ਤੇ ਰਾਜਸਥਾਨ ਦੇ ਇੱਕ ਵਿਅਕਤੀ ਨਾਲ ਦੋਸਤੀ ਹੋ ਗਈ। ਹੌਲੀ-ਹੌਲੀ ਦੋਵੇਂ ਗੱਲਾਂ ਕਰਨ ਲੱਗੇ। ਦੋਵੇਂ ਸੋਸ਼ਲ ਮੀਡੀਆ 'ਤੇ ਚੰਗੇ ਦੋਸਤ ਬਣ ਗਏ ਸਨ ਪਰ 45 ਸਾਲਾ ਵਿਅਕਤੀ ਨੇ ਇਸ ਦੋਸਤੀ ਨੂੰ ਪਿਆਰ ਸਮਝ ਲਿਆ ਅਤੇ ਲੜਕੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਜਿਸ ਤੋਂ ਲੜਕੀ ਨੇ ਸਾਫ ਇਨਕਾਰ ਕਰ ਦਿੱਤਾ।
ਉਸ ਆਦਮੀ ਦੇ ਵਿਵਹਾਰ ਨੂੰ ਦੇਖ ਕੇ ਲੜਕੀ ਨੇ ਵੀ ਉਸ ਤੋਂ ਦੂਰੀ ਬਣਾਉਣਾ ਠੀਕ ਸਮਝਿਆ ਪਰ ਉਸ ਆਦਮੀ ਦੇ ਸਿਰ ਤੋਂ ਪਿਆਰ ਦਾ ਭੂਤ ਉੱਤਰਨ ਦੀ ਬਿਜਾਏ ਚੜ੍ਹਦਾ ਹੀ ਗਿਆ। ਮੁਲਜ਼ਮ ਨੇ ਲੜਕੀ ਨੂੰ ਵੱਖ-ਵੱਖ ਤਰੀਕਿਆਂ ਨਾਲ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਜਦੋਂ ਲੜਕੀ ਨੇ ਦੋਸ਼ੀ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਸ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਆਖਿਰ ਪਰੇਸ਼ਾਨ ਹੋ ਕੇ ਲੜਕੀ ਨੇ ਲੈਂਸਡਾਊਨ ਥਾਣੇ 'ਚ ਉਕਤ ਵਿਅਕਤੀ ਖਿਲਾਫ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਰਾਜਸਥਾਨ ਦੇ ਸੀਕਰ ਤੋਂ ਉਤਰਾਖੰਡ ਬੁਲਾਇਆ ਅਤੇ ਥਾਣੇ 'ਚ ਹੀ ਉਸ ਦੀ ਸਖਤ ਕਲਾਸ ਲਗਾਈ।
- ਕਿਸਾਨਾਂ ਨੂੰ 8 ਘੰਟੇ ਬਿਨ੍ਹਾਂ ਰੁਕਾਵਟ ਮਿਲੇਗੀ ਬਿਜਲੀ: ਸੀਐਮ ਮਾਨ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ - Punjab CM Bhagwant Mann
- ਦਿਨ ਦਿਹਾੜੇ ਬੈਂਕ 'ਚ ਲੁੱਟ ਦੀ ਵਾਰਦਾਤ, ਤਿੰਨ ਨਕਾਬਪੋਸ਼ਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਉਡਾਏ 15 ਲੱਖ ਰੁਪਏ, ਹਵਾ 'ਚ ਕੀਤੀ ਫਾਇਰਿੰਗ - Robbery in Punjab and Sindh Bank
- ਅੰਮ੍ਰਿਤਸਰ ਦੇ ਹਰਦਾਸ ਹਸਪਤਾਲ ਦੇ ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ, ਦੇਖੋ ਵੀਡੀਓ - Fire broke out in Hardas Hospital
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 354,509ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਲੈਂਸਡਾਊਨ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਮੁਹੰਮਦ ਅਕਰਮ ਨੇ ਦੱਸਿਆ ਕਿ ਦੋਵੇਂ ਇਕ-ਦੂਜੇ ਨੂੰ ਪਿਛਲੇ ਚਾਰ ਸਾਲਾਂ ਤੋਂ ਜਾਣਦੇ ਸਨ ਪਰ ਹੁਣ ਉਕਤ ਵਿਅਕਤੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ ਅਤੇ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਿਸ ਦੀ ਸ਼ਿਕਾਇਤ ਲੜਕੀ ਨੇ ਪੁਲਿਸ ਨੂੰ ਕੀਤੀ ਸੀ। ਪੁਲੀਸ ਨੇ ਮੁਲਜ਼ਮ ਨੂੰ ਰਾਜਸਥਾਨ ਤੋਂ ਬੁਲਾਇਆ ਅਤੇ ਨਾ ਸਿਰਫ਼ ਉਸ ਨੂੰ ਸਖ਼ਤ ਤਾੜਨਾ ਕੀਤੀ ਸਗੋਂ ਉਸ ਨੂੰ ਨੋਟਿਸ ਵੀ ਦਿੱਤਾ।