ਚੰਡੀਗੜ੍ਹ: ਹਰਿਆਣਾ 'ਚ ਚੋਣਾਂ ਦਾ ਮਾਹੌਲ ਆਪਣੇ ਸਿਖਰਾਂ 'ਤੇ ਹੈ। ਇਸੇ ਦੌਰਾਨ ਚੰਡੀਗੜ੍ਹ ਦੇ ਸੈਕਟਰ 10 ਦੇ ਮਕਾਨ ਨੰਬਰ 575 ਵਿੱਚ ਵਿਸਫੋਟਕ ਸੁੱਟੇ ਜਾਣ ਕਾਰਨ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ ਅਤੇ ਡਰ ਦਾ ਮਾਹੌਲ ਹੈ। ਉਧਰ ਚੰਡੀਗੜ੍ਹ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ 'ਚ ਧਮਾਕਾ: ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਇਹ ਵਿਸਫੋਟਕ ਇਕ ਆਟੋ 'ਚ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਇਹ ਵਿਸਫੋਟਕ ਇਸ ਘਰ ਦੇ ਅੰਦਰ ਸੁੱਟ ਦਿੱਤਾ ਸੀ। ਘਰ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜਿਸ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਘਰ ਦੇ ਅੰਦਰ ਵਿਸਫੋਟਕ ਸੁੱਟੇ ਜਾਣ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਦੀ ਆਵਾਜ਼ ਲੋਕਾਂ ਨੇ ਦੂਰ ਤੱਕ ਸੁਣੀ। ਧਮਾਕੇ ਕਾਰਨ ਘਰ ਦੇ ਸ਼ੀਸ਼ੇ ਵੀ ਟੁੱਟ ਗਏ।
ਇਸ ਤੋਂ ਇਲਾਵਾ ਧਮਾਕੇ ਕਾਰਨ ਇਕ ਟੋਆ ਵੀ ਬਣ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਬ ਨਿਰੋਧਕ ਟੀਮ ਦੇ ਨਾਲ-ਨਾਲ ਐਨਆਈਏ ਦੀ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਧਮਾਕੇ ਦੀ ਜਾਂਚ ਜਾਰੀ: ਮੌਕੇ ’ਤੇ ਪਹੁੰਚੀ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ੱਕੀ ਧਮਾਕਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸਾਡੀਆਂ ਫੋਰੈਂਸਿਕ ਟੀਮਾਂ ਮੌਕੇ 'ਤੇ ਮੌਜੂਦ ਹਨ।
ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਆਟੋ ਵਿੱਚ ਦੋ ਨੌਜਵਾਨ ਸਨ ਜਿਨ੍ਹਾਂ ਨੇ ਸ਼ੱਕੀ ਵਿਸਫੋਟਕ ਘਰ ਦੇ ਅੰਦਰ ਸੁੱਟਿਆ ਸੀ। ਫਿਲਹਾਲ ਅਸੀਂ ਸਾਰੇ ਪਹਿਲੂਆਂ ਤੋਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਵਿਸਫੋਟਕ ਘਰ ਦੇ ਅੰਦਰ ਸੁੱਟਿਆ ਗਿਆ ਹੈ। ਵਿਸਫੋਟਕ ਕਿਸ ਮਕਸਦ ਲਈ ਸੁੱਟਿਆ ਗਿਆ ਹੈ? ਕਿਹੜੇ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਹੈ? ਇਸ ਦੀ ਪੂਰੀ ਜਾਂਚ ਜਾਰੀ ਹੈ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਟੀਮਾਂ ਵੀ ਬਣਾਈਆਂ ਹਨ। ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਅਤੇ ਪੰਚਕੂਲਾ 'ਚ ਵੀ ਸ਼ੱਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਆਟੋ ਤੋਂ ਬਦਮਾਸ਼ਾਂ ਨੇ ਇਸ ਘਰ 'ਤੇ ਵਿਸਫੋਟਕ ਸੁੱਟਿਆ ਸੀ, ਉਹ ਆਟੋ ਇੱਥੋਂ ਰਵਾਨਾ ਹੋ ਕੇ ਸੈਕਟਰ 17 ਵੱਲ ਗਿਆ ਸੀ। ਉਥੋਂ ਉਹ ਪੰਚਕੂਲਾ ਜਾਂ ਮੋਹਾਲੀ ਵੱਲ ਜਾ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਆਟੋ 'ਚ ਫਰਾਰ ਹੋਏ ਸ਼ੱਕੀ : ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਟੀਮਾਂ ਵੀ ਬਣਾਈਆਂ ਹਨ। ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਅਤੇ ਪੰਚਕੂਲਾ 'ਚ ਵੀ ਸ਼ੱਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਆਟੋ ਤੋਂ ਬਦਮਾਸ਼ਾਂ ਨੇ ਇਹ ਧਮਾਕਾਖੇਜ਼ ਸਮੱਗਰੀ ਇਸ ਘਰ ਵਿੱਚ ਸੁੱਟੀ ਸੀ, ਉਹ ਆਟੋ ਇੱਥੋਂ ਰਵਾਨਾ ਹੋ ਕੇ ਸੈਕਟਰ 17 ਵੱਲ ਗਏ ਸੀ। ਉਥੋਂ ਉਹ ਪੰਚਕੂਲਾ ਜਾਂ ਮੋਹਾਲੀ ਵੱਲ ਜਾ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਕਿਸਨੇ ਰਚੀ ਹਮਲੇ ਦੀ ਸਾਜ਼ਿਸ਼ ? : ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਿਸ ਮਕਾਨ 'ਚ ਧਮਾਕਾ ਹੋਇਆ, ਉਸ ਘਰ 'ਚ ਪੰਜਾਬ ਪੁਲਿਸ ਦਾ ਇਕ ਸੇਵਾਮੁਕਤ ਅਧਿਕਾਰੀ ਕਿਰਾਏ 'ਤੇ ਰਹਿੰਦਾ ਸੀ। ਸੂਤਰਾਂ ਮੁਤਾਬਿਕ ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਉਸ ਅਧਿਕਾਰੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। 2023 ਵਿੱਚ ਸਪੈਸ਼ਲ ਸੈੱਲ ਵਿੱਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਅੱਜ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਲੱਗਿਆ ਕਿ ਇਹ ਘਰ ਉਸੇ ਅਧਿਕਾਰੀ ਦਾ ਹੈ ਅਤੇ ਸ਼ਾਇਦ ਮੁਲਜ਼ਮ ਉਸੇ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਆਏ ਸਨ। ਜਦੋਂਕਿ ਇਹ ਘਰ ਸੇਵਾਮੁਕਤ ਅਧਿਆਪਕ ਭੁਪੇਸ਼ ਮਲਹੋਤਰਾ ਦਾ ਦੱਸਿਆ ਜਾਂਦਾ ਹੈ, ਜੋ ਸ਼ਿਮਲਾ ਤੋਂ ਈਵਨਿੰਗ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬ ਪੁਲਿਸ ਦੇ ਇੱਕ ਮੁਅੱਤਲ ਵਿਅਕਤੀ ਨੂੰ ਵੀ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
- ਹਾਏ ਰੱਬਾ..ਮਾਂ ਨੇ ਵਿਆਹ ਵਾਲੇ ਦਿਨ ਸਭ ਦੇ ਸਹਾਮਣੇ ਕੁੱਟ ਦਿੱਤੀ ਲਾੜੀ, ਵੀਡੀਓ ਹੋ ਗਈ ਵਾਇਰਲ - MOTHER SLAPS BRIDE
- ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ, ਐਮਰਜੈਂਸੀ ਵਾਰਡ ਚ ਨੌਜਵਾਨ 'ਤੇ ਚੱਲੀਆਂ ਕਿਰਪਾਨਾਂ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ - Attack on patient in hospital
- ਹੁਣ ਪੂਰਾ ਹੋਵੇਗਾ ਵਿਦੇਸ਼ ਘੁੰਮਣ ਦਾ ਸੁਪਨਾ, ਇੰਨ੍ਹਾਂ ਦੇਸ਼ਾਂ 'ਚ ਭਾਰਤੀਆਂ ਨੂੰ ਮਿਲੀ ਫਰੀ ਵੀਜ਼ਾ Entry, ਵੇਖੋ ਲਿਸਟ - ASIAN COUNTRIES VISITS WITHOUT VISA