ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਰਾਹੁਲ ਗਾਂਧੀ ਦੇ ਸਿੱਖ ਭਾਈਚਾਰੇ ਬਾਰੇ ਦਿੱਤੇ ਬਿਆਨ 'ਤੇ ਡੂੰਘੀ ਨਰਾਜ਼ਗੀ ਪ੍ਰਗਟਾਈ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਆਪਣੀ ਵਿਦੇਸ਼ ਯਾਤਰਾ ਦੌਰਾਨ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Here is a BJP leader openly threatening Mr @RahulGandhi.
— Pawan Khera 🇮🇳 (@Pawankhera) September 11, 2024
Is he issuing this threat on your behalf @PMOIndia and @HMOIndia
Will you take action against him? pic.twitter.com/GaVkShoEf1
ਆਹਮੋ ਸਾਹਮਣੇ ਕਾਂਗਰਸ਼ੀ ਅਤੇ ਭਾਜਪਾਈ: ਉਥੇ ਹੀ ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਬਾਰੇ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਹਾਲਾਂਕਿ ਇਸ ਦੌਰਾਨ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਵੱਲੋਂ ਰਾਹੁਲ ਗਾਂਧੀ ਖਿਲਾਫ ਵਿਵਾਦਿਤ ਟਿੱਪਣੀ ਕੀਤੀ, ਜਿਸ ਇਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਭਾਜਪਾ 'ਤੇ ਹਮਲਾਵਰ ਬਣ ਗਈ ਹੈ। ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹ (ਸਾਬਕਾ ਕਾਂਗਰਸੀ ਆਗੂ) ਨੇ ਰਾਹੁਲ ਗਾਂਧੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਕਾਂਗਰਸ ਨੇ ਇਸ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਗਿਆ ਹੈ।
दिल्ली BJP का नेता और पूर्व विधायक, तरविंदर सिंह मारवाह ने आज प्रदर्शन के दौरान कहा:
— Congress (@INCIndia) September 11, 2024
“राहुल गांधी बाज आ जा, नहीं तो आने वाले टाइम में तेरा भी वही हाल होगा जो तेरी दादी का हुआ”
BJP का ये नेता खुलेआम देश के नेता प्रतिपक्ष की हत्या की धमकी दे रहा है.@narendramodi जी, अपने… pic.twitter.com/tGisA5dfNu
ਰਾਹੁਲ ਗਾਂਧੀ ਨੂੰ ਧਮਕੀ : ਇਸ ਕਲਿੱਪ ਵਿੱਚ ਭਾਜਾਪਾ ਆਗੂ ਅਤੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਰਾਹੁਲ ਗਾਂਧੀ ਨੂੰ ਆਪਣੇ ਬਿਆਨ ਨੂੰ ਲੈਕੇ ਮੁਆਫੀ ਮੰਗਨ ਨੁੰ ਕਹਿ ਰਹੇ ਹਨ ਅਤੇ ਨਾਲ ਹੀ ਧਮਕੀ ਭਰੇ ਲਹਿਜੇ ਵਿੱਚ ਕਹਿ ਰਹੇ ਹਨ ਕਿ "ਰਾਹੁਲ ਗਾਂਧੀ ਬਾਜ ਆਜਾ ਆਪਣੀਆਂ ਗੱਲਾਂ ਤੋਂ ਆਪਣਾ ਇਤਿਹਾਸ ਦੇਖ ਲੈ,ਆਪਣੀ ਦਾਦੀ ਦਾ ਇਤਿਹਾਸ ਦੇਖ ਲੈ,ਆਪਣੇ ਪਿਓ ਸਾ ਇਤਿਹਾਸ ਦੇਖ ਲੈ,ਨਹੀਂ ਤਾਂ ਤੇਰਾ ਵੀ ਓੁਹੀ ਹਾਲ ਹੋਵੇਗਾ ਜੋ ਤੇਰੀ ਦਾਦੀ ਦਾ ਹੋਇਆ ਸੀ।
#WATCH | Delhi: Sikh Prakoshth of BJP Delhi holds protest against Lok Sabha LoP & Congress MP Rahul Gandhi outside his residence over his statement on the Sikh community. pic.twitter.com/JWateZ1J9B
— ANI (@ANI) September 11, 2024
ਵੀਡੀਓ ਵਿੱਚ ਕੀ ਹੈ: ਰਾਹੁਲ ਗਾਂਧੀ ਦਾ ਵਿਰੋਧ ਵਿਚਾਲੇ ਭਾਜਪਾ ਆਗੂ ਦੀ ਵਾਇਰਲ ਵੀਡੀਓ 'ਚ ਦਿੱਤੇ ਇਸ ਭੜਕਾਊ ਬਿਆਨ 'ਤੇ ਕਾਂਗਰਸ ਹਮਲਾਵਰ ਬਣ ਗਈ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਪਲੈਟਫੋਰਮ ਐਕਸ 'ਤੇ ਪੋਸਟ ਕੀਤਾ ਹੈ ਅਤੇ ਲਿਖਿਆ ਕਿ- @narendramodi ਜੀ, ਤੁਸੀਂ ਆਪਣੀ ਪਾਰਟੀ ਦੇ ਇਸ ਨੇਤਾ ਦੀ ਧਮਕੀ 'ਤੇ ਚੁੱਪ ਨਹੀਂ ਰਹਿ ਸਕਦੇ। ਇਹ ਬਹੁਤ ਗੰਭੀਰ ਮਾਮਲਾ ਹੈ। ਇਹ ਤੁਹਾਡੀ ਪਾਰਟੀ ਦੀ ਨਫਰਤ ਦੀ ਫੈਕਟਰੀ ਦੀ ਪੈਦਾਵਾਰ ਹੈ। ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
- ਰਾਹੁਲ ਗਾਂਧੀ ਨੇ ਅਮਰੀਕਾ 'ਚ ਪੀਐੱਮ ਮੋਦੀ 'ਤੇ ਨਿਸ਼ਾਨਾ ਸਾਧਿਆ, ਕਿਹਾ- ਚੋਣਾਂ ਤੋਂ ਬਾਅਦ ਮੋਦੀ ਦਾ ਡਰ ਖ਼ਤਮ - rahul gandhi targets pm modi
- "ਭਾਜਪਾ ਦੀ ਸੋਚ ਦਲਿਤਾਂ ਨਾਲ ਵਿਤਕਰਾ ਕਰਨ ਵਾਲੀ", ਰਾਹੁਲ ਗਾਂਧੀ ਤੇ ਭਾਜਪਾ ਨੂੰ ਲੈ ਕੇ ਬੋਲੇ ਮੀਤ ਹੇਅਰ - Meet Hayer
- ਰਾਹੁਲ ਨੇ ਸਿੱਖਾਂ 'ਤੇ ਅਜਿਹਾ ਕੀ ਕਿਹਾ ਕਿ ਭਾਜਪਾ ਨੇਤਾ ਨੇ ਉਨ੍ਹਾਂ ਨੂੰ ਅਦਾਲਤ 'ਚ ਘਸੀਟਣ ਦੀ ਦਿੱਤੀ ਧਮਕੀ? ਸੁਣੋ ਵੀਡੀਓ - Rahul Gandhi controversial comment
दिल्ली BJP नेता और पूर्व विधायक, तरविंदर सिंह मारवाह ने आज प्रदर्शन के दौरान कहा:
— Supriya Shrinate (@SupriyaShrinate) September 11, 2024
“राहुल गांधी बाज आ जा, नहीं तो तेरा भी वही हाल होगा जो तेरी दादी का हुआ”
BJP का ये नेता खुलेआम इस देश के नेता प्रतिपक्ष को मारने की धमकी दे रहा है@JPNadda @narendramodi @AmitShah आप इस धमकी पर… pic.twitter.com/AakVqoxolx
ਇਹ ਹੈ ਰਾਹੁਲ ਗਾਂਧੀ ਦਾ ਬਿਆਨ, ਜਿਸ 'ਤੇ ਚੱਲ ਰਿਹਾ ਹੈ ਵਿਵਾਦ...: ਦਰਅਸਲ, ਰਾਹੁਲ ਗਾਂਧੀ ਨੇ ਵਰਜੀਨੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, "ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ... ਇਹ ਸਤਹੀ ਹੈ। ਤੁਹਾਡਾ ਨਾਮ ਕੀ ਹੈ? ਲੜਾਈ ਇਸ ਗੱਲ ਦੀ ਹੈ ਕਿ ਕੀ ਇੱਕ ਸਿੱਖ ਹੋਣ ਦੇ ਨਾਤੇ ਉਸਨੂੰ ਭਾਰਤ ਵਿੱਚ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਇੱਕ ਸਿੱਖ ਹੋਣ ਦੇ ਨਾਤੇ ਉਸਨੂੰ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ... ਜਾਂ ਕੀ ਇੱਕ ਸਿੱਖ ਗੁਰਦੁਆਰੇ ਵਿੱਚ ਜਾ ਸਕੇਗਾ। ਅਸਲ ਅਰਥਾਂ ਵਿੱਚ, ਲੜਾਈ ਇਸ ਬਾਰੇ ਹੈ ਅਤੇ ਸਿਰਫ ਇਹਨਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਹੈ।"