ਮੱਧ ਪ੍ਰਦੇਸ਼/ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਅਯੁੱਧਿਆ ਨਗਰ ਥਾਣਾ ਖੇਤਰ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਐਤਵਾਰ ਦੇਰ ਰਾਤ ਸ਼ਰਾਬ ਦੀ ਪਾਰਟੀ ਕਰ ਰਹੇ ਤਿੰਨ ਬਦਮਾਸ਼ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਕੇ ਸ਼ੋਰ ਸ਼ਰਾਵਾ ਕਰ ਰਹੇ ਸਨ।
ਇਸੇ ਦੌਰਾਨ ਉਸੇ ਜਗ੍ਹਾ ਦੇ ਕੋਲ ਇਕ ਵਿਅਕਤੀ ਆਪਣੇ ਨਵਜੰਮੇ ਬੱਚੇ ਨੂੰ ਸੁਲਾ ਰਿਹਾ ਸੀ। ਗਾਣਿਆਂ ਦੀ ਤੇਜ਼ ਆਵਾਜ਼ ਕਾਰਨ ਬੱਚਾ ਸੌਂ ਨਹੀਂ ਰਿਹਾ ਸੀ। ਜਿਸ ਕਾਰਨ ਉਹ ਵਿਅਕਤੀ ਆਪਣੇ ਭਾਈ-ਭੈਣਾਂ ਨੂੰ ਨਾਲ ਲੈ ਕੇ ਉਨ੍ਹਾਂ ਕੋਲ ਗਾਣਿਆਂ ਦੀ ਅਵਾਜ਼ ਘੱਟ ਕਰਵਾਉਣ ਲਈ ਚਲੇ ਗਏ। ਜਦੋਂ ਉਨ੍ਹਾਂ ਨੇ ਉਥੇ ਜਾ ਕੇ ਅਵਾਜ਼ ਘੱਟ ਕਰਨ ਲਈ ਕਿਹਾ ਤਾਂ ਉਨ੍ਹਾਂ ਬਦਮਾਸ਼ਾਂ ਨੇ ਉਸ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਬਦਮਾਸ਼ਾਂ ਨੇ ਚਾਕੂ ਨਾਲ ਉਸਦਾ ਗਲਾ ਵੱਢ ਦਿੱਤਾ। ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਦੇਰ ਰਾਤ ਤੱਕ ਸ਼ਰਾਬ ਦੀ ਪਾਰਟੀ ਕਰ ਰਹੇ ਸਨ ਸ਼ਰਾਰਤੀ ਅਨਸਰ
ਭੋਪਾਲ ਦੇ ਵਧੀਕ ਡਿਪਟੀ ਕਮਿਸ਼ਨਰ ਜ਼ੋਨ-2 ਮਹਾਵੀਰ ਸਿੰਘ ਮੁਜਾਲਦੇ ਨੇ ਦੱਸਿਆ,"ਅਯੁੱਧਿਆ ਨਗਰ ਥਾਣਾ ਖੇਤਰ ਦਾ ਰਹਿਣ ਵਾਲਾ ਮਨੋਜ ਚੌਰੇ 84 ਏਕੜ ਦੀ ਬਸਤੀ ਵਿੱਚ ਰਹਿੰਦਾ ਸੀ। ਉਸ ਦੇ ਘਰ ਦੇ ਸਾਹਮਣੇ ਇੱਕ ਝੁੱਗੀ ਹੈ, ਜੋ ਖਾਲੀ ਪਈ ਹੈ। ਇੱਥੇ ਕੋਈ ਨਹੀਂ ਰਹਿੰਦਾ। ਇਸ ਵਿੱਚ ਐਤਵਾਰ ਰਾਤ ਨੂੰ ਪ੍ਰਹਿਲਾਦ ਕੁਸ਼ਵਾਹਾ ਅਤੇ ਰਾਜੂ ਨਾਮ ਦਾ ਨੌਜਵਾਨ ਉਸ ਝੌਂਪੜੀ ਵਿੱਚ ਆ ਕੇ ਬੈਠ ਗਏ ਅਤੇ ਉਨ੍ਹਾਂ ਦੀ ਪਾਰਟੀ ਦੇਰ ਰਾਤ ਤੱਕ ਚੱਲਦੀ ਰਹੀ। ਇਸ ਦੌਰਾਨ ਉਨ੍ਹਾਂ ਨੇ ਝੁੱਗੀ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਤੇਜ਼ ਅਵਾਜ਼ ਵਿੱਚ ਮਿਊਜਿਕ ਲਗਾ ਦਿੱਤਾ।
ਡੀਜੇ ਦੀ ਆਵਾਜ਼ ਕਾਰਨ ਨਹੀਂ ਸੌਂ ਰਿਹਾ ਸੀ ਬੱਚਾ
ਇੰਨਾ ਹੀ ਨਹੀਂ ਉਹ ਬਦਮਾਸ਼ ਇੱਕ ਦੂਜੇ ਨੂੰ ਉੱਚੀ-ਉੱਚੀ ਗਾਲ੍ਹਾਂ ਵੀ ਕੱਢ ਰਹੇ ਸਨ। ਇਸੇ ਤਰ੍ਹਾਂ ਸ਼ੋਰ-ਸ਼ਰਾਬਾ ਕਰਦਿਆਂ ਉਨ੍ਹਾਂ ਨੂੰ ਰਾਤ ਦੇ 1.30 ਵਜੇ। ਇਨ੍ਹਾਂ ਦੇ ਰੌਲੇ-ਰੱਪੇ ਕਾਰਨ ਮਨੋਜ ਚੌਰੇ ਦੇ ਚਾਰ ਦਿਨਾਂ ਦੇ ਬੱਚੇ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਵਾਰ-ਵਾਰ ਨੀਂਦ ਤੋਂ ਜਾਗ ਰਿਹਾ ਸੀ। ਇਹ ਦੇਖ ਕੇ ਮਨੋਜ ਆਪਣੇ ਭਰਾ ਅਤੇ ਭੈਣ ਨਾਲ ਉੱਥੇ ਪਹੁੰਚ ਗਿਆ। ਉਸ ਨੇ ਉਨ੍ਹਾਂ ਨੂੰ ਜਾ ਕੇ ਕਿਹਾ ਕਿ ਉਹ ਇਨ੍ਹਾਂ ਰੌਲਾ ਨਾ ਪਾਉਣ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਕਾਫੀ ਤਕਰਾਰ ਹੋ ਗਈ। ਲੜਾਈ ਦੌਰਾਨ ਰਾਜੂ ਅਤੇ ਪ੍ਰਦੀਪ ਨੇ ਮਨੋਜ ਦਾ ਹੱਥ ਫੜ ਲਿਆ। ਪ੍ਰਹਿਲਾਦ ਨੇ ਉਸ ਦੀ ਗਰਦਨ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ। ਮਨੋਜ ਦੀ ਗਰਦਨ ਦੇ ਅਗਲੇ ਹਿੱਸੇ 'ਤੇ ਚਾਕੂ ਵੱਜਣ ਕਾਰਨ ਉਸ ਦੀ ਗਰਦਨ 'ਚੋਂ ਖੂਨ ਦੀ ਇੱਕ ਧਾਰਾ ਵਹਿ ਗਈ।
ਮਨੋਜ ਨੂੰ ਲਹੂ-ਲੁਹਾਨ ਕਰਨ ਤੋਂ ਬਾਅਦ ਤਿੰਨੇ ਨੌਜਵਾਨ ਉਥੋਂ ਭੱਜ ਗਏ। ਪਰਿਵਾਰ ਵਾਲੇ ਉਸ ਨੂੰ ਜੇਪੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।