ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ 34 ਸਾਲਾ ਇੰਜੀਨੀਅਰ ਅਤੁਲ ਸੁਭਾਸ਼ ਨੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਅਤੁਲ ਨੇ 24 ਪੰਨਿਆਂ ਦਾ ਇੱਕ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸ ਦਾ ਦੋਸ਼ ਲਗਾਇਆ ਹੈ।
ਅਤੁਲ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ "ਮੈਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਂ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਵਿਰੋਧੀ ਇਸ ਪੈਸੇ ਦੀ ਵਰਤੋਂ ਮੇਰੇ ਪਰਿਵਾਰ ਨੂੰ ਤੰਗ ਕਰਨ ਲਈ ਕਰਨ। ਉਸ ਨੇ ਅੱਗੇ ਲਿਖਿਆ ਕਿ ਉਸ ਦੀਆਂ ਅਸਥੀਆਂ ਅਦਾਲਤ ਦੇ ਬਾਹਰ ਗਟਰ ਵਿੱਚ ਸੁੱਟ ਦਿੱਤੀਆਂ ਜਾਣ।" ਇਸ ਨਾਲ ਨਿਆਂ ਦੀ ਪ੍ਰਕਿਰਿਆ ਲਾਈਮਲਾਈਟ ਵਿੱਚ ਆ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
#WATCH | A 34-year-old deputy general manager of a private firm in Karnataka's Bengaluru, Atul Subash died by suicide on Monday, leaving behind a 24-page suicide note accusing his wife, her family members, and a judge of " explicit instigation for suicide, harassment, extortion,… pic.twitter.com/GpMnZXtZjI
— ANI (@ANI) December 10, 2024
ਮ੍ਰਿਤਕ ਦੇ ਭਰਾ ਨੇ ਕੀ ਕਿਹਾ ?
ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਨੇ ਦੱਸਿਆ ਕਿ ਮੇਰੇ ਭਰਾ ਦੀ ਪਤਨੀ ਤੋਂ ਵੱਖ ਹੋਣ ਤੋਂ ਕਰੀਬ 8 ਮਹੀਨੇ ਬਾਅਦ ਉਸ ਨੇ ਤਲਾਕ ਦਾ ਕੇਸ ਦਰਜ ਕਰਵਾ ਦਿੱਤਾ ਅਤੇ ਮੇਰੇ ਭਰਾ ਅਤੇ ਸਾਡੇ ਪੂਰੇ ਪਰਿਵਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕਈ ਦੋਸ਼ ਲਾਏ। ਭਾਰਤ ਦਾ ਹਰ ਕਾਨੂੰਨ ਔਰਤਾਂ ਲਈ ਹੈ, ਮਰਦਾਂ ਲਈ ਨਹੀਂ - ਮੇਰਾ ਭਰਾ ਇਸ ਲਈ ਲੜਿਆ, ਪਰ ਉਹ ਸਾਨੂੰ ਛੱਡ ਗਿਆ। ਉਸ ਨੇ ਆਪਣੇ ਸੁਸਾਈਡ ਨੋਟ ਵਿੱਚ ਇੱਥੋਂ ਤੱਕ ਲਿਖਿਆ ਹੈ ਕਿ ਜੇਕਰ ਮੈਂ ਸਿਸਟਮ ਤੋਂ ਜਿੱਤ ਗਿਆ ਤਾਂ ਮੇਰੀਆਂ ਅਸਥੀਆਂ ਗੰਗਾ ਵਿੱਚ ਵਹਾਅ ਦੇਣਾ, ਨਹੀਂ ਤਾਂ ਅਦਾਲਤ ਦੇ ਬਾਹਰ ਕਿਸੇ ਨਾਲੇ ਵਿੱਚ ਵਹਾਅ ਦੇਣਾ।
ਵਿਕਾਸ ਨੇ ਅੱਗੇ ਕਿਹਾ ਕਿ ਮੇਰੇ ਭਰਾ ਨੇ ਉਸ ਲਈ ਸਭ ਕੁਝ ਕੀਤਾ। ਜੋ ਵੀ ਹੋਇਆ ਉਹ ਮੰਦਭਾਗਾ ਸੀ। ਜੇਕਰ ਉਸਨੇ ਕਦੇ ਮੇਰੇ ਨਾਲ ਜਾਂ ਸਾਡੇ ਪਿਤਾ ਨਾਲ ਇਸ ਬਾਰੇ ਗੱਲ ਕੀਤੀ ਹੁੰਦੀ, ਤਾਂ ਅਸੀਂ ਉਸ ਦੀ ਇਸ ਸਥਿਤੀ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਦੇ। ਮੈਂ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਉਹ ਸੱਚ ਦੇ ਨਾਲ ਹਨ ਤਾਂ ਮੇਰੇ ਭਰਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਨਹੀਂ ਤਾਂ ਮੈਨੂੰ ਸਬੂਤ ਦਿਓ ਕਿ ਉਹ ਗਲਤ ਹੈ। ਮੇਰੇ ਭਰਾ ਦੇ ਸੁਸਾਈਡ ਨੋਟ ਵਿੱਚ ਜਿਸ ਜੱਜ ਦਾ ਨਾਮ ਹੈ, ਉਸ ਦੇ ਖਿਲਾਫ ਬਣਦੀ ਜਾਂਚ ਹੋਣੀ ਚਾਹੀਦੀ ਹੈ।
#WATCH | A 34-year-old deputy general manager of a private firm in Karnataka's Bengaluru, Atul Subhash died by suicide on Monday, leaving behind a 24-page suicide note accusing his wife, her family members, and a judge of " explicit instigation for suicide, harassment, extortion,… pic.twitter.com/crEa17gs7H
— ANI (@ANI) December 10, 2024
ਦੱਸ ਦਈਏ ਕਿ ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ 6 ਵਜੇ ਹੋਇਸ਼ਾਲਾ ਪੁਲਿਸ ਕੰਟਰੋਲ ਰੂਮ ਵਿੱਚ ਖੁਦਕੁਸ਼ੀ ਸਬੰਧੀ ਇੱਕ ਕਾਲ ਆਈ ਸੀ, ਪੁਲਿਸ ਅਨੁਸਾਰ ਮ੍ਰਿਤਕ ਦੀ ਪਹਿਚਾਣ ਅਤੁਲ ਸੁਭਾਸ਼ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਬੰਗਲੌਰ 'ਚ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਸ ਦੇ ਫਲੈਟ 'ਚ ਕੋਈ ਹਿਲਜੁਲ ਨਹੀਂ ਸੀ, ਜਿਸ ਕਾਰਨ ਗੁਆਂਢੀਆਂ ਨੇ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਲਟਕ ਰਹੀ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਤਖ਼ਤੀ ਵੀ ਮਿਲੀ ਹੈ, ਜਿਸ 'ਤੇ ਲਿਖਿਆ ਸੀ, 'ਇਨਸਾਫ਼ ਮਿਲਣਾ ਚਾਹੀਦਾ।'
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਭਾਸ਼ ਦੇ ਭਰਾ ਵਿਕਾਸ ਕੁਮਾਰ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਵਿਕਾਸ ਨੇ ਬਾਅਦ ਵਿੱਚ ਸੁਭਾਸ਼ ਦੀ ਪਤਨੀ, ਉਸ ਦੀ ਸੱਸ, ਉਸ ਦੀ ਭਰਜਾਈ ਅਤੇ ਉਸ ਦੀ ਪਤਨੀ ਦੇ ਚਾਚੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸੁਭਾਸ਼ ਦੇ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾਈ ਅਤੇ ਸਮਝੌਤੇ ਲਈ 3 ਕਰੋੜ ਰੁਪਏ ਦੀ ਮੰਗ ਕੀਤੀ।
#WATCH | Techie dies by suicide in Bengaluru | Mumbai: Lawyer Abha Singh says, " a 34-year-old young techie atul subash committed suicide in bengaluru and he has left behind a suicide note...he has mentioned that 9 police complaints have been registered against him, there are… pic.twitter.com/ZmqdwSxx3j
— ANI (@ANI) December 11, 2024
ਸ਼ਿਕਾਇਤ ਵਿੱਚ ਕੁਮਾਰ ਨੇ ਦੱਸਿਆ ਕਿ ਝੂਠੀ ਸ਼ਿਕਾਇਤ ਅਤੇ ਮੋਟੀ ਰਕਮ ਦੀ ਮੰਗ ਕਰਨ ਸਮੇਤ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਨੇ ਸੁਭਾਸ਼ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੋੜ ਦਿੱਤਾ ਅਤੇ ਆਖਰਕਾਰ ਉਸ ਨੂੰ ਇਹ ਜਾਨਲੇਵਾ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਸੁਭਾਸ਼ ਨੇ ਉੱਤਰ ਪ੍ਰਦੇਸ਼ ਦੇ ਜੌਨਪੁਰ ਦੀ ਇਕ ਪ੍ਰਮੁੱਖ ਪਰਿਵਾਰਕ ਅਦਾਲਤ ਦੇ ਇਕ ਅਧਿਕਾਰੀ 'ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ।
ਇਸ ਤੋਂ ਇਲਾਵਾ ਅਤੁਲ ਸੁਭਾਸ਼ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇਕ ਵੀਡੀਓ ਦਾ ਲਿੰਕ ਵੀ ਸਾਂਝਾ ਕੀਤਾ ਅਤੇ ਇਸ ਦੇ ਸੀਈਓ ਐਲੋਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਜਦੋਂ ਤੱਕ ਤੁਸੀਂ ਇਹ ਪੜ੍ਹੋਗੇ, ਮੈਂ ਮਰ ਚੁੱਕਾ ਹੋਵਾਂਗਾ। ਭਾਰਤ ਵਿੱਚ ਇਸ ਸਮੇਂ ਮਰਦਾਂ ਦੀ ਕਾਨੂੰਨੀ ਨਸਲਕੁਸ਼ੀ ਹੋ ਰਹੀ ਹੈ। ਇੱਕ ਮਰਿਆ ਹੋਇਆ ਆਦਮੀ ਐਲੋਨ ਮਸਕ ਅਤੇ ਡੋਨਾਲਡ ਟਰੰਪ ਨੂੰ ਲੱਖਾਂ ਜਾਨਾਂ ਬਚਾਉਣ, ਗਰਭਪਾਤ ਰੋਕਣ, ਡੀਈਆਈ ਅਤੇ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਬੇਨਤੀ ਕਰ ਰਿਹਾ ਹੈ।
ਮ੍ਰਿਤਕ ਦੇ ਪਿਤਾ ਨੇ ਦਿੱਤਾ ਬਿਆਨ
ਇਸ ਦੇ ਨਾਲ ਹੀ ਮ੍ਰਿਤਕ ਅਤੁਲ ਸੁਭਾਸ਼ ਦੇ ਪਿਤਾ ਪਵਨ ਕੁਮਾਰ ਨੇ 'ਆਰਬਿਟਰੇਸ਼ਨ ਕੋਰਟ' 'ਤੇ ਕਾਨੂੰਨ ਮੁਤਾਬਕ ਕੰਮ ਨਾ ਕਰਨ ਦਾ ਦੋਸ਼ ਲਗਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਬੇਟੇ ਨੂੰ ਅਦਾਲਤ ਨੇ ਤੰਗ-ਪ੍ਰੇਸ਼ਾਨ ਕੀਤਾ। ਪਿਤਾ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਦਰਜ ਕੇਸਾਂ ਕਾਰਨ ਉਸ ਨੂੰ ਵਾਰ-ਵਾਰ ਜੌਨਪੁਰ ਅਦਾਲਤ ਵਿੱਚ ਬੁਲਾਇਆ ਜਾਂਦਾ ਸੀ। ਪਿਤਾ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਦਰਜ ਕੇਸਾਂ ਕਾਰਨ ਸੁਭਾਸ਼ ਘੱਟੋ-ਘੱਟ 40 ਵਾਰ ਬੇਂਗਲੁਰੂ ਤੋਂ ਜੌਨਪੁਰ ਆਇਆ ਸੀ। ਆਪਣੀ ਨੂੰਹ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਤੋਂ ਬਾਅਦ ਇਕ ਦੋਸ਼ ਲਾਉਂਦੀ ਰਹਿੰਦੀ ਸੀ।
ਐਡਵੋਕੇਟ ਆਭਾ ਸਿੰਘ ਨੇ ਟਿੱਪਣੀ ਕੀਤੀ
#WATCH | | Techie dies by suicide in Bengaluru | Delhi: Barkha Trehan, Men's Rights activist says, " ...atul subhash is not the first man, lakhs of such men have died. 34-year-old atul subhash was compelled, the system has failed. there is a lot of biasedness in the system, only… pic.twitter.com/yIHpOXYcNr
— ANI (@ANI) December 11, 2024
ਮਾਮਲੇ ਦੀ ਗੰਭੀਰਤਾ 'ਤੇ ਟਿੱਪਣੀ ਕਰਦਿਆਂ ਮੁੰਬਈ ਦੇ ਵਕੀਲ ਆਭਾ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਕਾਨੂੰਨ ਦੀ ਘੋਰ ਦੁਰਵਰਤੋਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਾਜ ਕਾਨੂੰਨ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।
ਇਸ ਮਾਮਲੇ 'ਤੇ ਪੁਰਸ਼ ਅਧਿਕਾਰਾਂ ਦੀ ਕਾਰਕੁੰਨ ਬਰਖਾ ਤ੍ਰੇਹਨ ਨੇ ਕਿਹਾ ਕਿ ਅਤੁਲ ਸੁਭਾਸ਼ ਪਹਿਲਾ ਵਿਅਕਤੀ ਨਹੀਂ ਹੈ, ਅਜਿਹੇ ਲੱਖਾਂ ਮਰਦਾਂ ਦੀ ਮੌਤ ਹੋ ਚੁੱਕੀ ਹੈ। 34 ਸਾਲਾ ਅਤੁਲ ਸੁਭਾਸ਼ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਸਿਸਟਮ ਫੇਲ੍ਹ ਹੋ ਗਿਆ ਹੈ। ਸਿਸਟਮ ਵਿੱਚ ਬਹੁਤ ਪੱਖਪਾਤ ਹੈ, ਸਿਰਫ਼ ਔਰਤਾਂ ਦੀ ਹੀ ਸੁਣੀ ਜਾਂਦੀ ਹੈ, ਮਰਦਾਂ ਦੀ ਨਹੀਂ। ਮਰਦਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। (IPC) ਧਾਰਾ 498 ਦੇ ਤਹਿਤ ਕੇਸ ਜਾਣਬੁੱਝ ਕੇ ਮਰਦਾਂ ਵਿਰੁੱਧ ਦਰਜ ਕੀਤੇ ਜਾਂਦੇ ਹਨ ਅਤੇ ਸੁਪਰੀਮ ਕੋਰਟ ਨੇ ਪਾਇਆ ਹੈ ਕਿ ਇਹਨਾਂ ਵਿੱਚੋਂ 95% ਕੇਸ ਫਰਜ਼ੀ ਹਨ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।