ਰਾਜਸਥਾਨ: ਅਕਸਰ ਹੀ ਲੋਕ ਬੈਂਕ ਤੋਂ ਕਰਜ਼ਾ ਲੈ ਕੇ ਘਰ, ਕਾਰ ਅਤੇ ਟਰੈਕਟਰ ਆਦਿ ਲੈਂਦੇ ਹਨ।ਇਸ ਦੇ ਬਦਲੇ ਉਨ੍ਹਾਂ ਨੂੰ ਕਿਸ਼ਤ ਭਰਨ ਲਈ ਕਿਹਾ ਜਾਂਦਾ ਹੈ।ਜਦੋਂ ਵਿਅਕਤੀ ਕਿਸ਼ਤ ਨਹੀਂ ਭਰਦਾ ਤਾਂ ਬੈਂਕ ਵਾਲੇ ਉਸ ਦੀ ਚੀਜ਼ ਨੂੰ ਵਾਪਸ ਲੈ ਜਾਂਦੇ ਹਨ। ਸੋਸ਼ਲ ਮੀਡੀਆ ਉਤੇ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ, ਜਿੱਥੇ ਲੋਕ ਕਰਜ਼ਾ ਮੋੜਨ ਦੀ ਬਜਾਏ ਫਾਈਨਾਂਸਰ ਨੂੰ ਧਮਕਾਉਂਦੇ ਨਜ਼ਰ ਆ ਰਹੇ ਹਨ। ਧਮਕੀ ਦੇਣ ਦਾ ਇਹ ਤਰੀਕਾ ਕਾਫੀ ਫਿਲਮੀ ਵੀ ਹੈ।ਹਾਲ ਹੀ ‘ਚ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ‘ਚ ਇਕ ਔਰਤ ਲੋਨ ‘ਤੇ ਖਰੀਦੇ ਟਰੈਕਟਰ ਨੂੰ ਵਾਪਸ ਲੈਣ ਲਈ ਆਏ ਬੈਂਕ ਅਧਿਕਾਰੀਆਂ ਦੇ ਸਾਹਮਣੇ ਅਜੀਬ ਹਰਕਤਾਂ ਕਰਦੀ ਨਜ਼ਰ ਆ ਰਹੀ ਸੀ।
ਕਿਸ਼ਤ ਦਾ ਭੁਗਤਾਨ ਨਹੀਂ ਕੀਤਾ
ਵਾਇਰਲ ਹੋ ਰਿਹਾ ਇਹ ਵੀਡੀਓ ਰਾਜਸਥਾਨ ਦੇ ਬਾਂਸਵਾੜਾ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇੱਕ ਕਿਸਾਨ ਨੇ ਕਰਜ਼ੇ ’ਤੇ ਟਰੈਕਟਰ ਖਰੀਦਿਆ ਪਰ ਉਸ ਦੀ ਕਿਸ਼ਤ ਜਮ੍ਹਾਂ ਨਹੀਂ ਕਰਵਾਈ। ਅਜਿਹੇ ‘ਚ ਜਦੋਂ ਫਾਇਨਾਂਸਰ ਟਰੈਕਟਰ ਲੈਣ ਆਇਆ ਤਾਂ ਘਰ ਦੀ ਇਕ ਔਰਤ ਦੇ ਦਾਅਵਾ ਕੀਤਾ ਕੀ ਉਸ ਵਿਚ ਮਾਤਾ ਆ ਗਈ ਹੈ। ਉਸ ਨੇ ਹੱਥ ਖੜ੍ਹੇ ਕਰ ਕੇ ਫਾਇਨਾਂਸਰ ਨੂੰ ਸ਼ਰਾਪ ਦੇਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਟਰੈਕਟਰ ਲੈ ਗਿਆ ਤਾਂ ਉਨ੍ਹਾਂ ਨੂੰ ਪ੍ਰਕੋਪ ਦਾ ਸਾਹਮਣਾ ਕਰਨਾ ਪਵੇਗਾ।
ਪਹਿਲਾਂ ਵੀ ਕਈ ਮਾਮਲੇ ਸਾਹਮਣੇ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉਤੇ ਅਜਿਹੇ ਮਾਮਲਿਆਂ ਦਾ ਹੜ੍ਹ ਆਇਆ ਹੋਇਆ ਹੈ। ਲੋਕ ਕਰਜ਼ਾ ਤਾਂ ਲੈਂਦੇ ਹਨ ਪਰ ਕਿਸ਼ਤਾਂ ਨਹੀਂ ਭਰਦੇ। ਅਜਿਹੇ ‘ਚ ਜਦੋਂ ਬੈਂਕ ਅਧਿਕਾਰੀ ਰਿਕਵਰੀ ਲਈ ਆਉਂਦੇ ਹਨ ਤਾਂ ਕਈ ਲੋਕ ਆਪਣੇ ਅੰਦਰ ਦੇਵੀ ਆਉਣ ਦਾ ਬਹਾਨਾ ਬਣਾ ਕੇ ਫਾਈਨਾਂਸਰ ਨੂੰ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਹੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਤਾਂ ਲੋਕਾਂ ਨੇ ਸਮਝ ਲਿਆ ਕਿ ਔਰਤ ਐਕਟਿੰਗ ਕਰ ਰਹੀ ਹੈ। ਕਮੈਂਟਸ ‘ਚ ਲੋਕਾਂ ਨੇ ਲਿਿਖਆ ਕਿ ਦੇਵੀ ਮਾਂ, ਉਸ ਨੂੰ ਲੋਨ ਦੇ ਪੈਸੇ ਦੇ ਦਿਓ, ਇਸ ਤੋਂ ਬਾਅਦ ਉਹ ਨਹੀਂ ਆਵੇਗੀ।’’
- ਬੂ...ਇੰਨੀ ਮਹਿੰਗੀ ਹੋ ਗਈ ਚਾਹ, ਇੱਕ ਕੱਪ ਦੀ ਕੀਮਤ ਸੁਣ ਤੁਸੀਂ ਵੀ ਹੋ ਜਾਉਗੇ ਹੈਰਾਨ, ਜਾਣੋ ਤਾਂ ਜਰਾ ਕਿੰਨ੍ਹੇ ਦਾ ਹੈ ਇੱਕ ਕੱਪ - kolkata airport tea costs
- ਛੇਤੀ-ਛੇਤੀ ਪਾਣੀਆਂ ਦੀਆਂ ਭਰ ਲਓ ਬਾਲਟੀਆਂ, ਆਉਣ ਵਾਲੇ 2 ਦਿਨ ਨਹੀਂ ਆਵੇਗਾ ਪਾਣੀ, ਪਹਿਲਾਂ ਹੀ ਕਰਲੋ ਇੰਤਜ਼ਾਮ - Delhi Water supply issue
- ਇਸ ਕੁੜੀ ਨੇ ਮੱਛੀਆਂ ਨਾਲ ਢੱਕਿਆ ਆਪਣਾ ਸਰੀਰ, ਕਾਰਨ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ - Dress made by fishes