NEW LIQUOR POLICY IN AP: ਸਰਕਾਰਾਂ ਅਕਸਰ ਰੈਵਨਿਊ ਲਈ ਸ਼ਰਾਬ ਦੀਆਂ ਨੀਤੀਆਂ ਬਦਲਦੀਆਂ ਰਹਿੰਦੀਆਂ ਹਨ। ਇਸੇ ਨੀਤੀ 'ਚ ਬਦਲਾਅ ਕਾਰਨ ਹੁਣ ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਹਰ ਸ਼ਰਾਬ ਦਾ ਬ੍ਰਾਂਡ ਹੁਣ ਸਿਰਫ਼ 99 ਰੁਪਏ 'ਚ ਮਿਲੇਗਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸ਼ਰਾਬ ਦਾ ਕੋਈ ਵੀ ਬ੍ਰਾਂਡ ਹੁਣ ਸਿਰਫ਼ ਤੇ ਸਿਰਫ਼ 99 ਰੁਪਏ 'ਚ ਮਿਲੇਗਾ। ਕਦੋਂ ਤੋਂ ਸ਼ੁਰੂ ਹੋ ਰਹੀ ਹੈ ਇਹ ਸਕੀਮ ਆਓ ਜਾਣਦੇ ਹਾਂ...
ਅਕਤੂਬਰ ਮਹੀਨੇ ਸ਼ੁਰੂ ਹੋਣ ਤੇ ਹੀ ਤਿਉਹਾਰਾਂ ਦਾ ਸ਼ੀਜਨ ਵੀ ਸ਼ੁਰੂ ਹੋ ਗਿਆ ਹੈ। ਜਿਸ ਦੇ ਚਲਦਿਆਂ ਦੁਕਾਨਦਾਰਾਂ ਅਤੇ ਖਰੀਦਦਾਰਾਂ ਲਈ ਇੱਕ ਖੁਸ਼ੀ ਵਾਲੀ ਗੱਲ ਹੈ। ਭਾਰਤ ਦੇ ਕੋਨੇ-ਕੋਨੇ 'ਤੇ ਸ਼ਰਾਬ ਦਾ ਸੇਵਨ ਕੀਤੀ ਜਾਂਦਾ ਹੈ। ਸਾਰੇ ਦੁਕਾਨਦਾਰਾਂ ਅਤੇ ਪੀਣ ਵਾਲਿਆਂ ਨੂੰ ਤਾਂ ਸਭ ਤੋਂ ਜਿਆਦਾ ਇਸ ਨੀਤੀ ਦਾ ਲਾਭ ਮਿਲੇਗਾ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਵਿੱਚ ਨਵੀਂ ਸ਼ਰਾਬ ਨੀਤੀ ਲਾਗੂ ਹੋ ਗਈ ਹੈ। ਚੰਦਰਬਾਬੂ ਨਾਇਡੂ ਦੀ ਸਰਕਾਰ ਨੇ ਕਿਹਾ ਕਿ ਸ਼ਰਾਬ ਨੀਤੀ ਤਹਿਤ 180 ਮਿਲੀਲੀਟਰ ਦੀ ਬੋਤਲ ਸਿਰਫ਼ 99 ਰੁਪਏ ਵਿੱਚ ਵੇਚੀ ਜਾਵੇਗੀ। ਦੱਸ ਦਈਏ ਕਿ ਲਾਟਰੀ 'ਚ ਜਿੱਤਣ ਵਾਲੇ ਸ਼ਰਾਬ ਦੇ ਦੁਕਾਨਦਾਰਾਂ ਨੇ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਖਪਤਕਾਰ ਸਸਤੇ ਰੇਟਾਂ 'ਤੇ ਖਰੀਦ ਸਕਣਗੇ ਸ਼ਰਾਬ
ਨਵੀਂ ਸ਼ਰਾਬ ਨੀਤੀ ਤਹਿਤ ਆਂਧਰਾ ਪ੍ਰਦੇਸ਼ ਦੇ ਖਪਤਕਾਰ ਸਸਤੇ ਰੇਟਾਂ 'ਤੇ ਸ਼ਰਾਬ ਖਰੀਦ ਸਕਣਗੇ। ਰਾਜ ਮੰਤਰੀ ਮੰਡਲ ਵੱਲੋਂ 18 ਸਤੰਬਰ ਨੂੰ ਮਨਜ਼ੂਰੀ ਦਿੱਤੀ ਗਈ ਇਸ ਨੀਤੀ ਤਹਿਤ ਕਿਸੇ ਵੀ ਬ੍ਰਾਂਡ ਦੀ 180 ਮਿਲੀਲੀਟਰ ਸ਼ਰਾਬ 99 ਰੁਪਏ ਵਿੱਚ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜ ਸਰਕਾਰ ਨੂੰ ਇਸ ਕਦਮ ਤੋਂ 5,500 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਉਮੀਦ ਹੈ।
ਸ਼ਰਾਬ ਦੀ ਵਿਕਰੀ ਤੋਂ ਮਾਲੀਆ ਵਧਾਉਣ ਦੇ ਉਦੇਸ਼
ਤੁਹਾਨੂੰ ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਹਰਿਆਣਾ ਅਤੇ ਹੋਰ ਰਾਜਾਂ ਦੀਆਂ ਨੀਤੀਆਂ ਦੀ ਤਰ੍ਹਾਂ ਸ਼ਰਾਬ ਦੀ ਵਿਕਰੀ ਤੋਂ ਮਾਲੀਆ ਵਧਾਉਣ ਦੇ ਉਦੇਸ਼ ਨਾਲ ਨਵੀਂ ਸ਼ਰਾਬ ਨੀਤੀ ਦਾ ਐਲਾਨ ਕੀਤਾ ਹੈ। ਸੂਬੇ ਭਰ ਵਿੱਚ 3,736 ਨਿੱਜੀ ਦੁਕਾਨਾਂ ਨੂੰ ਲਾਇਸੈਂਸ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਭਾਰਤੀ ਬਣੀ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਅਤੇ ਵਿਦੇਸ਼ੀ ਸ਼ਰਾਬ (ਐਫਐਲ) ਵੇਚਣ ਲਈ ਲਾਇਸੈਂਸ ਇੱਕ ਚੋਣ ਪ੍ਰਕਿਰਿਆ ਦੁਆਰਾ ਨਿੱਜੀ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹ ਲਾਇਸੰਸ 12 ਅਕਤੂਬਰ, 2024 ਤੋਂ 30 ਸਤੰਬਰ, 2026 ਤੱਕ ਵੈਧ ਹੋਣਗੇ।
ਦੁਕਾਨਾਂ ਦੀ ਚੋਣ ਲਾਟਰੀ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ
ਸਸ਼ਕਤੀਕਰਨ, ਸਮਾਨਤਾ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਸ਼ਰਾਬ ਨੀਤੀ ਤਹਿਤ ਟੌਡੀ ਟੈਪਿੰਗ ਗਰੁੱਪ 'ਗੀਤਾ ਕੁਲਲੂ' ਭਾਈਚਾਰੇ ਨੂੰ ਕੁੱਲ 340 ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ। ਦੁਕਾਨਾਂ ਦੀ ਚੋਣ ਲਾਟਰੀ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ, ਜਿਸ ਕਾਰਨ ਬਿਨੈਕਾਰ ਕਈ ਦੁਕਾਨਾਂ ਲਈ ਅਪਲਾਈ ਕਰ ਸਕਣਗੇ। ਹਰੇਕ ਬਿਨੈਕਾਰ ਨੂੰ ਹਰੇਕ ਦੁਕਾਨ ਲਈ 2 ਲੱਖ ਰੁਪਏ ਦੀ ਨਾ-ਵਾਪਸੀਯੋਗ ਫੀਸ ਅਦਾ ਕਰਨੀ ਪਵੇਗੀ।
- ਸਟੇਜ 'ਤੇ ਪਹੁੰਚੇ PM ਨਰਿੰਦਰ ਮੋਦੀ, ਕੁਝ ਦੇਰ 'ਚ ਨਾਇਬ ਸੈਣੀ ਚੁੱਕਣਗੇ ਸਹੁੰ, ਜਾਣੋ ਕੌਣ ਹੈ ਨਾਇਬ ਸਿੰਘ ਸੈਣੀ ?
- ਖਾਲਿਸਤਾਨੀ ਅੱਤਵਾਦੀ ਪੰਨੂ ਦਾ ਕਬੂਲਨਾਮਾ, ਕਿਹਾ-ਕੈਨੇਡਾ ਦੇ PM ਟਰੂਡੋ ਨਾਲ ਮੇਰੇ ਸਿੱਧੇ ਸਬੰਧ, ਟਰੂਡੋ ਦਾ ਵੀ ਵੱਡਾ ਬਿਆਨ ਆਇਆ ਸਾਹਮਣੇ
- ਭਾਰਤ ਨੇ ਟਰੂਡੋ ਦੀ ਕੀਤੀ ਅਲੋਚਨਾ, ਕਿਹਾ-ਰਿਸ਼ਤਿਆਂ ਨੂੰ ਵਿਗਾੜਨ ਲਈ ਸਿਰਫ਼ ਕੈਨੇਡੀਅਨ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ