ਪੰਜਾਬ

punjab

By

Published : Mar 3, 2022, 8:51 PM IST

Updated : Feb 3, 2023, 8:18 PM IST

ETV Bharat / videos

ਮਾਂ ਦੇ ਫੋਨ ਕਾਰਨ ਭਾਰਤ ਸਰੁੱਖਿਅਤ ਆਇਆ ਨੌਜਵਾਨ

ਅੰਮ੍ਰਿਤਸਰ:ਗਾਰਡਨ ਐਨਕਲੇਵ ਵਿੱਚ ਰਹਿਣ ਵਾਲੇ ਨਵਰਾਜ ਸਿੰਘ ਨੂੰ ਉਹ ਸਮਾਂ ਯਾਦ ਆ ਰਿਹਾ ਹੈ ਜਦੋਂ ਉਸਨੂੰ ਆਪਣੀ ਮਾਂ ਦਾ ਫੋਨ ਆਇਆ ਜਦੋਂ ਉਹ ਸੁੱਤੇ ਪਏ ਸਨ। ਹਾਲਾਂਕਿ ਪਹਿਲੀ ਦੋ ਵਾਰ ਨਵਰਾਜ ਨੇ ਫ਼ੋਨ ਨਹੀਂ ਚੁੱਕਿਆ ਪਰ ਜਦੋਂ ਤੀਜੀ ਵਾਰ ਨਵਰਾਜ ਨੇ ਆਪਣੀ ਮਾਂ ਦਾ ਫੋਨ ਚੁੱਕਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਂ ਨੇ ਉਸਨੂੰ ਦੱਸਿਆ ਕਿ ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ।ਉਸ ਨੂੰ ਯੂਕਰੇਨ ਵਿਚ ਬੈਠੇ ਸਥਿਤੀ ਦਾ ਪਤਾ ਨਹੀਂ ਸੀ। ਭਾਰਤ ਵਿਚ ਬੈਠੀ ਉਸ ਦੀ ਮਾਤਾ ਬਲਵਿੰਦਰ ਕੌਰ ਪਲ-ਪਲ 'ਤੇ ਨਜ਼ਰ ਰੱਖ ਰਹੀ ਸੀ। ਨਵਰਾਜ ਉਸੇ ਸਮੇਂ ਜ਼ਰੂਰੀ ਸਾਮਾਨ ਚੁੱਕ ਕੇ ਪੋਲੈਂਡ ਲਈ ਰਵਾਨਾ ਹੋ ਗਿਆ। ਰਸਤੇ ਵਿਚ ਉਸ ਨੇ ਟੈਕਸੀ ਲਈ ਅਤੇ ਟੈਕਸੀ ਨੇ ਉਸ ਨੂੰ ਪੋਲੈਂਡ ਬਾਰਡਰ ਤੋਂ 20 ਕਿਲੋਮੀਟਰ ਪਹਿਲਾਂ ਉਤਾਰਿਆ ਅਤੇ ਫਿਰ ਨਵਰਾਜ ਪੈਦਲ ਯਾਤਰਾ ਕਰੀ। ਪੋਲੈਂਡ ਤੋ ਬਾਅਦ ਨਵਰਾਜ ਸੁਰੱਖਿਅਤ ਭਾਰਤ ਵਾਪਸ ਆ ਗਿਆ।
Last Updated : Feb 3, 2023, 8:18 PM IST

ABOUT THE AUTHOR

...view details