ਬੱਚਿਆਂ ਦੀ ਜਾਨ ਦੀ ਚਿੰਤਾ ਲੱਗੀ ਸਤਾਉਣ, ਪੰਜਾਬ 'ਚ ਮਹਿਲਾਵਾਂ ਉੱਤਰੀਆਂ ਸੜਕਾਂ 'ਤੇ
ਫਿਰੋਜ਼ਪੁਰ: ਰੂਸ ਅਤੇ ਯੂਕਰੇਨ ਦੇ ਵਿਚਕਾਰ ਲੱਗੀ ਹੋਈ ਜੰਗ ਦੇ ਦੌਰਾਨ ਜਿੱਥੇ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਏ ਬੱਚਿਆਂ ਦੇ ਮਾਪੇ ਚਿੰਤਤ ਹਨ। ਉਥੇ ਹੀ ਆਮ ਲੋਕਾਂ ਵੱਲੋਂ ਵੀ ਇਸ ਜੰਗ ਨੂੰ ਖ਼ਤਮ ਕਰਨ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਲਈ ਸਰਕਾਰਾਂ ਅੱਗੇ ਅਪੀਲ ਕੀਤੀ ਜਾ ਰਹੀ ਹੈ। ਅੱਜ ਮਾਨਸਾ ਦੇ ਵਿੱਚ ਵੀ ਇਸਤਰੀ ਭਲਾਈ ਸਭਾ ਨੇ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਨੂੰ ਤੁਰੰਤ ਭਾਰਤ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਪਰਿਵਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਜਦੋਂ ਦਾ ਭਾਰਤੀ ਬੱਚੇ ਦੀ ਮੌਤ ਦੀ ਖ਼ਬਰ ਸੁਣੀ ਹੈ, ਸਭ ਦੇ ਦਿਲਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਹੋ ਰਹੀ ਹੈ, ਬੱਚਿਆਂ ਵੱਲੋਂ ਖਾਣ ਪੀਣ ਨੂੰ ਲੈ ਕੇ ਤੇ ਪਾਣੀ ਨੂੰ ਲੈ ਕੇ ਬਹੁਤ ਦਿੱਕਤ ਦੱਸੀ ਜਾ ਰਹੀ ਹੈ, ਜਿਸ ਕਾਰਨ ਬੱਚੇ ਭੁੱਖੇ ਪਿਆਸੇ ਤੜਪ ਰਹੇ ਹਨ।
Last Updated : Feb 3, 2023, 8:18 PM IST