ਕੀਰਤਪੁਰ ਸਾਹਿਬ ਵਿਖੇ ਦੀਪ ਸਿੱਧੂ ਦੀਆਂ ਅਸਥੀਆਂ ਕੀਤੀਆਂ ਜਲ ਪ੍ਰਵਾਹ: ਵੇਖੋ ਵੀਡੀਓ - ਦੀਪ ਸਿੱਧੂ ਦੀ ਮਾਤਾ ਗੁਰਵਿੰਦਰ ਕੌਰ
ਰੂਪਨਗਰ: ਨੌਜਵਾਨ ਪੀੜ੍ਹੀ ਦੇ ਵਿਚ ਆਪਣਾ ਅਹਿਮ ਸਥਾਨ ਰੱਖਣ ਵਾਲੇ ਦੀਪ ਸਿੱਧੂ ਦੀਆਂ ਅਸਥੀਆਂ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵਿਖੇ ਪਰਿਵਾਰਕ ਮੈਂਬਰਾਂ ਵੱਲੋਂ ਨਮ ਅੱਖਾਂ ਦੇ ਨਾਲ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਦੀਪ ਸਿੱਧੂ ਦੇ ਸਾਥੀ ਵੀ ਮੌਜੂਦ ਸਨ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਪਰਿਵਾਰਕ ਮੈਂਬਰਾਂ ਨੇ ਜਿੱਥੇ ਦੁੱਖ ਪ੍ਰਗਟ ਕੀਤਾ।ਉਥੇ ਹੀ ਦੀਪ ਸਿੱਧੂ ਵੱਲੋਂ ਤਿਆਰ ਕੀਤੀ ਜਥੇਬੰਦੀ ਵਾਰਿਸ ਪੰਜਾਬ ਦੇ ਨੌਜਵਾਨਾਂ ਦੇ ਨਾਂਅ ਸੁਨੇਹਾ ਦਿੱਤਾ ਕਿ ਬੇਸ਼ੱਕ ਉਹ ਦੀਪ ਸਿੱਧੂ ਦੀ ਜਗ੍ਹਾ ਨਹੀਂ ਲੈ ਸਕਦੇ ਲੇਕਿਨ ਉਹ ਹਰ ਵੇਲੇ ਸਿੱਧੂ ਦੀ ਸੋਚ ਨੂੰ ਨਾਲ ਲੈ ਕੇ ਚੱਲਣਗੇ। ਇਸ ਦੁੱਖ ਦੀ ਘੜੀ ਵਿਚ ਦੀਪ ਸਿੱਧੂ ਦੀ ਮਾਤਾ ਗੁਰਵਿੰਦਰ ਕੌਰ,ਚਾਚਾ ਬੇਦੀ ਸਿੰਘ, ਧਰਮ ਪਤਨੀ ਨਮਰਤਾ ਕੌਰ ਸਿੱਧੂ, ਬੇਟੀ ਰੇਨੇ ਸਿੱਧੂ 13 ਸਾਲ, ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
Last Updated : Feb 3, 2023, 8:17 PM IST