ਸਕੂਟੀ 'ਤੇ ਗ਼ਲਤ ਸਾਈਡ ਤੋਂ ਆ ਰਹੀ ਲਕੜੀ ਨੂੰ ਪੁਲਿਸ ਨੇ ਰੁਕਿਆ ਤਾਂ ਮਾਂ ਨੇ ਕੀਤੀ ਹੱਥੋਪਾਈ, ਵੀਡੀਓ ਵਾਇਰਲ
ਮੇਰਠ: ਸਕੂਟੀ ਨੂੰ ਗਲਤ ਸਾਈਡ ਤੋਂ ਬਾਹਰ ਕੱਢਣ ਨੂੰ ਲੈ ਕੇ ਔਰਤ ਦਾ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਹੋ ਗਿਆ। ਗੁੱਸੇ 'ਚ ਆਈ ਔਰਤ ਨੇ ਪੁਲਿਸ ਵਾਲਿਆਂ 'ਤੇ ਚੱਪਲਾਂ ਮਾਰੀਆਂ। ਇੰਨਾ ਹੀ ਨਹੀਂ ਪੁਲਿਸ ਕਰਮਚਾਰੀਆਂ ਨੂੰ ਇਤਰਾਜ਼ਯੋਗ ਸ਼ਬਦ ਵੀ ਬੋਲੇ ਅਤੇ ਧੱਕਾਮੁੱਕੀ ਵੀ ਕੀਤੀ। ਇਸ ਘਟਨਾ ਦੀ ਵੀਡੀਓ ਆਉਣ 'ਤੇ ਐਸਪੀ ਨੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਵੀਡੀਓ 'ਚ ਮਹਿਲਾ ਕਾਂਸਟੇਬਲ ਤੋਂ ਇਲਾਵਾ ਮੌਕੇ 'ਤੇ ਮੌਜੂਦ ਇੰਸਪੈਕਟਰ ਨੂੰ ਚੱਪਲਾਂ ਨਾਲ ਕੁੱਟਿਆ। ਇਸ ਨਾਲ ਹੀ ਮਾਮਲੇ ਵਿੱਚ ਐਸਪੀ ਸਿਟੀ ਦੇ ਹੁਕਮ 'ਤੇ ਪੁਲਿਸ ਨੂੰ ਔਰਤ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਮੇਰਠ ਦੇ ਕੋਤਵਾਲੀ ਥਾਣਾ ਖੇਤਰ ਦੀ ਤਹਿਸੀਲ 'ਚ ਔਰਤ ਆਪਣੀ 19 ਸਾਲਾ ਬੇਟੀ ਨਾਲ ਸਕੂਟੀ 'ਤੇ ਘਰ ਜਾ ਰਹੀ ਸੀ। ਇਸ ਨਾਲ ਹੀ ਬਰਸਾਤ ਤੋਂ ਬਾਅਦ ਮੇਰਠ ਦੇ ਬੁਢਾਣਾ ਗੇਟ ਚੌਕੀ ਨੇੜੇ ਵਾਹਨਾਂ ਦੀ ਲਾਈਨ ਲੱਗ ਗਈ। ਇਸ ਦੌਰਾਨ ਔਰਤ ਆਪਣੀ ਧੀ ਨਾਲ ਸਕੂਟੀ ਨੂੰ ਗਲਤ ਸਾਈਡ ਤੋਂ ਲੈ ਕੇ ਜਾਣ ਲੱਗੀ, ਉੱਥੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਸੜਕ ਉੱਤੇ ਪੁਲਿਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।