ਅੰਡਰਬ੍ਰਿਜ ਨੂੰ ਬੱਚਿਆਂ ਨੇ ਬਣਾਇਆ ਸਵੀਮਿੰਗ ਪੂਲ - ਅੰਡਰਬ੍ਰਿਜ ਨੂੰ ਬੱਚਿਆਂ ਨੇ ਬਣਾਇਆ ਸਵੀਮਿੰਗ ਪੂਲ
ਬਰਨਾਲਾ: ਬੁੱਧਵਾਰ ਦੇਰ ਰਾਤ ਸ਼ਹਿਰ 'ਚ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਵਾਈ, ਉੱਥੇ ਹੀ ਮਾਨਸੂਨ ਨੂੰ ਲੈ ਕੇ ਹਰ ਵਾਰ ਨਾਕਾਮ ਸਾਬਤ ਹੋਣ ਵਾਲਾ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧ ਇਸ ਵਾਰ ਫਿਰ ਮਾਨਸੂਨ 'ਚ ਨਾਕਾਮ ਸਾਬਤ ਹੋਏ ਹਨ। ਜਿਸ ਕਾਰਨ ਮਾਨਸੂਨ ਦੇ ਮੀਂਹ ਨੇ ਪੂਰਾ ਸ਼ਹਿਰ ਜਲਥਲ ਕਰ ਦਿੱਤਾ। ਸ਼ਹਿਰ ਦੇ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ, ਫਰਵਾਹੀ ਬਾਜ਼ਾਰ, ਬੱਸ ਸਟੈਂਡ ਰੋਡ, ਕਚਹਿਰੀ ਚੌਂਕ, ਜੰਡਾਂ ਵਾਲਾ ਰੋਡ, ਕਿਲਾ ਮਹੱਲਾ ਸਮੇਤ ਚਾਰ ਚੁਫੇਰੇ ਗੋਡੇ ਗੋਡੇ ਪਾਣੀ ਜਮ੍ਹਾਂ ਹੋ ਗਿਆ। ਕਈ ਘੰਟੇ ਲਗਾਤਾਰ ਹੋਈ ਬਰਸਾਤ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ ਤੇ ਤਮਾਮ ਬਾਜ਼ਾਰ ਝੀਲ ਦਾ ਰੂਪ ਧਾਰਨ ਕਰ ਗਏ। ਇਸਦੇ ਨਾਲ ਹੀ ਮੀਂਹ ਕਾਰਨ ਬਰਨਾਲਾ ਦੇ ਰੇਲਵੇ ਅੰਡਰਬ੍ਰਿਜ ਵਿੱਚ ਪੰਜ ਤੋਂ ਛੇ ਫੁੱਟ ਤੱਕ ਪਾਣੀ ਭਰ ਗਿਆ। ਜਿਸ ਕਰਕੇ ਧਨੌਲਾ ਰੋਡ ਦੇ ਲੋਕਾਂ ਦਾ ਸਹਿਰ ਤੋਂ ਲਿੰਕ ਟੁੱਟ ਗਿਆ। ਉਥੇ ਅੰਡਰਬ੍ਰਿਜ ਦੇ ਖੜੇ ਪਾਣੀ ਵਿੱਚ ਬੱਚਿਆਂ ਵਲੋਂ ਖੂਬ ਮਸਤੀ ਕੀਤੀ ਗਈ। ਬੱਚਿਆਂ ਵਲੋਂ ਅੰਡਰਬ੍ਰਿਜ ਨੂੰ ਸਵੀਮਿੰਗ ਪੂਲ ਬਣਾ ਕੇ ਮਸਤੀ ਕੀਤੀ ਗਈ।