ਨਸ਼ਾ ਲੈ ਰਹੇ ਨੌਜਵਾਨ ਦੀ ਵੀਡੀਓ ਵਾਇਰਲ - MLA of Faridkot
ਫਰੀਦਕੋਟ: ਸੋਸ਼ਲ ਮੀਡੀਆ (Social media) ‘ਤੇ ਇੱਕ ਵੀਡੀਓ 'ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਰਾਕਰ ਦੇ ਪੰਜਾਬ ‘ਚੋਂ ਨਸ਼ਾ (Drugs from Punjab) ਖ਼ਤਮ ਕਰਨ ਦੇ ਦਾਅਵਿਆਂ (Claims to eradicate drugs from Punjab) ਦੀ ਪੋਲ ਖੋਲ ਰਹੀ ਹੈ। ਫਰੀਦਕੋਟ ਦੇ ਵਿਧਾਇਕ (MLA of Faridkot) ਗੁਰਦਿੱਤ ਸਿੰਘ ਸੇਖੋਂ ਦੇ ਜੱਦੀ ਪਿੰਡ ਮਚਾਕੀ ਖੁਰਦ ਦੀ ਦੱਸੀ ਜਾ ਰਹੀ। ਇਸ ਵੀਡੀਓ ‘ਚ ਸ਼ਰੇਆਮ ਇੱਕ ਨੌਜਵਾਨ ਨਸ਼ੇ ਦਾ ਟੀਕਾ (Drug injection) ਆਪਣੇ-ਆਪ ਨੂੰ ਲਗਉਂਦਾ ਨਜ਼ਰ ਆਏ ਰਿਹਾ ਹੈ। ਜਿਸ ਨੂੰ ਪਿੰਡ ਵਾਸੀਆਂ ਨੇ ਫੜਿਆ ਤਾਂ ਉਸ ਵਕਤ ਵੀ ਉਸ ਦੀ ਬਾਂਹ ‘ਚ ਸਰਿੰਜ ਲੱਗੀ ਹੋਈ ਸੀ। ਇਸੇ ਵੀਡੀਓ ‘ਚ ਪਿੰਡ ਵਾਸੀ ਦੱਸ ਰਹੇ ਹਨ ਕਿ ਇਹ ਵਿਅਕਤੀ ਕਿਸ ਤੋਂ ਨਸ਼ਾ ਲੈਣ ਲਈ ਆਇਆ ਸੀ।ਪਿੰਡ ਵਾਸੀਆ ਨੇ ਸਾਰੀ ਘਟਨਾ ਬਾਰੇ ਪੁਲਿਸ (Police) ਨੂੰ ਵੀ ਜਾਣੂ ਕਰਵਾ ਦਿੱਤਾ ਹੈ।