ਟਰੈਕਟਰ ਤੇ ਕਾਰ ਦੀ ਟੱਕਰ ਦੌਰਾਨ ਟਰੈਕਟਰ ਚਾਲਕ ਦੀ ਮੌਤ - ਗ੍ਰਿਫ਼ਤਾਰ
ਰੋਪੜ: ਨੰਗਲ ਰੋਡ 'ਤੇ ਪਿੰਡ ਝਿੰਜੜੀ ਵੇਰਕਾ ਪਲਾਂਟ ਸਾਹਮਣੇ ਭਿਆਨਕ ਹਾਦਸਾ (ਰੋਪੜ) ਹੋਇਆ ਗਿਆ ਹੈ। ਜਿਥੇ ਟਰੈਕਟਰ ਤੇ ਕਾਰ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ। ਜਿਸ ਦੀ ਪਛਾਣ ਗੰਗੂਵਾਲ ਨਿਵਾਸੀ ਤੋਂ ਦੱਸੀ ਜਾ ਰਹੀ ਹੈ।ਇਸ ਸਬੰਧ ਵਿੱਚ ਏ.ਐੱਸ.ਆਈ ਸ਼ਮਸ਼ੇਰ ਸਿੰਘ ਨੇ ਦੱਸਿਆ, ਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਬਿਆਨ ਦਰਜ ਕੀਤੇ ਗਏ ਹਨ। ਜਿਨ੍ਹਾਂ ਦਾ ਕਹਿਣਾ ਹੈ। ਕਿ ਟਰੈਕਟਰ ਨੂੰ ਪਿਛੋਂ ਆ ਰਹੀ ਕਾਰ ਨੇ ਟੱਕਰ ਮਾਰੀ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੂੰ ਕਾਰ ਚਾਲਕ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।