ਦਰਦਨਾਕ ਹਾਦਸੇ ਵਿੱਚ ਇੱਕ ਅਧਿਆਪਕ ਦੀ ਮੌਤ, ਇੱਕ ਜਖਮੀ - ਧਰਮਕੋਟ ਦੇ ਸਰਕਾਰੀ ਸਕੂਲ
ਮੋਗਾ: ਜ਼ਿਲ੍ਹੇ ਦੇ ਧਰਮਕੋਟ-ਮੋਗਾ ਰੋਡ ‘ਤੇ ਉਸ ਵਕਤ ਭਿਆਨਕ ਹਾਦਸਾ ਵਾਪਰ ਗਿਆ ਜਦੋਂ 2 ਅਧਿਆਪਕਾਂ ਧਰਮਕੋਟ ਦੇ ਸਰਕਾਰੀ ਸਕੂਲ ਵਿੱਚੋਂ ਪੜ੍ਹ ਕੇ ਮੋਗਾ ਵਾਪਿਸ ਪਰਤ ਰਹੀਆਂ ਸਨ। ਦੱਸ ਦਈਏ ਕਿ ਮੋਗਾ ਦੇ ਨਜ਼ਦੀਕ ਅਧਿਆਪਕਾਂ ਦੀ ਐਕਟਿਵਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ, ਜਿਸ ਦਰਮਿਆਨ ਜਸਪ੍ਰੀਤ ਕੌਰ ਨਾਮੀ ਅਧਿਆਪਕਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਦਰਸ਼ਨਪਾਲ ਕੌਰ ਅਧਿਆਪਕਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਦੱਸਣਯੋਗ ਹੈ ਕਿ ਜਸਪ੍ਰੀਤ ਕੌਰ ਨਾਂ ਦੀ ਅਧਿਆਪਕਾਂ ਨੇ ਅਜੇ ਦਸ ਦਿਨ ਪਹਿਲਾਂ ਹੀ ਸਕੂਲ ਵਿੱਚ ਬਤੌਰ ਅਧਿਆਪਕਾਂ ਜੁਆਇਨ ਕੀਤਾ ਸੀ।