ਸੰਨੀ ਦਿਓਲ ਦੇ ਆਉਣ ਨਾਲ ਗੁਰਦਾਸਪੁਰ 'ਚ ਵਧੀ ਗਰਮੀ - Sunny on jakhar
ਗੁਰਦਾਸਪੁਰ: ਸੰਨੀ ਦਿਉਲ ਦੇ ਨਿਵਾਸ 'ਤੇ ਪੱਤਰਕਾਰ ਮਿਲਣੀ ਦੌਰਾਣ ਉਸ ਸਮੇਂ ਥੋੜੀ ਦੇਰ ਲਈ ਮਾਹੌਲ ਗਰਮ ਹੋ ਗਿਆ ਜਦੋਂ ਉਤਸ਼ਾਹਿਤ ਪੱਤਰਕਾਰ ਵੱਧ ਚੜ੍ਹ ਕੇ ਸਵਾਲ ਪੁੱਛ ਰਹੇ ਸਨ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਨੀ ਦਿਓਲ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਬਾਰੇ ਪੁੱਛਣ 'ਤੇ ਕਿਹਾ ਕਿ ਉਹ ਬੱਸ ਬੋਲਦਾ ਹੈ, ਹੋਰ ਕੁੱਝ ਨਹੀਂ। ਸੰਨੀ ਦਿਓਲ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਸ ਨੂੰ ਵੋਟਾਂ ਦੇ ਕੇ ਮੌਕਾ ਦਿੱਤਾ ਤਾਂ ਉਹ ਅੱਗੇ ਆ ਕੇ ਸਾਰੇ ਕੰਮ ਕਰਨਗੇ।