ਸਮਾਜ ਸੇਵੀ ਸੰਸਥਾ ਨੇ ਨਿਹੰਗ ਸਿੰਘ ਦੀ ਫੜ੍ਹੀ ਬਾਂਹ - bathinda news
ਤਲਵੰਡੀ ਸਾਬੋ: ਤਲਵੰਡੀ ਸਾਬੋ ਦੀ ਨਾਮੀਂ ਸਮਾਜ ਸੇਵੀ ਸੰਸਥਾ ਮਨੁੱਖਤਾ ਸੇਵਾ ਕਲੱਬ ਨੇ ਇੱਕ ਨਿਹੰਗ ਸਿੰਘ ਨੂੰ ਘਰ ਬਣਾ ਕੇ ਦਿੱਤਾ ਹੈ। ਦੱਸ ਦਈਏ, ਤਾਲਾਬੰਦੀ ਦੌਰਾਨ ਰਾਸ਼ਨ ਵੰਡਣ ਆਏ ਲੋਕਾਂ ਨੇ ਵੇਖਿਆ ਸੀ ਕਿ ਨਿਹੰਗ ਸਿੰਘ ਦੇ ਘਰ ਦਾ ਇੱਕ ਕਮਰਾ ਪੂਰੀ ਤਰ੍ਹਾਂ ਢਹਿਣ ਵਾਲਾ ਹੈ ਜਿਸ ਵੇਲੇ ਉਨ੍ਹਾਂ ਨੇ ਨਿਹੰਗ ਸਿੰਘ ਦਾ ਘਰ ਬਣਾਉਣ ਦਾ ਬੀੜਾ ਚੁੱਕਿਆ ਸੀ ਜੋ ਕਿ ਹੁਣ ਪੂਰਾ ਕਰ ਦਿੱਤਾ ਹੈ।ਇਸ ਬਾਰੇ ਨਿਹੰਗ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜੋ ਕੰਮ ਸਰਕਾਰ ਨਾ ਕਰ ਸਕੀ, ਉਹ ਸਾਡੇ ਲਈ ਇੱਕ ਸਮਾਜ ਸੇਵੀ ਸੰਸਥਾ ਨੇ ਕੀਤਾ ਹੈ। ਇਸ ਲਈ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ।