ਕੁੜਤੇ ਪਜ਼ਾਮੇ ਦੀ ਖਰੀਦ ਨੂੰ ਲੈਕੇ ਦੁਕਾਨ ਦੇ ਮਾਲਕ 'ਤੇ ਚੱਲਾਈਆਂ ਗੋਲੀਆਂ - shop owner over purchase of kurta pajamas
ਹੁਸ਼ਿਆਰਪੁਰ: ਸ਼ਹਿਰ ਦਸੂਹਾ ਦੇ ਕੌਮੀ ਸ਼ਾਹ ਮਾਰਗ 'ਤੇ ਪੈਂਦੇ ਮੁਕਤਸਰ ਕੁੜਤਾ ਪਜ਼ਾਮਾ ਸ਼ੋ ਰੂਮ 'ਚ ਉਦੋਂ ਅਫੜਾ ਦਫੜੀ ਮੱਚ ਗਈ ਜਦੋਂ ਇਕ ਵਿਅਕਤੀ ਵੱਲੋਂ ਆਪਣੇ ਕੁਝ ਸਾਥੀਆਂ ਸਮੇਤ ਇਕ ਕੁੜਤੇ ਪਜ਼ਾਮੇ ਦੀ ਖਰੀਦ ਨੂੰ ਲੈਕੇ ਸ਼ੋ ਰੂਮ ਦੇ ਮਾਲਕ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਪਿਸਟਲ ਨਾਲ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਲਾਕ ਦਸੂਹਾ ਦੇ ਮੁਕਤਸਰ ਪਜ਼ਾਮਾ ਕੁੜਤਾ ਹਾਉਸ 'ਤੇ ਇੱਕ ਵਿਅਕਤੀ ਵੱਲੋਂ ਮਾਮੂਲੀ ਕੁੜਤੇ ਪਜ਼ਾਮੇ ਦੀ ਤਕਰਾਰ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਕੀਤੀ। ਤਾਬੜਤੋੜ ਫਾਇਰਿੰਗ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ ਜਿਸ ਦੀ ਸੀਸੀਟੀਵੀ ਫੁਟੇਜ 'ਚ ਗੋਲੀਆਂ ਚਲਾਉਂਦੇ ਹੋਏ ਉਸ ਵਿਅਕਤੀ ਦੀ ਗੁੰਡਾਗਰਦੀ ਕਰਦੇ ਦੀ ਵੀਡੀਓ ਕੈਦ ਹੋ ਗਿਆ।