17 ਸਾਲਾਂ ਨੌਜਵਾਨ ਦੀ ਨਜਾਇਜ਼ ਮਾਰ-ਕੁੱਟ ਦੇ ਆਰਪੀਐਫ 'ਤੇ ਲੱਗੇ ਦੋਸ਼ - RPF charged with unlawful beating of 17-year-old
ਬਠਿੰਡਾ: ਪਿੰਡ ਢਿਲਵਾਂ ਵਾਸੀ ਜਗਤਾਰ ਸਿੰਘ ਨੇ ਆਰਪੀਐਫ ਪੁਲਿਸ 'ਤੇ ਨਾਜਾਇਜ਼ ਮਾਰਕੁੱਟ ਦੇ ਆਰੋਪ ਲਗਾਏ। ਜਗਤਾਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੇ ਇੱਕ ਪੱਥਰ ਆਪਣੇ ਦੋਸਤ 'ਤੇ ਮਾਰਿਆ ਸੀ, ਪਰ ਉਹ ਗਲਤੀ ਨਾਲ ਮਾਲ ਗੱਡੀ 'ਤੇ ਜਾ ਵੱਜਿਆ। ਜਗਤਾਰ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 17 ਸਾਲਾਂ ਦਾ ਹੈ। ਤਿੰਨ ਦਿਨ ਤੱਕ ਪੁਲਿਸ ਨੇ ਉਸ ਨੂੰ ਆਪਣੀ ਕਸਟਡੀ ਦੇ ਵਿੱਚ ਰੱਖਿਆ ਤੇ ਉਸ ਦੇ ਨਾਲ ਮਾਰਕੁੱਟ ਕੀਤੀ। ਉਸ ਨੇ ਦੱਸਿਆ ਕਿ ਆਰਪੀਐਫ ਵਾਲੇ ਉਸ ਤੋਂ ਇਹੀ ਮੰਨਵਾਉਣਾ ਚਾਹੁੰਦੇ ਸਨ ਕਿ ਉਸ ਨੇ ਬੈਟਰੀ ਚੋਰੀ ਕੀਤੀ ਹੈ। ਜਗਤਾਰ ਦਾ ਕਹਿਣਾ ਹੈ ਕਿ ਉਸ ਨੇ ਇਸ ਤਰ੍ਹਾਂ ਦੀ ਕਦੇ ਵੀ ਕੋਈ ਚੋਰੀ ਨਹੀਂ ਕੀਤੀ, ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ।