ਪੰਜਾਬ

punjab

ਮਾਨ ਸਰਕਾਰ ਦੇ ਰੇਹੜੀ ਫੜੀ ਵਾਲਿਆਂ ਨੂੰ ਲੈਕੇ ਲਏ ਫੈਸਲੇ ’ਤੇ ਅਕਾਲੀ ਦਲ ਨੇ ਚੁੱਕੇ ਸਵਾਲ

By

Published : May 2, 2022, 10:59 PM IST

ਅੰਮ੍ਰਿਤਸਰ: ਰੇਹੜੀ ਤੇ ਫੜੀ ਵਾਲਿਆਂ ਨੂੰ ਲੈਕੇ ਲਏ ਗਏ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਵਾਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕ ਵਿੱਚ ਗੱਲ ਕਰਨ ਦੀ ਜਗ੍ਹਾ ਜੋ ਉਨ੍ਹਾਂ ਦੇ ਸੰਵਿਧਾਨਕ ਹੱਕ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਤੌਰ ਤੇ ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਦੇ ਲੋਕਾਂ ਨੂੰ ਇਹ ਹੱਕ ਦਿੱਤੇ ਹਨ ਕਿ ਗ਼ਰੀਬ ਲੋਕ ਆਪਣੀ ਰੋਜ਼ੀ ਰੋਟੀ ਲਈ ਰੇਹੜੀ ਫੜੀ ਲਗਾ ਸਕਦੇ ਹਨ ਜੇਕਰ ਸੜਕਾਂ ਦੇ ਕੰਢੇ ਫੁੱਟਪਾਥ ਉੱਪਰ ਲੋਕ ਚੱਲ ਸਕਦੇ ਹਨ ਫਿਰ ਸਟਰੀਟ ਵੈਂਡਰ ਉੱਥੇ ਸਾਮਾਨ ਕਿਉਂ ਨਹੀਂ ਵੇਚ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੇ ਹੱਕਾਂ ਉੱਪਰ ਡਾਕਾ ਮਾਰ ਕੇ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਕੰਮ ਕਾਜ ਪ੍ਰਭਾਵਿਤ ਕਰਨ ਦੀ ਗੱਲ ਕੀਤੀ ਗਈ ਹੈ ਮੁੱਖਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਸਗੋਂ ਮਜ਼ਦੂਰਾਂ ਗ਼ਰੀਬਾਂ ਰੋਜ਼ਗਾਰ ਨੂੰ ਦੇਣ ਨਾ ਕਿ ਉਨ੍ਹਾਂ ਦੇ ਰਿਜ਼ਕ ਅਤੇ ਕੰਮਕਾਜ ਨੂੰ ਠੱਪ ਕਰ ਉਨ੍ਹਾਂ ਨੂੰ ਘਰ ਬਿਠਾਉਣ।

ABOUT THE AUTHOR

...view details