ਪੰਜਾਬ

punjab

ETV Bharat / videos

ਸੀਐੱਮ ਮਾਨ ਦਾ ਵਿਆਹ: ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਸਮਾਗਮ

By

Published : Jul 7, 2022, 10:21 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਦੇ ਨਾਲ ਅੱਜ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਦੀ ਹੋਣ ਵਾਲੀ ਪਤਨੀ ਹਰਿਆਣਾ ਦੇ ਪਿਹੋਵਾ ਨਾਲ ਸਬੰਧ ਰੱਖਦੇ ਹਨ। ਚੰਡੀਗੜ੍ਹ ਦੇ ਸੈਕਟਰ 8 ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਸੀਐੱਮ ਮਾਨ ਆਪਣੀ ਰਿਹਾਇਸ਼ ਵਿਖੇ ਛੋਟਾ ਜਿਹਾ ਸਾਦਾ ਵਿਆਹ ਦਾ ਸਮਾਗਮ ਕਰਵਾਉਣਗੇ ਜਿਸ ’ਚ ਕੁਝ ਮਹਿਮਾਨ ਸ਼ਾਮਲ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਿਵਾਰ ਸਣੇ ਵਿਆਹ ਸਮਾਗਮ ਚ ਸ਼ਾਮਲ ਹੋਣਗੇ ਜਦਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਸੀਐੱਮ ਰਿਹਾਇਸ਼ ਵਿਖੇ ਪਹੁੰਚ ਚੁੱਕੇ ਹਨ। ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ABOUT THE AUTHOR

...view details