ਰੱਖੜ ਪੁੰਨਿਆ ਮੌਕੇ ਵੱਖ-ਵੱਖ ਪਾਰਟੀਆਂ ਕਰਨਗੀਆਂ ਸਿਆਸੀ ਕਾਨਫ਼ਰੰਸਾਂ
ਅੰਮ੍ਰਿਤਸਰ 'ਚ ਰੱਖੜ ਪੁੰਨਿਆ 'ਤੇ ਬਾਬਾ ਬਕਾਲਾ 'ਚ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਸਟੇਜਾਂ ਲਾਈਆਂ ਜਾਣਗੀਆਂ। ਇਸ ਸਿਆਸੀ ਕਾਨਫ਼ਰੰਸਾਂ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਅਕਾਲੀ ਦਲ ,ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਸਿਆਸੀ ਸਟੇਜਾਂ ਲਗਾਈਆਂ ਜਾਣਗੀਆ ਤੇ ਆਮ ਲੋਕਾਂ ਨੂੰ ਸੰਬੋਧਨ ਕੀਤਾ ਜਾਵੇਗਾ। ਉੱਧਰ ਪੁਲਿਸ ਵਲੋਂ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। 4 ਜ਼ਿਲ੍ਹਿਆਂ ਦੇ 2500 ਪੁਲਿਸ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ ਤੇ 50 ਗ਼ਜ਼ਟਰਡ ਅਫ਼ਸਰ ਵੀ ਲਾਏ ਗਏ ਹਨ।